ਚੇਨੱਈ, 4 ਜਨਵਰੀ (ਪੀ.ਟੀ.)-ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਵੱਲੋਂ ਐਤਵਾਰ ਨੂੰ 23ਵਾਂ ਜਿਓਸਿੰਕ੍ਰੋਨਸ ਕਮਿਊਨੀਕੇਸ਼ਨ ਸੈਟੇਲਾਈਟ ਜੀ ਸੈਟ-14 ਲਾਂਚ ਕੀਤਾ ਜਾਵੇਗਾ। ਇਸ ਉਪਗ੍ਰਹਿ ਨੂੰ ਪੁਲਾੜ ਵਿੱਚ ਪਹੁੰਚਾਉਣ ਲਈ ਭਾਰਤੀ ਵਿਗਿਆਨੀਆਂ ਵੱਲੋਂ ਜੀ.ਐਸ.ਐਲ.ਵੀ ਡੀ-5 ਰਾਕੇਟ ਦੀ ਵਰਤੋਂ ਕੀਤੀ ਜਾਵੇਗੀ। ਇਸ ਪ੍ਰੀਖਣ ਲਈ ਉਲਟੀ ਗਿਣਤੀ ਅੱਜ ਸਵੇਰੇ 11:18 ਵਜੇ ਸ਼ੁਰੂ ਹੋ ਗਈ ਅਤੇ ਇਹ ਰਾਕੇਟ ਐਤਵਾਰ ਸ਼ਾਮ 4:18 ਵਜੇ ਸ੍ਰੀਹਰੀਕੋਟਾ ਪ੍ਰੀਖਣ ਕੇਂਦਰ ਤੋਂ ਉਡਾਣ ਭਰੇਗਾ। ਜ਼ਿਕਰਯੋਗ ਹੈ ਕਿ ਇਸ ਸਾਲ ਇਹ ਇਸਰੋ ਦਾ ਪਹਿਲਾ ਪ੍ਰੀਖਣ ਹੈ ਅਤੇ ਭਾਰਤੀ ਵਿਗਿਆਨੀ ਇਸ ਪ੍ਰੀਖਣ ਸਬੰਧੀ ਕਾਫੀ ਉਤਸ਼ਾਹਿਤ ਹਨ।