Skip to content
Independent perspectives. Global stories.
BREAKING

ਲੁਟੇਰਾ ਗਰੋਹ ਦੇ 4 ਵਿਅਕਤੀਆਂ ਤੋਂ 4 ਪਸਤੋਲ ਬਰਾਮਦ-3 ਫਰਾਰ

Share this story

ਬਰਨਾਲਾ, 9 ਨਵੰਬਰ (ਕੁਲਦੀਪ ਗਰੇਵਾਲ)- ਲੁੱਟ ਦੀ ਯੋਜਨਾ ਬਣਾਉਦੇ ਲੁਟੇਰਾ ਗਰੋਹ ਦੇ 4 ਮੈਬਰਾਂ ਕੋਲੋ ਪਸਤੋਲ ਅਤੇ ਗੋਲੀ ਸਿੱਕਾ ਬਰਾਮਦ ਜਦ ਕਿ 3 ਲੁਟੇਰੇ ਹਨੇਰੇ ਦਾ ਫਾਇਦਾ ਲੈ ਕੇ ਹੋਏ ਫਰਾਰ। ਇਸ ਸਬੰਧ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਹਰਜੀਤ ਸਿੰਘ,ਐਸ.ਪੀ.ਡੀ. ਸੁਖਦੇਵ ਸਿੰਘ ਵਿਰਕ ਅਤੇ ਡੀ.ਐਸ.ਪੀ.ਡੀ. ਕੁਲਦੀਪ ਸਿੰਘ ਵਿਰਕ ਨੇ ਦੱਸਿਆ ਕਿ ਸੀ.ਆਈ. ਸਟਾਫ ਦੇ ਇੰਚਾਰਜ ਬਲਜੀਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਬਰਨਾਲਾ ਮਾਨਸਾ,ਟੀ.ਪੁਈਟ ਤੇ ਕੁਝ ਲੁਟੇਰਾ ਗਰੋਹ ਦੇ ਵਿਅਕਤੀ ਲੁੱਟ ਦੀ ਕਿਸੇ ਘਟਨਾ ਨੂੰ ਅੰਜਾਮ ਦੇਣ ਦੀਆਂ ਤਿਆਰੀਆਂ ਕਰ ਰਹੇ ਹਨ। ਜਿਸ ਤੇ ਉਸ ਨੇ ਪੁਲਿਸ ਪਾਰਟੀ ਸਮੇਤ ਬਰਨਾਲਾ, ਮਾਨਸਾ ਟੀ.ਪੁਿੲੰਟ ਹੰਡਿਆਇਆ ਰੇਡ ਕੀਤੀ ਤਾਂ ਏਕਮ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਖਿਆਲੀ, ਜਸਵਿੰਦਰ ਸਿੰਘ ਉਰਫ ਜੱਸੂ ਪੁੱਤਰ ਕੁਲਵੰਤ ਸਿੰਘ ਵਾਸੀ ਕੁਤਬਾ ਅਤੇ ਕੁਲਵਿੰਦਰ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਕਾਲੇਕੇ ਨੂੰ ਵਰਨਾ ਕਾਰ ਨੰਬਰ ਪੀ.ਬੀ.12 ਕੇ 5025 ਸਮੇਤ ਗ੍ਰਿਫਤਾਰ ਕੀਤਾ ਜਿੰਨ੍ਹਾਂ ਕੋਲੋ ਚਾਰ 32 ਬੋਰ ਦੇ ਦੇਸੀ ਪਸਤੋਲ 7 ਕਾਰਤੂਸ ਜਿੰਦਾ ਬਰਾਮਦ ਕੀਤੇ ਗਏ। ਜਦ ਕਿ ਰਾਤ ਸਮੇਂ ਹਨੇਰਾ ਦਾ ਫਾਇਦਾ ਲੈ ਕੇ ਪਾਲਾ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪੰਡੋਰੀ, ਅਮਨਾ, ਲਾਲੀ ਤਿੰਨੋ ਵਿਅਕਤੀ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਪਾਸੋ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਜਿਸ ਦੌਰਾਨ ਹੋ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

WRITTEN BY