Skip to content
Independent perspectives. Global stories.
BREAKING

ਧੁੰਦ ਦਾ ਕਹਿਰ: ਟਰਕ ਤੇ ਬਸ ਵਿਚਾਲੇ ਟਕਰ, ਇਕ ਮੌਤ

Share this story

ਜਲੰਧਰ, 9 ਨਵੰਬਰ (ਪੀ.ਟੀ.)- ਅੰਮ੍ਰਿਤਸਰ ਰੋਡ ‘ਤੇ ਵਿਧੀਪੁਰ ਫਾਟਕ ਦੇ ਨਜ਼ਦੀਕ ਵੀਰਵਾਰ ਸਵੇਰੇ ਧੁੰਦ ਕਾਰਨ ਹਾਦਸਾ ਹੋ ਗਿਆ। ਇਕ ਤੇਜ਼ ਰਫਤਾਰ ਬਸ ਆਲੂਆਂ ਨਾਲ ਭਰੇ ਟਰਕ ‘ਚ ਜਾ ਵਜੀ। ਹਾਦਸੇ ‘ਚ ਇਕ ਦੀ ਮੌਤ ਹੋ ਗਈ ਹੈ ਜਦਕਿ ਦਰਜਨ ਤੋਂ ਜ਼ਿਆਦਾ ਬਸ ਦੀਆਂ ਸਵਾਰੀਆਂ ਜ਼ਖਮੀ ਹਨ। ਇਨ੍ਹਾਂ ਨੂੰ ਨਜ਼ਦੀਕੀ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ।ਜਾਣਕਾਰੀ ਮੁਤਾਬਕ ਪਛਮੀ ਬੰਗਾਲ ਤੋਂ ਬਸ ਸ਼ਰਧਾਲੂਆਂ ਨੂੰ ਲੈ ਕੇ ਅੰਮ੍ਰਿਤਸਰ ਵਲ ਜਾ ਰਹੀ ਸੀ। ਜਲੰਧਰ ਦੇ ਵਿਧੀਪੁਰ ਫਾਟਕ ਨੇੜੇ ਇਕ ਆਲੂਆਂ ਦਾ ਟਰਕ ਮੋੜ ਕਟ ਰਿਹਾ ਸੀ।

WRITTEN BY