Skip to content
Independent perspectives. Global stories.
BREAKING

ਗੈਸ ਦੇ ਸਿਲੰਡਰਾਂ ਨਾਲ ਭਰੇ ਕੈਂਟਰ ਤੇ ਬੱਸ ਵਿਚਕਾਰ ਭਿਆਨਕ ਟੱਕਰ-ਜਾਨੀ ਨੁਕਸਾਨ ਤੋਂ ਬਚਾਅ

Share this story

ਬਰੇਟਾ 9, ਨਵੰਬਰ (ਸੁਖਜਿੰਦਰ ਸੰਘਰੇੜੀ)- ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਧੁੰਦ/ਧੂੰਏ ਦੇ ਪ੍ਰਕੋਪ ਵਿੱਚ ਵੀਰਵਾਰ ਨੂੰ ਸਵੇਰ ਸਮਂੇ ਹੀ ਸਥਾਨਕ ਇੰਡੈਂਨ ਗੈਸ ਏਜੰਸੀ ਦਾ ਸਿਲੰਡਰਾਂ ਨਾਲ ਭਰਿਆ ਹੋਇਆ ਕੈਂਟਰ ਬਰੇਟਾ ਸ਼ਹਿਰ ਵੱਲ ਆ ਰਿਹਾ ਸੀ, ਜਿਸ ਨੂੰ ਜਿਊਣਾ ਨਾਮਕ ਚਾਲਕ ਚਲਾ ਰਿਹਾ ਸੀ ਅਤੇ ਗਰਗ ਬੱਸ ਸਰਵਿਸ ਰਜਿਸਟਰਡ ਪਾਤੜਾਂ ਦੀ ਬੱਸ ਪਾਤੜਾਂ ਤੋ ਬੁਢਲਾਡਾ ਜਾ ਰਹੀ ਸੀ। ਜਿਸ ਨੂੰ ਪਾਲਾ ਸਿੰਘ ਨਾਮਕ ਚਾਲਕ ਚਲਾ ਰਿਹਾ ਸੀ। ਧੁੰਦ/ਧੁੰਏ ਨਾਲ ਕੁਝ ਦਿਖਾਈ ਨਾ ਦੇਣ ਕਾਰਨ ਬਰੇਟਾ ਡ੍ਰੇਨ ਲਾਗੇ ਦੋਹਾਂ ਵਹੀਕਲਾਂ ਵਿਚਕਾਰ ਆਹਮੋ-ਸਾਹਮਣੇ ਤੋਂ ਭਿਆਂਨਕ ਟੱਕਰ ਹੋ ਗਈ । ਦੋਂਵੇ ਵਹੀਕਲਾਂ ਦੀਆਂ ਡਰਾਇਵਰ ਸੀਟ ਵਾਲੀਆਂ ਸਾਇਡਾਂ ਟਕਰਾਈਆ।ਬੱਸ ਅੰਦਰ ਮੋਜੂਦ ਸਵਾਰੀਆ ਨੂੰ ਵੀ ਕਾਫੀ ਝਟਕੇ ਲੱਗੇ, ਪਰ ਵਾਲ-ਵਾਲ ਬਚ ਗਏ।ਕੈਂਟਰ ਦਾ ਵਧੇਰੇ ਨੁਕਸਾਨ ਤੇ ਬੱਸ ਦਾ ਥੌੜਾ ਨੁਕਸਾਨ ਦੱਸਿਆ ਜਾ ਰਿਹਾ ਹੈ।ਕੈਂਟਰ ਡਰਾਇਵਰ ਦੇ ਮਾਮੂਲੀ ਸੱਟਾਂ ਲੱਗਣ ਦਾ ਸਮਾਚਾਰ ਹੈ।ਤੇ ਉਸ ਨੂੰ ਐਕਸਰਿਆਂ ਲਈ ਬਾਹਰ ਭੇਜਿਆ ਗਿਆ। ਕਿਉਂਕਿ ਸਥਾਨਕ ਸਰਕਾਰੀ ਹਸਪਤਾਲ ਵਿਖੇ ਇਸ ਸਮੇ ਕੋਈ ਵੀ ਡਾਕਟਰ ਤਾਇਨਾਤ ਨਹੀ ਸੀ। ਘਟਨਾਂ ਸਥਾਨ ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਚੰਗੇ ਭਾਗੀ ਵੱਡਾ ਹਾਦਸਾ ਹੋਣ ਤੋ ਟਲ ਗਿਆ ਤੇ ਲੋਕਾਂ ਨੇ ਦੋਹੇ ਵਹੀਕਲਾਂ ਨੂੰ ਧੱਕ ਕੇ ਸੜਕ ਤੋ ਹੇਠਾਂ ਕੀਤਾ ਤਾਂ ਕਿ ਪਿੱਛੋ ਆਉਣ ਵਾਲੇ ਵਹੀਕਲਾਂ ਨਾਲ ਹੋਰ ਦੁਰਘਟਨਾ ਨਾ ਵਾਪਰ ਸਕੇ।

WRITTEN BY