Skip to content
Independent perspectives. Global stories.
BREAKING

ਫਤਿਹ ਗਰੁੱਪ ਰਾਮਪੁਰਾ ਦਾ ਸੱਭਿਆਚਾਰਕ ਸਮਾਗਮ ‘ਸਤਰੰਗ’ ਸ਼ਾਨੋ ਸ਼ੋਕਤ ਨਾਲ ਸੰਪੰਨ

Share this story

ਰਾਮਪੁਰਾ ਫੂਲ, 30 ਅਕਤੂਬਰ (ਮਨਪ੍ਰੀਤ ਸਿੰਘ ਗਿੱਲ)-.ਫਤਿਹ ਗਰੁੱਪ ਆਫ ਇੰਸਟੀਚਿਊਸ਼ਨ ਵਿਖੇ ਵਿਦਿਆਰਥਣਾਂ ਵਿੱਚ ਮੁਕਾਬਲੇ ਦੀ ਭਾਵਨਾਵਾਂ ਪੈਦਾ ਕਰਨ ਤੇ ਉਨ੍ਹਾ ਨੂੰ ਪ੍ਰਤਿਭਾਸ਼ਾਲੀ ਬਣਾਉਣ ਦੇ ਉਦੇਸ਼ ਤਹਿਤ ਕਰਵਾਇਆ ਸਭਿਆਚਾਰਕ ਸਮਾਰੋਹ ‘ ਸਤਰੰਗ ’ ਆਪਣੀਆਂ ਅਮਿੱਟ ਯਾਦਾਂ ਛੱਡਦਾ ਸੰਪੰਨ ਹੋਇਆ। ਕਾਲਜ ਚੇਅਰਮੈਨ ਐਸ.ਐਸ ਚੱਠਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਭਿਆਚਾਰਕ ਗਤੀਵਿਧੀਆਂ ਉਨ੍ਹਾਂ ਦੇ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੀਆਂ ਹਨ। ਉਨ੍ਹਾਂ ਕਾਲਜ ਦੇ ਗੌਰਵਮਈ ਇਤਿਹਾਸ ਬਾਰੇ ਚਾਨਣਾ ਪਾਉਂਦਿਆਂ ਭਵਿੱਖ ਅੰਦਰ ਅਜਿਹੇ ਸਮਾਰੋਹ ਆਯੋਜਤ ਕਰਵਾਉਣ ਅਤੇ ਵਿੱਦਿਆ ਦੇ ਖੇਤਰ ਵਿੱਚ ਉੱਚ ਪੱਧਰੀ ਭੂਮਿਕਾ ਨਿਭਾਉਣ ਦੀ ਵੱਚਣਬੱਧਤਾ ਦੁਹਰਾਈ। ਸਮਾਗਮ ਦੇ ਕੋਆਰਡੀਨੇਟਰ ਪ੍ਰੋ ਹਰਿੰਦਰ ਤਾਂਘੀ, ਕੋ-ਕੋਆਰਡੀਨੇਟਰ ਪ੍ਰੋ. ਹਰਪ੍ਰੀਤ ਸ਼ਰਮਾ ਨੇ ਦੱਸਿਆ ਕਿ ‘ ਸੱਤਰੰਗ ’ ਸਮਾਗਮ ਵਿੱਚ ਐਜੂਕੇਸ਼ਨ ਕਾਲਜ, ਡਿਗਰੀ ਕਾਲਜ ਤੇ ਸਕੂਲਾਂ ਦੇ ਗਿੱਧਾ, ਭੰਗੜਾ, ਗਰੁੱਪ ਡਾਂਸ, ਸੋਲੋ ਡਾਂਸ, ਲੋਕ ਗੀਤ ਮੁਕਾਬਲੇ ਕਰਵਾਏ ਗਏ। ਜਿੰਨ੍ਹਾ ਵਿੱਚੋਂ ਭੰਗੜਾ (ਕਾਲਜ), ਗਿੱਧਾ (ਸਕੂਲ), ਗਰੁੱਪ ਡਾਂਸ(ਕਾਲਜ), ਸੋਲੋ ਡਾਂਸ ਬੀ.ਐਡ ਕਾਲਜ, ਲੋਕ ਗੀਤ (ਸਕੂਲ) ਨੇ ਪਹਿਲਾ ਸਥਾਨ ਹਾਸਲ ਕੀਤਾ। ਸਮਾਗਮ ਵਿੱਚ ਮਿਸ ਫਰੈਸ਼ਰ ਵਨੀਤਾ ਬੀ.ਐਡ ਕਾਲਜ, ਸੋਨੀਆਂ ਬੀਏ ਫਸਟ ਅਤੇ ਮਨਪ੍ਰੀਤ ਕੌਰ ਗਿਆਰਵੀ ਜਮਾਤ ਚੁਣੀਆਂ ਗਈਆਂ। ਸਮਾਗਮ ਵਿੱਚ ਬੀਐਡ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੇ ਗੀਤ ‘ਮੈਨੂੰ ਸੁਰਮੇ ਦੀ ਡੱਬੀ ’ ਤੇ ਸੋਲੋ ਡਾਂਸ ਦੀ ਲਾਜਵਾਬ ਪੇਸ਼ਕਾਰੀ ਨੇ ਸਮਾਗਮ ਨੂੰ ਚਾਰ ਚੰਨ ਲਗਾ ਦਿੱਤੇ।ਬਾਰ੍ਹਵੀ ਜਮਾਤ ਦੀ ਵਿਦਿਆਰਥਣ ਸੁਖਜਿੰਦਰ ਕੌਰ ਦੇ ਗਾਏ ਗੀਤ ‘ਲੰਘੇ ਪਾਣੀ ਵਾਗੂੰ ’ ਅਤੇ ਬੀਏ ਫਾਈਨਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦੇ ਗਾਏ ਗੀਤ ‘ਬਾਪੂ ਵੇ ਅੱਡ ਹੁੰਨੀਆਂ’ ਤੇ ਪੰਡਾਲ ਵਿੱਚ ਬੈਠੇ ਦਰਸ਼ਕ ਝੂਮਣ ਲਈ ਮਜਬੂਰ ਕਰ ਦਿੱਤੇ। ਵਿਦਿਆਰਥਣਾਂ ਤੇ ਵਿਸ਼ੇਸ਼ ਤੌਰ ਤੇ ਜੱਜਮੈਂਟ ਦੀ ਭੂਮਿਕਾ ਨਿਭਾਉਣ ਲਈ ਆਈਆਂ ਸ਼ਖਸੀਅਤਾਂ ਮੈਡਮ ਪਰਮਜੀਤ ਕੌਰ ਸਿੱਧੂ , ਮੈਡਮ ਜਸਪ੍ਰੀਤ ਕੌਰ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

WRITTEN BY