ਫ਼ਰੀਦਕੋਟ, 12 ਨਵੰਬਰ (ਗੁਰਜੀਤ ਰੋਮਾਣਾ)-ਬੀਤੀ ਸ਼ਾਮ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਚੇਤਨਾ ਪੈਦਾ ਕਰਨ ਲਈ ਨੈਸ਼ਨਲ ਯੂਥ ਵੈਲਫ਼ੇਅਰ ਕਲਬ ਰਜਿ: ਫ਼ਰੀਦਕੋਟ ਸਬੰਧਿਤ ਯੁਵਕ ਸੇਵਾਵਾਂ ਵਿਭਾਗ ਫ਼ਰੀਦਕੋਟ ਵਲੋਂ 17 ਵਾਂ ਰਾਜ ਪਧਰੀ ਸਭਿਆਚਾਰਕ ਮੁਕਾਬਲਾ ‘ਧੀ ਪੰਜਾਬ ਦੀ‘ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਦੇ ਆਡੀਟੋਰੀਅਮ ਵਿਖੇ ਕਰਵਾਇਆ ਗਿਆ। ਪ੍ਰੋਗਰਾਮ ਦਾ ਉਦਘਾਟਨ ਕਲਬ ਦੇ ਸਰਪ੍ਰਸਤ ਪ੍ਰਿੰਸੀਪਲ ਸੇਵਾ ਸਿੰਘ ਚਾਵਲਾ ਨੇ ਕੀਤਾ। ਮੁਖ ਮਹਿਮਾਨ ਵਜੋਂ ਕੁਸ਼ਲਦੀਪ ਸਿੰਘ ਢਿਲੋਂ ਵਿਧਾਇਕ ਹਲਕਾ ਫ਼ਰੀਦਕੋਟ ਪਹੁੰਚੇ।ਸਮਾਗਮ ਦੀ ਪ੍ਰਧਾਨਗੀ ਡਾ.ਹਰਜੋਤ ਕਮਲ ਵਿਧਾਇਕ ਹਲਕਾ ਮੋਗਾ ਅਤੇ ਰਾਜੀਵ ਪ੍ਰਾਸ਼ਰ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੇ ਕੀਤੀ। ਸਤਿਕਾਰਿਤ ਮਹਿਮਾਨ ਵਜੋਂ ਸਿਮਰਨਜੀਤ ਸਿੰਘ ਢਿਲੋਂ ਜਨਰਲ ਸਕਤਰ ਯੂਥ ਵੈਲਫ਼ੇਅਰ ਕਾਂਗਰਸ ਸੈਲ ਪੰਜਾਬ ਅਤੇ ਰਵਿੰਦਰਪਾਲ ਕੌਰ ਗਿਲ ਪ੍ਰਧਾਨ ਸਵਰਾਜ ਪਾਰਟੀ ਫ਼ਰੀਦਕੋਟ ਸ਼ਮਾਲ ਹੋਏ। ਵਿਸ਼ੇਸ਼ ਮਹਿਮਾਨਾਂ ਵਜੋਂ ਸਰਬਜੀਤ ਸਿੰਘ ਬਰਾੜ ਬੀ.ਡੀ.ਪੀ.ਓ, ਪੁਨੀਤ ਇੰਦਰ ਬਾਵਾ ਚੇਅਰਮੈਨ ਬਾਬਾ ਬੰਦਾ ਸਿੰਘ ਬਹਾਦਰ ਨਰਸਿੰਗ ਕਾਲਜ ਫ਼ਰੀਦਕੋਟ, ਗੁਲਾਬੀ ਸਿੰਘ ਮੈਨੇਜਿੰਗ ਡਾਇਰੈਕਟਰ ਗਲੀਮ ਇੰਮੀਗਰੇਸ਼ਨ, ਕਰਨਵੀਰ ਸਿੰਘ ਧਾਲੀਵਾਲ ਚੇਅਰਮੈਨ ਦਸਮੇਸ਼ ਮਾਡਰਨ ਸੀ.ਸੈ.ਸਕੂਲ ਭਾਣਾ, ਦਵਿੰਦਰ ਸਿੰਘ ਮਾਸਟਰ ਵਰਲਡ ਇੰਮੀਗ੍ਰੇਸ਼ਨ ਐਡ ਫ਼ੋਰੈਮੈਨ ਟਰੇਡਜ਼, ਹਰਗੋਬਿੰਦ ਸਿੰਘ ਮੈਨੇਜਿੰਗ ਡਾਇਰੈਕਟਰ ਮਾਲਵਾ ਗਰੁਪ ਆਫ਼ ਇੰਸਟੀਚਿਊਟਸ, ਦਲਜੀਤ ਸਿੰਘ ਟੁਟੇਜ ਪੁਨੇਵਾਲੇ, ਦਲਜੀਤ ਸਿੰਘ ਢਿਲੋ ਟਰਕ ਯੂਲੀਅਨ ਸਾਦਿਕ, ਥਾਪਰ ਮੈਨੇਜਿੰਗ ਡਾਇਰੈਕਟਰ ਸੰਤ ਮੋਹਨ ਦਾਸ ਵਿਦਿਅਕ ਸੰਸਥਾਵਾਂ ਕੋਟ ਸੁਖੀਆ, ਰਣਜੀਤ ਸਿੰਘ ਬਰਾੜ ਚੇਅਰਮੈਨ ਪੰਚਾਇਤੀ ਰਾਜ ਅਤੇ ਵਿਕਾਸ ਸੈਲ, ਸੁਰਜੀਤ ਸਿੰਘ, ਕੰਵਰਜੀਤ ਸਿੰਘ ਕਨੇਡਾ, ਅਸ਼ੋਕ ਸਚਰ ਚੇਅਰਮੈਨ ਦੁਸਹਿਰਾ ਕਮੇਟੀ ਫ਼ਰੀਦਕੋਟ, ਕਲਬ ਦੇ ਸਰਪ੍ਰਸਤ ਸੁਰਿੰਦਰ ਗੁਪਤਾ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਮਾਸਟਰ ਗੁਰਮੇਲ ਸਿੰਘ ਨੇ ਧਾਰਮਿਕ ਗੀਤ ਨਾਲ ਕੀਤੀ। ਕਲਬ ਦੇ ਪ੍ਰਧਾਨ ਗੁਰਚਰਨ ਸਿੰਘ ਭੰਗੜਾ ਕੋਚ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਕਲਬ ਪ੍ਰਾਪਤੀਆਂ ਤੇ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਪੰਜਾਬਣ ਮੁਟਿਆਰ ਨੂੰ ਸੋਨੇ ਦੀ ਸਗੀ, ਦੂਜੇ ਸਥਾਨ ਲਈ ਸੋਨੇ ਦੀ ਕੈਂਠੀ, ਤੀਜੇ ਸਥਾਨ ਲਈ ਸੋਨੇ ਦਾ ਟਿਕਾ ਦੇ ਨਾਲ-ਨਾਲ ਸੋਨੇ ਦਾ ਕੋਕਾ, ਫ਼ੁਲਕਾਰੀ, ਯਾਦਗਰੀ ਚਿੰਨ੍ਹ, ਪ੍ਰਮਾਣ ਪਤਰ ਦੇ ਕੇ ਸਨਮਾਨਿਤ ਕੀਤਾ ਗਿਆ। ਮੁਕਾਬਲੇ ਦੀ ਜਜਮੈਂਟ ਲੋਕ ਗਾਇਕ ਕੁਲਵਿੰਦਰ ਕੰਵਲ, ਪਰਮਿੰਦਰ ਕੌਰ ਚਾਹਿਲ, ਭੰਗੜਾ ਕੋਚ ਗੁਰਿੰਦਰ ਸਿੰਘ ਫ਼ਿਰੋਜ਼ਪੁਰ ਨੇ ਕੀਤੀ। ਇਸ ਪ੍ਰੀਵਾਰਿਕ ਪ੍ਰੋਗਰਾਮ ਦੌਰਾਨ ਲੋਕ ਗਾਥਵਾਂ/ਗੀਤਾਂ ਨੂੰ ਹਿਕ ਦੇ ਜ਼ੋਰ ਗਾਉਣ ਵਾਲੇ ਲੋਕ ਗਾਇਕ ਪੰਮਾ ਡੂੰਮੇਵਾਲੀਆ ਨੂੰ ‘ਰੂਹ-ਏ-ਪੰਜਾਬ ਪੁਰਸਕਾਰ 2017‘ ਨਾਲ ਭਾਈ ਜਸਵੰਤ ਸਿੰਘ ਸ਼੍ਰੀ ਮੁਕਤਸਰ ਸਾਹਿਬ ਦੀ ਯਾਦ ‘ਚ ਉਨ੍ਹਾਂ ਦੇ ਪਰਿਵਾਰ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਲ 2016 ‘ਚ ਧੀ ਪੰਜਾਬ ਦੀ ਪਹਿਲਾ ਸਥਾਨ ਬੇਟੀ ਕਿਰਨ ਕੌਰ ਮਾਨਸਾ, ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਬੇਟੀ ਹਰਮਨਦੀਪ ਕੌਰ ਰੋਮਾਣਾ ਫ਼ਰੀਦਕੋਟ,ਅੰਤਰ ਰਾਸ਼ਟਰੀ ਪਧਰ ਤੇ ਗੋਲਡ ਮੈਡਲ ਜਿਤਣ ਵਾਲੇ ਬਾਸਕਟਬਾਲ ਖਿਡਾਰੀ ਗਗਨਦੀਪ ਸਿੰਘ ਪੁਰਬਾ, ਬੀ.ਡੀ.ਐਸ ਦੂਜਾ ਸਾਲ ਦੀ ਪ੍ਰੀਖਿਆ ‘ਚ ਦਸਮੇਸ਼ ਡੈਂਟਲ ਕਾਲਜ ‘ਚ ਟਾਪ ਕਰਨ ਵਾਲੀ ਨਿਤਨਪ੍ਰੀਤ ਕੌਰ, ਐਡਵੋਕੇਟ ਦਿਲਦੀਪ ਸਿੰਘ ਪਟੇਲ ਨੂੰ ਰਾਸ਼ਟਰੀ ਪਧਰ ਦੀ ਕਾਊਂਸਲਿੰਗ ਦਾ ਮੈਂਬਰ ਬਣਨ ਤੇ, ਗਗਨਦੀਪ ਸਿੰਘ ਮੈਨੇਜਿੰਗ ਬਰਾਈਟ ਕਰੀਅਰ ਨੂੰ ਵਿਸ਼ੇਸ਼ ਰੂਪ ‘ਚ ਸਨਮਾਨਿਤ ਕੀਤਾ ਗਿਆ।
ਬਠਿੰਡਾ ਦੀ ਹਰਜੀਤ ਕੌਰ ਨੇ ਜਿਤਿਆ ‘ਧੀ ਪੰਜਾਬ ਦੀ 2017’ ਪੁਰਸਕਾਰ



