ਭਵਾਨੀਗੜ੍ਹ, 4 ਨਵੰਬਰ (ਕ੍ਰਿਸ਼ਨ ਗਰਗ)-ਅੱਜ ਇੱਥੋਂ ਥੋੜੀ ਦੂਰ ਫੱਗੂਵਾਲਾ ਕੈਂਚੀਆਂ ਵਿਖੇ ਸੰਗਰੂਰ ਤੋਂ ਚੰਡੀਗੜ੍ਹ ਜਾ ਰਹੀ ਬੱਸ ਦੀ ਟੱਕਰ ਵਿਚ 16 ਸਵਾਰੀਆਂ ਦੇ ਜਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਵਿਚ ਸਵਾਰ 16 ਸਵਾਰੀਆਂ ਜਖ਼ਮੀ ਹੋ ਗਈਆਂ ਜਿੰਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿੰਨ੍ਹਾਂ ਵਿਚੋਂ ਕੁਝ ਸਵਾਰੀਆਂ ਨੂੰ ਗੰਭੀਰ ਹਾਲਤ ਹੋਣ ਕਾਰਨ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ। ਜ਼ਖਮੀਆਂ ਵਿਚ ਰਜੀਆ (23) ਵਾਸੀ ਦਾਨਗੜ੍ਹ, ਮੇਘਾ ਸਿੰਘ (73) ਲਿੱਦੜਾਂ, ਗੁਰਪ੍ਰੀਤ ਸਿੰਘ (21) ਸਮਾਣਾ, ਪ੍ਰੀਤ ਕੌਰ (45) ਸੰਗਰੂਰ, ਬਲਵੀਰ ਕੌਰ (50) ਭਵਾਨੀਗੜ੍ਹ, ਅਮਨਦੀਪ ਕੌਰ (25) ਕਾਹਨਗੜ੍ਹ, ਓਮ ਪ੍ਰਕਾਸ਼ (60) ਧੂਰੀ, ਮੂਰਤੀ ਦੇਵੀ (65) ਧੂਰੀ, ਜਗਦੀਪ ਸਿੰਘ (33) ਭਦੌੜ, ਵਰਿੰਦਰ ਕੌਰ (52) ਸੰਗਰੂਰ, ਰਾਮ ਭਗਤ (62) ਛਪਾਰ (ਹਰਿਆਣਾ), ਵਿਸ਼ਨੂੰ (35) ਸੰਗਰੂਰ, ਰਾਮ ਬਾਬੂ (26) ਸੰਗਰੂਰ ਸ਼ਾਮਲ ਹਨ। ਪੀ ਆਰ ਟੀ ਸੀ ਦੇ ਬੱਸ ਦੇ ਡਰਾਈਵਰ ਮਲਕੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਸੰਗਰੂਰ ਤੋਂ ਚੰਡੀਗੜ੍ਹ ਨੂੰ ਜਾ ਰਿਹਾ ਸੀ, ਜਿਉਂ ਹੀ ਬੱਸ ਫੱਗੂਵਾਲਾ ਕੈਂਚੀਆਂ ਵਿਖੇ ਪਹੁੰਚੀ ਤਾਂ ਸੁਨਾਮ ਸਾਇਡ ਤੋਂ ਆ ਰਹੀ ਕਾਰ ਨੂੰ ਬਚਾਉਂਦਿਆਂ ਬੱਸ ਬੇਕਾਬੂ ਹੋ ਕੇ ਪੁਲ ਨਾਲ ਟਕਰਾ ਗਈ।
ਫੱਗੂਵਾਲਾ ਕੈਂਚੀਆਂ ਵਿਖੇ ਚੰਡੀਗੜ੍ਹ ਜਾ ਰਹੀ ਬੱਸ ਦੀ ਟੱਕਰ ’ਚ 16 ਸਵਾਰੀਆਂ ਜਖ਼ਮੀ



