ਬਰੇਟਾ, 15 ਨਵੰਬਰ (ਖਾਲਸਾ ਕਾਹਨਗੜ੍ਹ, ਸੁਖਜਿੰਦਰ ਸੰਘਰੇੜੀ)- ਥਾਣਾ ਮੁੱਖੀ ਸ਼੍ਰੀ ਜਸਵੀਰ ਸਿੰਘ ਚਹਿਲ ਦੇ ਤਬਾਦਲੇ ਤੇ ਥਾਣੇ ਦੇ ਸਟਾਫ ਵੱਲੋਂ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਕੁਲਰੀਆਂ ਦੇ ਚੌਕੀ ਇੰਚਾਰਜ਼ ਪ੍ਰਵੀਨ ਨੇ ਕਿਹਾ ਕਿ ਉਹਨਾਂ ਨੇ ਆਪਣੇ ਕਾਰਜ਼ਕਾਲ ਦੌਰਾਨ ਬਹੁਤ ਹੀ ਵਧੀਆ ਸੇਵਾ ਨਿਭਾਈ ਸਾਰੇ ਸਟਾਫ ਨੇ ਉਹਨਾਂ ਵੱਲੋ ਆਪਣੇ ਕਾਰਜ਼ਕਾਲ ਦੌਰਾਨ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਗਈ। ਸ੍ਰ: ਜਸਵੀਰ ਸਿੰਘ ਨੇ ਬੋਲਦੇ ਹੋਏ ਦੱਸਿਆ ਕਿ ਮੈਨੂੰ ਆਪਣੀ ਸੇਵਾ ਦੌਰਾਨ ਸਟਾਫ ਅਤੇ ਮੰਡੀ ਵਾਸੀਆਂ ਦਾ ਪੂਰਨ ਸਹਿਯੋਗ ਰਿਹਾ ਹੈ। ਅਖੀਰ ਵਿੱਚ ਪੂਰੇ ਸਟਾਫ ਅਤੇ ਪੁਲਿਸ ਸੁਵਿਧਾਂ ਕੇਂਦਰ ਦੇ ਸਟਾਫ ਮੈਂਬਰਾਂ, ਕਮੇਟੀ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਇੱਕ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ।ਸ੍ਰ. ਜਸਵੀਰ ਸਿੰਘ ਨੂੰ ਥਾਣਾ ਬਰੇਟਾ ਤੋ ਬਦਲ ਕੇ ਬਤੌਰ ਥਾਣਾ ਮੁੱਖੀ ਜੋਗਾ ਤਾਇਨਾਤ ਕੀਤਾ ਗਿਆ।
ਥਾਣਾ ਮੁੱਖੀ ਨੂੰ ਦਿੱਤੀ ਵਿਦਾਇਗੀ ਪਾਰਟੀ



