Skip to content
Independent perspectives. Global stories.
BREAKING

ਮੁੱਖ ਮੰਤਰੀ ਵੱਲੋਂ ਸੇਵਾ-ਮੁਕਤ ਭਾਰਤੀ ਤੇ ਵਿਦੇਸ਼ੀ ਫੌਜੀ ਅਧਿਕਾਰੀਆਂ ਦੀ ਮੇਜ਼ਬਾਨੀ

Share this story

ਵਿਸ਼ਵ ਯੁੱਧ ’ਚ ਸਾਬਕਾ ਫੌਜੀਆਂ ਦੇ ਪੁਰਖਿਆਂ ਦੇ ਯੋਗਦਾਨ ਨੂੰ ਕੀਤਾ ਯਾਦ

ਚੰਡੀਗੜ੍ਹ, 4 ਨਵੰਬਰ- ਸਾਲ 1914-1919 ਦੇ ਵਿਸ਼ਵ ਯੁੱਧ ਦੀ ਯਾਦ ਵਿੱਚ ਬੀਤੀ ਸ਼ਾਮ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੇਜ਼ਬਾਨੀ ਮਾਣਨ ਲਈ ਜਦੋਂ ਲਗਪਗ ਦੋ ਦਰਜਨ ਸੇਵਾ-ਮੁਕਤ ਭਾਰਤੀ ਤੇ ਵਿਦੇਸ਼ੀ ਫੌਜੀ ਅਧਿਕਾਰੀ ਜੁੜ ਬੈਠੇ ਤਾਂ ਉਹ ਅਤੀਤ ਦੀਆਂ ਯਾਦਾਂ ਦੇ ਵਹਿਣ ਵਿੱਚ ਵਹਿ ਤੁਰੇ। ਇਹ ਪਹਿਲੀ ਵਾਰ ਸੀ ਜਦੋਂ ਇਹ ਅਧਿਕਾਰੀ ਜੋ ਪਹਿਲੀ ਵਿਸ਼ਵ ਜੰਗ ਵਿੱਚ ਜਲੰਧਰ ਬ੍ਰਿਗੇਡ ਵਜੋਂ ਹਿੱਸਾ ਲੈਣ ਵਾਲੇ ਸੈਨਿਕਾਂ ਦੇ ਵੰਸ਼ ’ਚੋਂ ਹਨ, ਇਸ ਇਤਿਹਾਸਕ ਘੜੀ ਵਿੱਚ ਪੂਰੇ ਮਾਣ-ਸਤਿਕਾਰ ਨਾਲ ਸ਼ਾਮਲ ਹੋਏ। ਜਲੰਧਰ ਬ੍ਰਿਗੇਡ ਦਾ ਗਠਨ 2 ਸਿੱਖਜ਼ (ਪਹਿਲਾਂ 15 ਰਾਇਲ ਲੁਧਿਆਣਾ ਸਿੱਖਜ਼) ਅਤੇ 47 ਸਿੱਖਜ਼ (ਹੁਣ 5 ਸਿੱਖਜ਼) ਵੱਲੋਂ ਕੀਤਾ ਗਿਆ ਸੀ। ਇਨ੍ਹਾਂ ਅਧਿਕਾਰੀਆਂ ਦੇ ਮੁੜ ਮਿਲਣ ਦੇ ਪਲ ਬਹੁਤ ਭਾਵੁਕ ਸਨ ਕਿਉਂਕਿ ਇਨ੍ਹਾਂ ਨੇ ਜੰਗ ਅਤੇ ਸ਼ਾਂਤੀ ਵਿੱਚ ਸਾਂਝੇ ਤੌਰ ’ਤੇ ਬਿਤਾਏ ਸਮਿਆਂ ਦੀ ਯਾਦਾਂ ਸਾਂਝੀਆਂ ਕੀਤੀਆਂ। ਮੁੱਖ ਮੰਤਰੀ ਨੇ ਇਨ੍ਹਾਂ ਅਧਿਕਾਰੀਆਂ ਦਾ ਆਪਣੀ ਰਿਹਾਇਸ਼ ਉਤੇ ਆਉਣ ’ਤੇ ਸਵਾਗਤ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਇਨ੍ਹਾਂ ਲਈ ਰਾਤਰੀ ਭੋਜਨ ਦੀ ਮੇਜ਼ਬਾਨੀ ਕਰਕੇ ਅਤੇ ਕੁਝ ਵਿਸ਼ੇਸ਼ ਪਲ ਤੇ ਯਾਦਾਂ ਸਾਂਝੀਆਂ ਕਰਨ ਦਾ ਮਾਣ ਮਹਿਸੂਸ ਹੋਇਆ ਹੈ। ਮੁੱਖ ਮੰਤਰੀ ਜੋ ਖੁਦ ਇਕ ਸਾਬਕਾ ਫੌਜੀ ਅਤੇ ਉਘੇ ਫੌਜੀ ਇਤਿਹਾਸਕਾਰ ਹਨ, ਨੇ ਉਨ੍ਹਾਂ ਦੇ ਪੁਰਖਿਆਂ ਜੋ ਜਲੰਧਰ ਬ੍ਰਿਗੇਡ ਦੇ ਸੈਨਿਕ ਸਨ, ਦੀਆਂ ਕੁਰਬਾਨੀਆਂ ਨੂੰ ਚੇਤੇ ਕੀਤਾ ਜੋ ਬਰਤਾਨੀਆ ਦੀ ਸੈਨਾ ਵਿੱਚ ਇਕ ਬ੍ਰਿਗੇਡ ਵਜੋਂ ਭਰਤੀ ਹੋਣ ਵਾਲੇ ਸੈਨਿਕਾਂ ਦਾ ਪਹਿਲਾ ਦਲ ਸੀ। ਮੁੱਖ ਮੰਤਰੀ ਨੇ ਦੱਸਿਆ ਜਲੰਧਰ ਬ੍ਰਿਗੇਡ ਦੇ ਬਹੁਤ ਸਾਰੇ ਸੈਨਿਕ ਠੰਢ ਕਾਰਨ ਮੌਤ ਦੇ ਮੂੰਹ ਵਿੱਚ ਜਾ ਪਏ ਸਨ ਕਿਉਂਕਿ ਉਨ੍ਹਾਂ ਨੇ ਖਰਾਬ ਮੌਸਮ ਤੋਂ ਆਪਣਾ ਬਚਾਅ ਕਰਨ ਲਈ ਨਿੱਘੇ ਕੱਪੜਿਆਂ ਤੋਂ ਬਿਨਾਂ ਹੀ ਆਪਣੀਆਂ ਸਹਿਯੋਗੀ ਫੌਜਾਂ ਦੀ ਖਾਤਰ ਯੂਰਪ ਦੀ ਭਿਆਨਕ ਠੰਢ ਵਿੱਚ ਜੰਗ ਲੜੀ। ਉਨ੍ਹਾਂ ਕਿਹਾ ਕਿ ਅਜਿਹੀਆਂ ਸਥਿਤੀਆਂ ਦੇ ਬਾਵਜੂਦ ਇਨ੍ਹਾਂ ਬਹਾਦਰ ਸੈਨਿਕਾਂ ਨੇ ਆਪਣੀਆਂ ਪੋਸਟਾਂ ਨਹੀਂ ਛੱਡੀਆਂ ਜਿਨ੍ਹਾਂ ਦੀ ਸੂਰਬੀਰਤਾ ਅੱਜ ਤੱਕ ਵੀ ਫੌਜੀਆਂ ਨੂੰ ਪ੍ਰੇਰਿਤ ਕਰਦੀ ਹੈ।

WRITTEN BY