ਚੀਮਾ ਮੰਡੀ, 7 ਨਵੰਬਰ (ਜਰਨੈਲ ਸਿੰਘ ਚੌਹਾਨ)- ਸਿਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਪਾਹੀ ਦਰਸ਼ਨ ਸਿੰਘ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਸ਼ੇਰੋਂ ਦੇ ਵਿਦਿਆਰਥੀਆਂ ਨੇ ਸਾਇੰਸ ਸਿਟੀ ਦਾ ਟੂਰ ਪ੍ਰਿੰਸੀਪਲ ਡਾ.ਓਪ ਪਰਕਾਸ ਸ਼ੇਤੀਆ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਟੂਰ ਇੰਚਾਰਜ਼ ਮਲਕੀਤ ਸਿੰਘ ਗਾਂਧੀ ਤੇ ਮੈਡਮ ਅਮਨਜੋਤ ਕੌਰ ਨੇ ਦਸਿਆ ਕਿ ਇਹ ਟੂਰ ਵਿਦਿਆਰਥੀਆਂ ਵਿਚ ਵਿਗਿਆਨ ਚ ਰੁਚੀ ਵਧਾਉਣ ਦੇ ਮਕਸਦ ਨਾਲ ਲਗਾਇਾਆ ਗਿਆ।ਸਾਇੰਸ ਸਿਟੀ ਦੇ ਪਰੋਜ਼ੈਕਟਾਂ ਬਾਰੇ ਅਤੇ ਕੁਦਰਤੀ ਆਫਤਾ ਭੁਚਾਲ,ਹੜਾਂ ਆਦਿ ਬਾਰੇ ਵੀ ਵਿਦਿਆਰਥੀਆਂ ਨੂੰ ਜਾਣਕਾਰੀ ਦਿਤੀ ਗਈ।
ਸਿਪਾਹੀ ਦਰਸ਼ਨ ਸਿੰਘ ਸਕੂਲ ਦੇ ਵਿਦਿਆਰਥੀਆਂ ਨੇ ਸਾਇੰਸ ਸਿਟੀ ਦਾ ਟੂਰ ਲਗਾਇਆ



