Skip to content
Independent perspectives. Global stories.
BREAKING

ਡਾ. ਸਰੂਪ ਸਿੰਘ ਅਲਗ ਨੂੰ ਕੀਤਾ ਸਨਮਾਨਿਤ

Share this story

ਫਗਵਾੜਾ, 9 ਨਵੰਬਰ (ਪਰਵਿੰਦਰ ਜੀਤ ਸਿੰਘ)- ਪ੍ਰਸਿੱਧ ਸਿੱਖ ਵਿਦਵਾਨ ਅਤੇ ਨਾਮਵਰ ਲੇਖਕ ਡਾ. ਸਰੂਪ ਸਿੰਘ ਅਲਗ ਵਲੋਂ ਪੁਸਤਕ ਸਭਿਆਚਾਰ ਨੂੰ ਪ੍ਰਫੂਲਿਤ ਕਰਨ ਲਈ ਫਗਵਾੜਾ ਬਲਾਕ ਦੇ ਪਿੰਡ ਗੰਢਵਾਂ ਵਿਖੇ ਇੰਗਲੈਂਡ ਵਿਚ ਵਸਦੇ ਪਰਵਾਸੀ ਪੰਜਾਬੀਆਂ ਅਤੇ ਹੋਰ ਪਿੰਡ ਵਾਸੀਆਂ ਵਲੋਂ ਇਕ ਸਮਾਗਮ ਰਚਾ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਡਾ. ਅਲਗ ਵਲੋਂ ਲਿਖੀ ਧਾਰਮਿਕ ਕਿਤਾਬ ‘ਧਨੁ ਨਾਨਕ ਤੇਰੀ ਵਡੀ ਕਮਾਈ‘ ਦੇ ਤੀਸਰੇ ਐਡੀਸ਼ਨ ਨੂੰ ਲੋਕ-ਅਰਪਿਤ ਕੀਤਾ ਗਿਆ ਅਤੇ ਇਸ ਦੀਆਂ ਕਾਪੀਆਂ ਪਿੰਡ ਵਾਸੀਆਂ ਨੂੰ ਮੁਫਤ ਵੰਡੀਆਂ ਗਈਆਂ। ਡਾ. ਸਰੂਪ ਸਿੰਘ ਅਲਗ ਨੇ ਦਸਿਆ ਕਿ ਉਹ ਹੁਣ ਤਕ ਸਿਖ ਧਰਮ ਦੇ ਵਖਰੇ 2 ਪਹਿਲੂਆਂ ਉਪਰ 105 ਕਿਤਾਬਾਂ ਲਿਖ ਚੁਕੇ ਹਨ ਅਤੇ ਇਹਨਾਂ ਕਿਤਾਬਾਂ ਦੀਆਂ 50 ਲਖ ਕਾਪੀਆਂ ਸੰਸਾਰ ਭਰ ਵਿਚ ਮੁਫਤ ਵੰਡ ਚੁਕੇ ਹਨ ਤਾਂ ਕਿ ਸ਼ਬਦ ਦਾ ਲੰਗਰ ਨਿਰੰਤਰ ਚਲਦਾ ਰਹੇ।ਉਨ੍ਹਾਂ ਅਗੇ ਦਸਿਆ ਕਿ ਉਨ੍ਹਾਂ ਦੀ ਸ਼ਾਹਕਾਰ ਕਿਤਾਬ “ਹਰਿਮੰਦਰ ਦਰਸ਼ਨ” ਦੇ ਹੁਣ ਤਕ 207 ਐਡੀਸ਼ਨ ਛਪ ਚੁਕੇ ਹਨ ਅਤੇ ਇਸ ਦੀਆਂ 2.5 ਲਖ ਕਾਪੀਆਂ ਉਹ ਮੁਫਤ ਵੰਡ ਚੁਕੇ ਹਨ।ਇਹ ਕਿਤਾਬ ‘ਲਿਮਕਾ ਬੁਕ ਆਫ ਰਿਕਾਰਡਜ਼’ ਵਿਚ ਵੀ ਦਰਜ ਹੋ ਚੁਕੀ ਹੈ।ਉਨ੍ਹਾਂ ਕਿਹਾ ਸਾਡਾ ਅਗਲਾ ਸਫਰ ਇਸ ਕਿਤਾਬ ਦੇ 251 ਐਡੀਸ਼ਨਾਂ ਤਕ ਪਹੁੰਚਣ ਦਾ ਹੈ ਅਤੇ ਅਸੀਂ ਇਸ ਲਈ ਉਦਮਸ਼ੀਲ ਹਾਂ।

WRITTEN BY