Skip to content
Independent perspectives. Global stories.
BREAKING

ਚਿੱਟੀ ਪੱਟੀ ਬਾਹਰੀਆਂ ਸੜਕਾਂ ਨੇ ਕੁਹਾਰੇ ਪਾਏ ਰਾਹਗੀਰ-ਦਿਖਾਈ ਨਾ ਦੇਣ ਕਾਰਨ ਸਤਾ ਰਿਹੈ ਹਾਦਸੇ ਵਾਪਰਨ ਦਾ ਡਰ

Share this story

ਸਰਦੂਲਗੜ੍ਹ, 9 ਨਵੰਬਰ (ਬਲਜੀਤਪਾਲ)- ਤਹਿਸੀਲ ਸਰਦੂਲਗੜ੍ਹ ਦੀਆਂ ਚਿੱਟੀ ਪੱਟੀ ਬਾਹਰੀਆਂ ਸੜਕਾਂ ਨੇ ਸੰਘਣੀ ਧੁੰਦ ’ਚ ਤੁਰਨ ਵਾਲੇ ਰਾਹਗੀਰਾਂ ਨੂੰ ਕਰੁਹੇ ਪਾ ਰੱਖਿਆ ਹੈ। ਜਿੱਥੇ ਸਵੇਰ ਅਤੇ ਸ਼ਾਂਮ ਵਕਤ ਧੁੰਦ ਕਾਰਨ ਇਨ੍ਹਾਂ ਸੜਕਾਂ ’ਤੇ ਚੱਲਣ ਵਾਲੇ ਵਾਹਨ ਚਾਲਕਾਂ ਨੂੰ ਅਗਲਾ ਰਸਤਾ ਦਿਖਾਈ ਨਾ ਦੇਣ ਕਾਰਨ ਰਫ਼ਤਾਰ ਘੱਟ ਰੱਖਣੀ ਪੈਂਦੀ ਹੈ। ਉਥੇ ਹੀ ਭਿਆਨਕ ਹਾਦਸਿਆਂ ਦਾ ਵੀ ਡਰ ਬਣਿਆ ਰਹਿੰਦਾ ਹੈ। ਬਹੁਤੇ ਚਾਲਕ ਤਾਂ ਸੜਕ ਦੀ ਨਿਸ਼ਾਨ ਦੇਹੀ ਨਾ ਕਰ ਸਕਣ ਕਰਕੇ ਰਸਤੇ ਹੀ ਭੁੱਲ ਜਾਂਦੇ ਹਨ। ਦੱਸਣਾ ਬਣਦਾ ਹੈ ਪੰਜਾਬ ਨੂੰ ਹਰਿਆਣਾ ਨਾਲ ਜੋੜਦੀ ਨਵੀਂ ਬਣੀ ਅੰਤਰਰਾਜ਼ੀ ਸੜਕ ’ਤੇ ੇ ਭੰਮੇ ਕਲਾਂ ਤੋਂ ਲੈ ਕੇ ਝੰਡਾ ਖੁਰਦ ਤੱਕ ਅਜੇ ਤੱਕ ਚਿੱਟੀ ਪੱਟੀ ਨਹੀਂ ਸੀ ਲਗਾਈ ਗਈ ਜਿਸ ਕਰਕੇ ਇਸ ਸੜਕ ਤੋਂ ਗੁਜ਼ਰਨ ਵਾਲੇ ਲੰਬੀ ਦੂਰੀ ਦੇ ਵਾਹਨਾਂ ਨੂੰ ਵੀ ਮੱਧਮ ਚਾਲ ਚੱਲਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਸਿਰਸਾ ਤੋਂ ਵਾਇਆ ਸਰਦੂਲਗੜ੍ਹ ਚੰਡੀਗੜ੍ਹ, ਲੁਧਿਆਣਾ ਅਤੇ ਪਟਿਆਲਾ ਜਾਣ ਵਾਲੇ ਬੱਸ ਚਾਲਕਾਂ ਅਤੇ ਟੈਕਸੀ ਚਾਲਕਾਂ ਨੇ ਦੱਸਿਆ ਨਵੀਂ ਬਣਨ ਕਰਕੇ ਸੜਕ ਕਾਫੀ ਚੰਗੀ ਹੈ ਪਰ ਚਿੱਟੀ ਪੱਟੀ ਨਾ ਹੋਣ ਕਰਕੇ ਸੰਘਣੀ ਧੁੰਦ ਵਿੱਚ ਦਿਖਾਈ ਹੀ ਨਹੀਂ ਦਿੰਦਾ । ਪੰਜਾਬ ਰੋਡਵੇਜ਼ ਦੀ ਬੱਸ ਦੇ ਇੱਕ ਚਾਲਕ ਨੇ ਦੱਸਿਆ ਪਿਛਲੇ ਪੰਜ ਛੇ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਕਾਰਨ ਦਰਜ਼ਨਾਂ ਵਾਰ ਸਾਡੀਆਂ ਬੱਸਾਂ ਰਸਤਾ ਭਟਕ ਜਾਂਦੀਆਂ ਹਨ ਅਤੇ ਸੜਕ ਕਿਨਾਰੇ ਬਣੇ ਖਤਾਨਾਂ ਵਿੱਚ ਡਿੱਗਦੀਆਂ ਡਿੱਗਦੀਆਂ ਮੁਸ਼ਕਿਲ ਨਾਲ ਬਚਦੀਆਂ ਹਨ । ਇੱਕ ਨਿੱਜੀ ਬੱਸ ਦੇ ਚਾਲਕ ਮਹਿੰਦਰ ਸਿੰਘ ਨੇ ਦੱਸਿਆ ਸਵੇਰੇ ਪੰਜ ਵਜੇ ਤੋਂ ਲੈ ਕੇ ਅੱਠ ਵਜੇ ਅਤੇ ਸ਼ਾਂਮ ਸੱਤ ਵਜੇ ਤੋਂ ਲੈ ਕੇ ਨੌਂ ਵਜੇ ਤੱਕ ਦਾ ਸਫਰ ਕਾਫੀ ਮੁਸ਼ਕਿਲ ਭਰਿਆ ਹੁੰਦਾ ਹੈ। ਵੱਡੇ ਵਾਹਨਾਂ ਦੀ ਬਹੁਤੀ ਡਰਾਇਵਰੀ ਚਿੱਟੀਆਂ ਪੱਟੀਆਂ ਸਹਾਰੇ ਹੀ ਹੁੰਦੀ ਹੈ। ਲੋਕਾਂ ਨੇ ਦੱਸਿਆ ਮੁੱਖ ਸੜਕ ਦੇ ਨਾਲ ਹੀ ਪਿੰਡਾਂ ਵੱਲ ਜਾਂਦੀਆਂ ਲਿੰਕ ਸੜਕਾਂ ’ਤੇ ਕਿਤੇ ਵੀ ਚਿੱਟੀ ਪੱਟੀ ਨਹੀਂ ਲੱਗੀ ਹੋਈ । ਬਹੁਤੀਆਂ ਸੜਕਾਂ ’ਤੇ ਤਾਂ ਦਿਸ਼ਾ ਨਿਰਦੇਸ਼ ਬੋਰਡ ਵੀ ਨਹੀਂ ਹਨ ਜਿਸ ਕਰਕੇ ਪਹਿਲੀ ਵਾਰ ਆਏ ਰਾਹਗੀਰ ਨੂੰ ਤਾਂ ਰਸਤੇ ਦਾ ਹੀ ਪਤ ਨਹੀਂ ਲੱਗਦਾ ।ਵਾਹਨ ਚਲਕਾਂ ਅਤੇ ਆਮ ਲੋਕਾਂ ਨੇ ਮੰਗ ਕੀਤੀ ਹੈ ਕਿ ਸੜਕਾਂ ’ਤੇ ਨਿਯਮਾਂ ਅਨੁਸਾਰ ਚਿੱਟੀਆਂ ਪੱਟੀਆਂ ਲਗਾਈਆਂ ਜਾਣ । ਇਸ ਸਬੰਧੀ ਜਦੋਂ ਸੜਕ ਨਿਰਮਾਣ ਵਿਭਾਗ ਦੇ ਐਸ ਡੀ ਓ ਸੁਰਿੰਦਰ ਮੋਹਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਿਰਸਾ ਬਰਨਾਲਾ ਅੰਤਰਰਾਜ਼ੀ ਸੜਕ ’ਤੇ ਚਿੱਟੀ ਪੱਟੀ ਲਗਾਏ ਜਾਣ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਜੋ ਜਲਦੀ ਹੀ ਪੂਰਾ ਹੋ ਜਾਵੇਗਾ।
ਮੰਡੀ ਬੋਰਡ ਦੇ ਐਸ ਡੀ ਓ ਦਇਆ ਸਿੰਘ ਨੇ ਦੱਸਿਆ ਸੜਕ ਦੇ ਨਿਰਮਾਣ ਅਤੇ ਮੁੜ ਮੁਰੰਮਤ ਵਕਤ ਅਸੀਂ ਨਿਯਮਾਂ ਅਨੁਸਾਰ ਸੜਕ ਦੀ ਹਰ ਸ਼ਰਤ ਪੂਰੀ ਕਰਦੇ ਹਾਂ ਪਰ ਬਹੁਤੀ ਵਾਰ ਚੋਰ ਕਿਸਮ ਦੇ ਲੋਕ ਬੋਰਡ ਪੁੱਟ ਕੇ ਲੈ ਜਾਂਦੇ ਹਨ। ਉਨ੍ਹਾਂ ਕਿਹਾ ਲਿੰਕ ਸੜਕਾਂ ਜੋ ਕਿ ਦਸ ਫੁੱਟ ਚੌੜੀਆਂ ਹਨ ’ਤੇ ਚਿੱਟੀ ਪੱਟੀ ਲਗਾਏ ਜਾਣ ਦੀ ਕੋਈ ਵੀ ਤਜ਼ਵੀਜ਼ ਪਾਸ ਨਹੀਂ ਹੈ। ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਸੜਕ ਯੋਜਨਾ ਅਧੀਨ ਬਣੀਆਂ ਸਾਰੀਆਂ ਸੜਕਾਂ ’ਤੇ ਚਿੱਟੀਆਂ ਪੱਟੀਆਂ ਲੱਗੀਆਂ ਹੋਈਆਂ ਹਨ।

WRITTEN BY