Skip to content
Independent perspectives. Global stories.
BREAKING

ਕੈਸ਼ ਵੈਨ ਲੁੱਟ ’ਚ ਸ਼ਾਮਿਲ ਇੱਕ ਹੋਰ ਲੁਟੇਰਾ 36 ਲੱਖ ਦੀ ਨਗਦੀ ਸਮੇਤ ਕਾਬੂ

Share this story

ਜਲੰਧਰ, 16 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਸ਼੍ਰੀ ਅਰਪਿਤ ਸ਼ੁਕਲਾ, ਆਈ.ਪੀ.ਐਸ, ਆਈ.ਜ਼ੀ. ਜ਼ੋਨ, 2 ਜਲੰਧਰ ਜੀ, ਸ਼੍ਰੀ ਜਸਕਰਨ ਸਿੰਘ, ਆਈ.ਪੀ.ਐਸ, ਡੀ.ਆਈ. ਜੀ, ਜਲੰਧਰ ਰੇਜ਼, ਜਲੰਧਰ ਅਤੇ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਬਲਕਾਰ ਸਿੰਘ, ਪੀ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ), ਦੀ ਨਿਗਰਾਨੀ ਅਧੀਨ, ਸ਼੍ਰੀ ਸੁਰਿੰਦਰ ਮੋਹਨ ਉਪ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ, ਸ਼੍ਰੀ ਸਰਬਜੀਤ ਰਾਏ,ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ-ਡਵੀਜ਼ਨ (ਕਰਤਾਰਪੁਰ) ਦੇ ਆਧਾਰਿਤ ਪੁਲਿਸ ਪਾਰਟੀ ਨੇ ਮਿਤੀ 10.11.2017 ਨੂੰ ਥਾਣਾ ਭੋਗਪੁਰ ਦੇ ਏਰੀਆ ਵਿੱਚ ਐਚ.ਡੀ.ਐਫ.ਸੀ ਬੈਂਕ ਦੀ ਕੈਸ਼ ਵੈਨ ਨੂੰ ਹਥਿਆਰਾਂ ਦੀ ਨੋਕ ਤੇ 01,18,50,000/- ਰੁਪਏ ਖੋਹਣ ਸਬੰਧੀ ਹੋਈ ਵਾਰਦਾਤ ਨੂੰ ਅੱਧੇ ਘੰਟੇ ਵਿੱਚ ਹੀ ਹੱਲ ਕਰਨ ਵਿੱਚ ਸਫਲਤਾ ਹਾਸਲ ਕੀਤੀ ਸੀ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਅਰਪਿਤ ਸ਼ੁਕਲਾ, ਆਈ.ਪੀ.ਐਸ, ਆਈ.ਜ਼ੀ ਜ਼ੋਨ-2, ਜਲੰਧਰ ਜੀ ਨੇ ਦੱਸਿਆ ਕਿ ਬੈਂਕ ਵੈਨ ਲੁੱਟ ਹੋਰ ਦੋਸ਼ੀ ਸੁਖਵਿੰਦਰ ਸਿੰਘ ਉਰਫ ਨਿੰਮਾ (ਉਮਰ ਕਰੀਬ 27 ਸਾਲ) ਪੁੱਤਰ ਬੂਟਾ ਸਿੰਘ ਵਾਸੀ ਹਮੀਰਾ ਥਾਣਾ ਸੁਭਾਨਪੁਰ ਜਿਲਾ ਕਪੂਰਥਲਾ ਨੂੰ ਅੱਜ ਲਾਡੋਵਾਲੀ ਰੋਡ ਜਲੰਧਰ ਤੋਂ ਕਾਬੂ ਕੀਤਾ , ਜੋ ਇਹ ਦੋਸ਼ੀ ਵਾਰਦਾਤ ਤੋਂ ਅਗਲੇ ਦਿਨ ਪਿੰਡ ਤੇਹਰਾਂਪੁਰ ਜਿਲ੍ਹਾ ਲਖੀਮਪੁਰ ਉਤਰ ਪ੍ਰਦੇਸ਼ ਵਿਖੇ ਆਪਣੇ ਰਿਸ਼ਤਦਾਰਾਂ ਪਾਸ ਚਲਾ ਗਿਆ ਸੀ ਅਤੇ ਜਦ ਜਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ ਨੇ ਇਸ ਬਾਰੇ ਪਤਾਜੋਈ ਕਰਕੇ ਉਤਰ ਪ੍ਰਦੇਸ਼ ਵਿਖੇ ਦੋਸ਼ੀ ਦੇ ਰਿਸ਼ਤੇਦਾਰਾਂ ਦੇ ਘਰ ਰੇਡ ਕੀਤਾ ਤਾਂ ਇਹ ਦੋਸ਼ੀ ਉਥੋਂ ਭੱਜ ਕੇ ਵਾਪਸ ਜਲੰਧਰ ਵੱਲ ਆ ਗਿਆ,ਜਿਸ ਨੂੰ ਕੱਲ ਮਿਤੀ 15.11.2017 ਨੂੰ ਲਾਡੋਵਾਲੀ ਰੋਡ ਜਲੰਧਰ ਤੋਂ ਕਾਬੂ ਕਰ ਲਿਆ ਅਤੇ ਦੋਸ਼ੀ ਦੀ ਨਿਸ਼ਾਨਦੇਹੀ ਪਰ 36 ਲੱਖ 25 ਹਜ਼ਾਰ 200 ਰੁਪਏ ਬਰਾਮਦ ਕੀਤੇ ਗਏ।ਦੋਸ਼ੀ ਪਾਸੋ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।

WRITTEN BY