ਜਲੰਧਰ, 6 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਐਮ.ਜੀ.ਐਨ. ਪਬਲਿਕ ਸਕੂਲ ਆਦਰਸ਼ ਨਗਰ ਦਾ ਵਿਦਿਆਰਥੀਆਂ ਨੇ ਆਦੇਸ਼ ਇੰਟਰਨੈਸ਼ਨਲ ਸਕੂਲ ਮੇਆਨੀ ਹੁਸ਼ਿਆਰਪੁਰ ਵਿੱਚ ਕਰਵਾਏ ਗਏ ਕਲਸਟਰ ਟੂਰਨਾਮੈਂਟ ਵਿੱਚ ਹਿੱਸਾ ਲਿਆ। ਇਸ ਵਿੱਚ ਐਮ.ਜੀ.ਐਨ ਪਬਲਿਕ ਸਕੂਲ ਆਦਰਸ਼ ਨਗਰ ਦੀ ਬਾਸਕਟਬਾਲ ਗਰਲਜ਼ ਟੀਮ ਨੇ ਹਿੱਸਾ ਲਿਆ। ਅੰਡਰ-19 ਨੇ ਆਪਣੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਦੂਜਾ ਸਥਾਨ ਹਾਸਲ ਕੀਤਾ। ਐਮ.ਜੀ.ਐਨ ਐਜੂਕੇਸ਼ਨਲ ਟਰੱਸਟ ਦੇ ਸਕੱਤਰ ਸ. ਜਰਨੈਲ ਸਿੰਘ ਪਸਰੀਚਾ, ਸ. ਗੁਰਮੋਹਨ ਸਿੰਘ (ਮੈਨੇਜਰ, ਐਮ.ਜੀ.ਐਨ. ਗਰਲਜ਼ ਸੀ. ਸੈ. ਸਕੂਲ) ਪ੍ਰਿਸੀਪਲ ਸ਼੍ਰੀਮਤੀ ਗੁਨਮੀਤ ਕਰ ਅਤੇ ਵਾਇਸ ਪਿੰ੍ਰਸੀਪਲ ਸ, ਕੇ ਐਸ. ਰੰਧਾਵਾ ਨੇ ਜੇਤੂ ਟੀਮ ਨੂੰ ਵਧਾਈ ਦਿੰਦਿਆਂ ਉਨਾਂ ਨੂੰ ਆਉਣ ਵਾਲੇ ਪਿੰ੍ਰਸੀਪਲ ਭਵਿੱਖ ਵਿੱਚ ਇਸੇ ਤਰ੍ਹਾਂ ਹੀ ਵਧੀਆ ਪ੍ਰਦਰਸ਼ਨ ਕਰਦੇ ਹੋਏ ਅੱਗੇ ਵਧਣ ਦੇ ਲਈ ਪ੍ਰੇਰਿਤ ਕੀਤਾ।
ਬਾਸਕਟਬਾਲ ’ਚ ਐਮ.ਜੀ.ਐਨ. ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ



