Skip to content
Independent perspectives. Global stories.
BREAKING

ਵਰਲਡ ਕਿੰਗਜ਼ ਰਿਕਾਰਡ ਸਮਾਗਮ ’ਚ ਡਾ. ਅਲੱਗ ਦਾ ਸਨਮਾਨ

Share this story

ਲੁਧਿਆਣਾ, 15 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਪ੍ਰਸਿੱਧ ਵਿਦਵਾਨ ਗੁਰਮੁਖ ਸਿੰਘ ਲੇਖਕ ਅਤੇ ਅੰਤਰਰਾਸ਼ਟਰੀ ਪੱਧਰ ਦੀ ਉਘੀ ਸ਼ਖਸੀਅਤ ਡਾ. ਸਰੂਪ ਸਿੰਘ ਅਲੱਗ ਦਾ ਵਰਲਡ ਕਿੰਗਜ਼ ਵਰਲਡ ਹੋਲਡਰਸ ਦੇ ਇੰਡੀਅਨ ਹੋਲਡਰਜ਼ ਐਟ ਵਰਲਡ ਸਟੇਜ ਵੱਲੋਂ ਬੀਤੇ ਦਿਨ ਨਵੀਂ ਗਿੱਲੀ ਵਿਖੇ ਹੋਏ ਇੰਟਰਨੈਸ਼ਨਲ ਸਮਾਗਮ ਵਿੱਚ ਭਰਵਾਂ ਸਨਮਾਨ ਕੀਤਾ ਗਿਆ। ਡਾ. ਅਲੱਗ ਨੂੰ ਇਹ ਸਨਮਾਨ ਉਨਾਂ ਦੀ ਪੰਜਾਬੀ ਵਿੱਚ ਲਿਖੀ ਪੁਸਤਕ ‘ਹਰਿਮੰਦਰ ਦਰਸ਼ਨ’ ਸਬੰਧੀ ਦਿੱਤਾ ਗਿਆ। ਜਿਸਦੇ ਹੁਣ ਤੱਕ 207 ਡੀਲਕਸ ਐਡੀਸ਼ਨ ਛਾਪ ਕੇ ਬਿਲਕੁਲ ਮੁਫਤ ਵੰਡੇ ਗਏ ਹਨ। ਤਿੰਨ ਮਹਾਦੀਪਾਂ ਦੇ ਕਈ ਦੇਸ਼ਾਂ ਦੇ ਐਵਾਰਡ ਜੇਤੂਆਂ ਦੇ ਮਹੱਤਵਪੂਰਨ ਸਮਾਗਮ ਵਿੱਚ ਡਾ. ਅਲੱਗ ਨੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਇੱਛਾ ਪ੍ਰਗਟਾਈ ਕਿ ਉਹ ਪੂਰੇ ਯਤਨ ਕਰਕੇ ਆਪਣੇ ਇਸ ਰਿਕਾਰਡ ਨੂੰ ਅਗਲੇ ਸਾਲ ਤੱਕ ਹੋਰ ਸ਼ਕਤੀਸ਼ਾਲੀ ਬਣਾ ਕੇ ਕੌਮ ਦਾ ਮਾਣ ਖੱਟਣਗੇ ਤੇ ਪੰਜਾਬੀ ਮਾਂ ਬੋਲੀ ਤੇ ਹਰਿਮੰਦਰ ਸਾਹਿਬ ਦਾ ਸਤਿਕਾਰ ਵਿਸ਼ਵ ਮੰਚ ਤੇ ਵਧੇਰੇ ਉਜਾਗਰ ਕਰਨਗੇ। ਡਾ. ਅਲੱਗ ਦਾ ਇਹ ਪ੍ਰਤਿਸ਼ਠਾਜਨਕ ਸਨਮਾਨ ਸਾਰੇ ਪੰਜਾਬੀਆਂ ਲੇਖਕਾਂ ਅਤੇ ਮਾਨਵ ਹਿਤਕਾਰੀ ਸੋਚ ਰੱਖਣ ਵਾਲਿਆਂ ਦਾ ਸਾਂਝਾ ਸਨਮਾਨ ਹੈ ਜਿਸ ਦੀ ਹਰ ਕੋਈ ਸ਼ਲਾਘਾ ਕਰਦਾ ਹੈ।

WRITTEN BY