Skip to content
Independent perspectives. Global stories.
BREAKING

ਲੁਧਿਆਣਾ ਜ਼ਿਲ੍ਹੇ ’ਚ ਸਾੜੀ ਗਈ ਸਭ ਤੋਂ ਵੱਧ ਪਰਾਲੀ-ਨਹੀਂ ਦਰਜ ਹੋਇਆ ਇਕ ਵੀ ਮਾਮਲਾ

Share this story

ਲੁਧਿਆਣਾ, 11 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਝੋਨੇ ਦੀ ਕਟਾਈ ਤੋਂ ਬਾਅਦ ਖੇਤਾਂ ਵਿਚ ਪਰਾਲੀ ਸਾੜਨ ਦਾ ਸਿਲਸਿਲਾ ਜਾਰੀ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜ਼ਿਲ੍ਹੇ ਵਿਚ ਕਿਸਾਨਾਂ ਦੁਆਰਾ 2788 ਖੇਤਾਂ ਵਿਚ ਅਗੇ ਲਗਾਏ ਜਾਣ ਦੀਆਂ ਘਟਨਾਵਾਂ ਦਰਜ ਕੀਤੀਆਂ ਹਨ। ਪੀਪੀਸੀਬੀ ਨੇ 170 ਕਿਸਾਨਾਂ ਦਾ ਚਲਾਨ ਕਟ ਕੇ 4.80 ਲਖ ਰੁਪਏ ਜੁਰਮਾਨਾ ਕੀਤਾ ਹੈ ਪਰ ਅਜੇ ਤਕ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ ਹੈ। ਇਹ ਇਸ ਲਈ ਨਹੀਂ ਹੋ ਸਕਿਆ ਕਿਉਂਕਿ ਮੁਖ ਮੰਤਰੀ ਵਲੋਂ ਕੁਝ ਦਿਨ ਪਹਿਲਾਂ ਬਿਆਨ ਜਾਰੀ ਕੀਤਾ ਗਿਆ ਸੀ ਕਿ ਕਿਸਾਨ ਜੇਕਰ ਖੇਤਾਂ ਵਿਚ ਪਰਾਲੀ ਸਾੜਦੇ ਹਨ ਤਾਂ ਉਨ੍ਹਾਂ ਦਾ ਚਲਾਨ ਕਟਿਆ ਜਾਵੇ ਪਰ ਉਨ੍ਹਾਂ ‘ਤੇ ਐਫਆਈਆਰ ਦਰਜ ਨਹੀਂ ਹੋਵੇਗੀ। ਇਸ ਦੀ ਵਜ੍ਹਾ ਨਾਲ ਸਵੇਰੇ ਅਤੇ ਸ਼ਾਮ ਨੂੰ ਧੁੰਦ ਵਿਚ ਪਰਾਲੀ ਦਾ ਮਿਕਸ ਹੋਣ ਨਾਲ ਵਿਜ਼ੀਬਿਲਟੀ 200 ਮੀਟਰ ਰਹਿ ਗਈ ਹੈ। ਏਅਰ ਕੁਆਲਟੀ ਇੰਡੈਕਸ 100 ਦੀ ਜਗ੍ਹਾ 335 ਪਹੁੰਚਣ ਨਾਲ ਲੋਕਾਂ ਵਿਚ ਸਿਹਤ ਸਬੰਧੀ ਸਮਸਿਆਵਾਂ ਵਧੀਆਂ ਹਨ। ਇਸ ਕਾਰਨ ਹਸਪਤਾਲਾਂ ਵਿਚ ਸਾਹ ਦੇ 20 ਤੋਂ 25 ਅਤੇ ਅਖਾਂ ਦੇ ਕਰਬ 15 ਮਰੀਜ਼ ਰੋਜ਼ਾਨਾ ਪਹੁੰਚ ਰਹੇ ਹਨ। ਪੀਏਯੂ ਵਿਚ ਮੌਸਮ ਮਹਿਰ ਕੇ.ਕੇ. ਗਿਲ ਦੇ ਮੁਤਾਬਕ 13 ਨਵੰਬਰ ਤੋਂ ਬਾਅਦ ਬਾਰਿਸ਼ ਹੋ ਸਕਦੀ ਹੈ ਅਤੇ ਉਦੋਂ ਹੀ ਮੌਸਮ ਸਾਫ਼ ਹੋ ਸਕੇਗਾ। ਫਿਲਹਾਲ ਅਗਾਮੀ 24 ਘੰਟਿਆਂ ਦੌਰਾਨ ਸਵੇਰੇ ਅਤੇ ਸ਼ਾਮ ਧੁੰਦ ਪਏਗੀ।ਨਾਸਾ ਵਲੋਂ 9 ਨਵੰਬਰ ਨੂੰ ਸੈਟੇਲਾਈਟ ਦੇ ਜ਼ਰੀਏ ਜਾਰੀ ਤਸਵੀਰ ਵਿਚ ਚੰਡੀਗੜ੍ਹ, ਪੰਜਾਬ, ਹਰਿਆਣਾ, ਦਿਲੀ, ਯੂਪੀ ਅਤੇ ਰਾਜਸਥਾਨ ਦੇ ਲਗਦੇ ਕੁਝ ਹਿਸਿਆਂ ਵਿਚ ਪਰਾਲੀ ਸਾੜਨ ਨਾਲ ਪੈਦਾ ਹੋਏ ਪ੍ਰਦੂਸ਼ਣ ਨਾਲ ਬਣੀ ਸਮੌਗ ਦੀ ਲੇਅਰ ਸਾਫ਼ ਦਿਖਾਈ ਗਈ। ਇਸ ਦੇ ਨਾਲ ਹੀ ਜਿਥੇ-ਜਿਥੇ ਪਰਾਲੀ ਵਿਚ ਅਗ ਲਗਾਈ ਗਈ ਹੈ, ਉਸ ਨੂੰ ਵੀ ਦਰਸਾਇਆ ਗਿਆ ਹੈ।ਜੇਕਰ ਪੂਰੇ ਪੰਜਾਬ ਦੀ ਗਲ ਕਰੀਏ ਤਾਂ 40139 ਖੇਤਾਂ ਵਿਚ ਅਗ ਲਗਾਈ ਗਈ ਹੈ। ਇਨ੍ਹਾਂ ਵਿਚੋਂ ਪੀਪੀਸੀਬੀ ਵਲੋਂ 2351 ਕਿਸਾਨਾਂ ਦੇ ਚਲਾਨ ਕਟੇ ਗਏ ਹਨ ਅਤੇ 58 ਲਖ ਤੋਂ ਜ਼ਿਆਦਾ ਦਾ ਜੁਰਮਾਨਾ ਕੀਤਾ ਗਿਆ ਹੈ, ਜਦੋਂ ਕਿ 2016 ਵਿਚ ਪਰਾਲੀ ਸਾੜਨ ਦੀ ਘਟਨਾ 66969 ਖੇਤਾਂ ਵਿਚ ਹੋਈ ਸੀ।

WRITTEN BY