ਸਾਦਿਕ, 10 ਨਵੰਬਰ (ਗੁਰਵਿੰਦਰ ਔਲਖ)- 1984 ਸਿਖ ਨਸਲਕੁਸ਼ੀ ਦੇ ਦੋਸ਼ੀਆਂ ਖਿਲਾਫ਼ ਲਗਾਤਾਰ ਸੰਘਰਸ਼ ਕਰਦੀ ਆ ਰਹੀ ਸਿਖ ਜਥੇਬੰਦੀ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਵਲੋ 13 ਨਵੰਬਰ ਨੂੰ ਫਰੀਦਕੋਟ ਦੇ ਬਰਜਿੰਦਰਾ ਕਾਲਜ ਵਿਚ ਨਵੰਬਰ 1984 ਸਿਖ ਨਸਲਕੁਸ਼ੀ ਦੇ ਵਿਰੋਧ ਵਿਚ ਪਟੀਸ਼ਨ ਕੈਂਪ ਲਗਾਇਆ ਜਾਵੇਗਾ। ਆਲ ਇੰਡੀਆ ਸਿਖ ਸਟੂਡੈਂਟਸ ਫੇਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਦੀ ਅਗਵਾਈ ਹੇਠ ਪੰਜਾਬ ਅਤੇ ਦੇਸ਼ ਦੇ ਅਲਗ ਅਲਗ ਥਾਵਾਂ ਤੇ ਲਗਾਏ ਜਾ ਰਹੇ ਕੈਂਪ ਦੀ ਲੜੀ ਵਜੋਂ ਇਸ ਪਟੀਸ਼ਨ ਉਪਰ ਦਸਖਤ ਕਰਨ ਦੀ ਦੇਸ਼ ਵਿਦੇਸ ਵਿਚ ਵਸਦੇ ਸਿਖ ਧਰਮ ਦੇ ਲੋਕਾਂ ਤੋ ਇਲਾਵਾ ਦੂਜੇ ਧਰਮਾ ਦੇ ਲੋਕਾ ਨੂੰ ਵੀ ਨਵੰਬਰ 1984 ਕਾਤਲੇਆਮ ਦੇ ਪੀੜਿਤ ਪਰਿਵਾਰਾਂ ਦਾ ਸਾਥ ਦੇਣ ਦੀ ਮੰਗ ਕੀਤੀ ਗਈ । ਪਤਰਕਾਰਾਂ ਨਾਲ ਗਲਬਾਤ ਦੌਰਾਨ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਮਾਲਵਾ ਜੋਥਨ ਦੇ ਇੰਚਾਰਜ ਪ੍ਰਭਜੋਤ ਸਿੰਘ ਫਰੀਦਕੋਟ ਨੇ ਦਸਿਆ ਕਿ ਫੈਡਰੇਸ਼ਨ ਹਰ ਸਾਲ ਪੂਰੀ ਦੁਨੀਆ ਵਿਚ ਸਿਖ ਕੌਮ ਨਾਲ ਹੋਈ ਬੇਇਨਸਾਫੀ ਦੀ ਅਵਾਜ ਬੁਲੰਦ ਕਰਦੀ ਹੈ। ਉਨਾਂ ਦਸਿਆ ਕਿ 26 ਨਵੰਬਰ ਤਕ ਇਕ ਲਖ ਦਸਖਤ ਕਰਵਾਏ ਜਾਣਗੇ। ਉਨਾਂ ਕਿਹਾ ਕਿ ਵਾਈਟ ਹਾਊਸ ਅਮਰੀਕਾ ਦੀ ਵੈੱਬਸਾਈਟ ਉਪਰ ਪਾਈ ਗਈ ਇਸ ਪੁਟੀਸ਼ਨ ਦੇ ਸਾਰਥਿਕ ਸਿਟੇ ਨਿਕਲਣਗੇ।ਇਸ ਮੌਕੇ ਹਰਜਿੰਦਰ ਸਿੰਘ,ਕੁਲਦੀਪ ਸਿੰਘ,ਬਲਜੀਤ ਸਿੰਘ,ਸਤਨਾਮ ਸਿੰਘ,ਬਖਸ਼ੀਸ ਸਿੰਘ,ਲਵਪ੍ਰੀਤ ਸਿੰਘ ,ਗੁਰਵਿੰਦਰ ਸਿੰਘ,ਗੁਰਸੇਵਕ ਸਿੰਘ ਆਦਿ ਵੀ ਹਾਜਰ ਸਨ।
ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਨਵੰਬਰ ’84 ਸਿੱਖ ਨਸਲਕੁਸ਼ੀ ਪਟੀਸ਼ਨ ਕੈਂਪ 13 ਨੂੰ ਫਰੀਦਕੋਟ ’ਚ



