ਨਵੀਂ ਦਿੱਲੀ, 16 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਘਰ ਖਰੀਦਣ ਦੀ ਚਾਹਤ ਰਖਣ ਵਾਲਿਆਂ ਨੂੰ ਕੇਂਦਰ ਸਰਕਾਰ ਨੇ ਵਡਾ ਤੋਹਫਾ ਦਿਤਾ ਹੈ। ਕ੍ਯੇਂਦਰੀ ਕੈਬਨਿਟ ‘ਚ ਆਮ ਆਦਮੀ ਨੂੰ ਵਡੀ ਰਾਹਤ ਦਿੰਦੇ ਹੋਏ ਪ੍ਰਧਾਨਮੰਤਰੀ ਆਵਾਸ ਦੇ ਤਹਿਤ ਘਰਾਂ ਦੇ ਖੇਤਰਫਲਾਂ ‘ਚ ਵਡਾ ਬਦਲਾਅ ਕਰਨ ਦਾ ਫੈਸਲਾ ਕੀਤਾ। ਕੇਂਦਰੀ ਕੈਬਨਿਟ ਨੇ ਮਗਿ-1 ਫਲੈਟਸ ਦੀ ਖੇਤਰਫਲ 90 ਤੋਂ ਵਧਾ ਕੇ 120 ਵਰਗਮੀਟਰ ਅਤੇ ਮਗਿ-2 ਦੀ ਸੀਮਾ 110 ਤੋਂ ਵਧਾ ਕੇ 150 ਵਰਗਮੀਟਰ ਕਰਨ ਦਾ ਫੈਸਲਾ ਕੀਤਾ ਹੈ।ਇਸ ਦੇ ਤਹਿਤ ਇੰਸਟੈਸਟ ਸਬਸਿਡੀ ਦਾ ਦਾਇਰਾ ਵੀ ਵਧਾਇਆ ਗਿਆ ਹੈ। ਪਹਿਲੇ ਜਿਥੇ ਇਹ ਸਬਸਿਡੀ 90 ਵਰਗਮੀਟਰ ਏਰੀਆ ‘ਤੇ ਮਿਲਦੀ ਸੀ ਉਥੇ ਹੁਣ ਇਸ ਲਈ 120 ਸਕਵਾਇਰ ਮੀਟਰ ਏਰੀਆ ਤੈਅ ਕੀਤਾ ਗਿਆ ਹੈ।ਇਸ ਦੇ ਨਾਲ ਹੀ ਕੈਬਨਿਟ ਨੇ ਇਸ ਸਕੀਮ ਲਈ ਐਲੀਜਿਬਲ ਘਰਾਂ ਲਈ ਕਾਰਪੇਟ ਏਰੀਆ ਵੀ ਵਧਾ ਦਿਤਾ ਹੈ।



