ਮਹਿਲ ਕਲਾਂ, 14 ਜੁਲਾਈ (ਹਰਜਿੰਦਰ ਸਿੰਘ ਪੱਪੂ)-ਸਥਾਨਕ ਹਲਕੇ ਦੇ ਨੇੜਲੇ ਪਿੰਡ ਪੰਡੋਰੀ ਵਿਖੇ ਨਵਨਿਯੁਕਤ ਸਰਪੰਚ ਬੀਬੀ ਅਜੀਤ ਕੌਰ ਮਾਤਾ ਸੁਰਿੰਦਰ ਸਿੰਘ ਪੱਪੀ ਅਤੇ ਪੰਚਾਂ ਵੱਲੋਂ ਜਿੱਤ ਦੀ ਖੁਸ਼ੀ ਵਿੱਚ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ,

ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਰਾਸ਼ਟਰੀ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸ੍ਰ. ਗੋਬਿੰਦ ਸਿੰਘ ਕਾਂਝਲਾ ਵੱਲੋਂ ਵਿਸ਼ੇਸ਼ ਤੌਰ ‘ਤੇ ਸਮੂਲੀਅਤ ਕੀਤੀ ਗਈ, ਇਸ ਸਮੇਂ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਸ੍ਰ. ਕਾਂਝਲਾ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਜਿੰਨ੍ਹਾਂ ਨੂੰ ਪੰਜਾਬ ਵਾਸੀਆਂ ਵੱਲੋਂ ਪੰਜਵੀਂ ਵਾਰ ਬਤੌਰ ਮੁੱਖ ਮੰਤਰੀ ਸੇਵਾ ਸੌਂਪੀ ਗਈ ਹੈ, ਨੂੰ ਐਨ.ਡੀ.ਏ. ਦੀ ਅਗਵਾਈ ਕਰਨ ਲਈ ਵੱਖ ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ, ਕਿਉਂਕਿ ਸ੍ਰ. ਬਾਦਲ ਹੀ ਅਜਿਹੇ ਆਗੂ ਹਨ ਜੋ ਖੇਤਰੀ ਪਾਰਟੀਆਂ ਨੂੰ ਇੱਕ ਪਲੇਟ ਫਾਰਮ ਉਪਰ ਇੱਕਠਾ ਕਰਨ ਦੀ ਸਮੱਰਥਾ ਰੱਖਦੇ ਹਨ, ਸ੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਹਲਕਾ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਪੱਪੀ ਦੀ ਮਾਤਾ ਅਜੀਤ ਕੌਰ ਪਿੰਡ ਦਾ ਮੁੱਖ ਸੇਵਾਦਾਰ ਬਣਾਏ ਜਾਣ ਤੇ ਖੁਸ਼ੀ ਪ੍ਰਗਟ ਕਰਦਿਆਂ ਸ੍ਰ. ਕਾਂਝਲਾ ਨੇ ਕਿਹਾ ਕਿ ਯੂਥ ਆਗੂ ਪੱਪੀ ਪੰਡੋਰੀ ਦੇ ਪਰਿਵਾਰ ਵੱਲੋਂ ਪਾਰਟੀ ਅਤੇ ਸਮਾਜ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦਿਆਂ ਸੰਗਤਾਂ ਵੱਲੋਂ ਉਹਨਾਂ ਨੂੰ ਨਗਰ ਦੀ ਜਿੰਮੇਵਾਰੀ ਸੌਂਪੀ ਗਈ ਹੈ। ਅਖੀਰ ਸ੍ਰ. ਕਾਂਝਲਾ ਨੇ ਕਿਹਾ ਕਿ ਉੇਹਨਾਂ ਵੱਲੋਂ ਪਿਛਲੇ ਸਮੇਂ ਦੌਰਾਨ ਪਿੰਡ ਪੰਡੋਰੀ ਦਾ ਵਿਕਾਸ਼ ਕਰਨ ‘ਚ ਕੋਈ ਕਸ਼ਰ ਬਾਕੀ ਨਹੀਂ ਛੱਡੀ, ਜਦਕਿ ਇਸਵਾਰ ਪੰਥਕ ਪਰਿਵਾਰ ਨੂੰ ਜੋ ਸੇਵਾ ਦਾ ਮੌਕਾ ਦਿੱਤਾ ਗਿਆ ਹੈ, ਦੀ ਅਗਵਾਈ ਹੇਠ ਪਿਂੰਡ ਦਾ ਪੂਰਨ ਵਿਕਾਸ਼ ਕੀਤਾ ਜਵੇਗਾ। ਇਸ ਸਮੇਂ ਪ੍ਰਿੰਸੀਪਲ ਦਰਸ਼ਨ ਸਿੰਘ ਪੰਡੋਰੀ, ਹਲਕਾ ਮੀਤ ਪ੍ਰਧਾਨ ਜਗਪਾਲ ਸਿੰਘ ਮਹਿਲ ਕਲਾਂ, ਗੁਰਦੇਵ ਸਿੰਘ ਮਹਿਲ ਖੁਰਦ, ਸਾਬਕਾ ਸਰਪੰਚ ਚਰਨਜੀਤ ਸਿੰਘ ਪੰਡੋਰੀ, ਨੱਥਾ ਸਿੰਘ ਬਾਠ, ਜਸਵਿੰਦਰ ਸਿੰਘ ਸਮੇਤ ਪੰਚ ਸਪਿੰਦਰ ਸਿੰਘ, ਭਰਪੂਰ ਸਿੰਘ, ਜਗਤਾਰ ਸਿੰਘ, ਹਰਪਾਲ ਸਿੰਘ ਬਾਠ, ਬਾਬੂ ਸਿੰਘ ਸੋਢਾ, ਸਾਧੂ ਸਿੰਘ ਜੌਹਲ, ਹਰਜੀਤ ਕੌਰ, ਮਨਜੀਤ ਕੌਰ ਅਤੇ ਪਰਵਿੰਦਰ ਕੌਰ (ਸਾਰੇ ਪੰਚ) ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਿਲ ਸਨ।
ਖੇਤਰੀ ਪਾਰਟੀਆਂ ਨੂੰ ਸ. ਬਾਦਲ ਹੀ ਇੱਕਠਾ ਕਰ ਸਕਦੇ ਹਨ : ਕਾਂਝਲਾ



