Skip to content
Independent perspectives. Global stories.
BREAKING

ਭਾਜਪਾ ਦੀਆਂ ਲੋਕ ਮਾਰੂ ਨੀਤੀਆਂ ਹੀ ਕਰਨਗੀਆਂ ਦੇਸ਼ ’ਚੋਂ ਮੁਕੰਮਲ ਸਫ਼ਾਇਆ : ਕਾਂਗਰਸੀ ਆਗੂ

Share this story

ਅਮਰਗੜ੍ਹ, 29 ਅਕਤੂਬਰ (ਸੁਖਵਿੰਦਰ ਸਿੰਘ ਅਟਵਾਲ)-ਸੈਂਟਰ ਦੀ ਮੋਦੀ ਸਰਕਾਰ ਦੀਆਂ ਆਏ ਦਿਨ ਲਾਗੂ ਕੀਤੀਆਂ ਜਾਣ ਵਾਲੀਆਂ ਲੋਕ ਮਾਰੂ ਨੀਤੀਆਂ ਕਾਰਨ ਸਾਰੇ ਵਰਗਾਂ ਦੇ ਲੋਕ ਹੁਣ ਇਸ ਤੋਂ ਅੱਕੇ ਪਏ ਹਨ, ਆਉਣ ਵਾਲੀਆਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਲੋਕ ਆਪਣੀ ਭੜਾਸ ਭਾਜਪਾ ਵਿਰੁੱਧ ਆਪਣੀਂ ਵੋਟ ਦਾ ਇਸਤਿਮਾਲ ਕਰਕੇ ਅਤੇ ਕਾਂਗਰਸ ਪਾਰਟੀ ਦੇ ਹੱਕ ’ਚ ਫ਼ਤਵਾ ਦੇਕੇ ਜਰੂਰ ਕੱਢਣਗੇ।ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਹਲਕਾ ਅਮਰਗੜ੍ਹ ਦੇ ਸਿਰਕੱਢ ਕਾਂਗਰਸੀ ਆਗੂਆਂ ਨੇਂ ਕੀਤਾ।ਹਲਕੇ ਦੇ ਇਨ੍ਹਾਂ ਕਾਂਗਰਸੀ ਆਗੂਆਂ ਨੇਂ ਨੌਜਵਾਨ ਕਾਂਗਰਸੀ ਆਗੂ ਹਰਮਨਦੀਪ ਸਿੰਘ ਬਡਲਾ ਦੀ ਅਗਵਾਈ ਵਿੱਚ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਰਾਜਾ ਬੀਰਕਲਾਂ ਨਾਲ਼ ਮੁਲਾਕਾਤ ਕਰਕੇ ਜਿੱਥੇ ਉਨ੍ਹਾਂ ਪਾਰਟੀ ਹਾਈ ਕਮਾਂਡ ਵੱਲੋਂ ਕਾਂਗੜਾ ਵਿਧਾਨ ਸਭਾ ਹਲਕੇ ਦਾ ਅਬਜ਼ਰਬਰ ਬਣਾਏ ਜਾਣ ’ਤੇ ਮੁਬਾਰਕਬਾਦ ਦਿੱਤੀ ਉਥੇ ਹੀ ਉਨ੍ਹਾਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਜੈਇੰਦਰ ਸ਼ਿੰਗਲਾ ਅਤੇ ਰਜਿੰਦਰ ਸਿੰਘ ਰਾਜਾ ਦੀ ਜੋੜੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕੀਤੀ ਅਣਥੱਕ ਮਿਹਨਤ ਨਾਲ਼ ਪਾਰਟੀ ਦੀ ਸੰਗਰੂਰ ਜਿਲ੍ਹੇ ਅੰਦਰ ਮਿਸ਼ਾਲੀ ਜਿੱਤ ਹੋਈ, ਜਿਸ ਸਦਕਾ ਪਾਰਟੀ ਇੰਨ੍ਹਾਂ ਦੋਨਾਂ ਆਗੂਆਂ ਦੀ ਬੇ-ਇੰਤਹਾ ਕਦਰ ਕਰਦੀ ਹੈ ਜਿਸਦੇ ਫਲਸਰੂਪ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਅੰਦਰ ਵੱਡੀਆਂ ਜਿੰਮੇਵਾਰੀਆਂ ਸੌਪੀਆਂ ਹਨ।ਆਗੂਆਂ ਨੇਂ ਕਿਹਾ ਕਿ ਹਲਕਾ ਅਮਰਗੜ੍ਹ ਵਿੱਚੋਂ ਵੀ ਹਿਮਾਚਲ ਦੀਆਂ ਚੋਣਾਂ ਵਿੱਚੋਂ ਟੀਮਾਂ ਭੇਜਕੇ ਚੋਣ ਪ੍ਰਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਰਜਿੰਦਰ ਸਿੰਘ ਰਾਜਾ ਜੀ ਉਨ੍ਹਾਂ ਨੂੰ ਜੋ ਵੀ ਜਿੰਮੇਵਾਰੀ ਸੌਪਣਗੇ ਉਸ ਨੂੰ ਪੂਰੀ ਤਨਦੇਹੀ ਨਾਲ਼ ਨਿਭਾਇਆ ਜਾਵੇਗਾ ਅਤੇ ਅਸੀਂ ਪਾਰਟੀ ਦੀ ਜਿੱਤ ਲਈ ਦਿਨ-ਰਾਤ ਇੱਕ ਕਰ ਦੇਵਾਂਗੇ।
ਇਸ ਮੌਕੇ ਮੁਲਾਕਾਤ ਕਰਨ ਵਾਲੇ ਆਗੂਆਂ ਵਿੱਚ ਹਰਮਨਦੀਪ ਸਿੰਘ ਬਡਲਾ ਤੋਂ ਇਲਾਵਾ ਜੈਲਦਾਰ ਅਵਤਾਰ ਸਿੰਘ ਬੁਰਜ, ਮਹੰਤ ਬਲਦੇਵ ਸਿੰਘ ਭੁਰਥਲਾ, ਰੋਜੀ ਬੋਪਾਰਾਏ, ਰਣਜੀਤ ਸਿੰਘ ਕੁੱਪ ਕਲਾਂ, ਬਲਵਿੰਦਰ ਸਿੰਘ ਧਾਲੀਵਾਲ, ਹਰਪ੍ਰੀਤ ਸਿੰਘ ਅਤੇ ਲਾਲੀ ਬੌਕਸ਼ਰ ਆਦਿ ਹਾਜ਼ਰ ਸਨ।

WRITTEN BY