June 25, 2026 7:23 am

ਨਾਬਾਲਿਗਾ ਨੂੰ ਭਜਾ ਕੇ ਲਿਜਾਣ ਵਾਲੇ ਖਿਲਾਫ ਮਾਮਲਾ ਦਰਜ

ਤਪਾ ਮੰਡੀ, 24 ਦਸੰਬਰ (ਮਨਪ੍ਰੀਤ, ਖੁਸ਼ਦੀਪ)– ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਸਥਿਤ ਇੱਕ ਫੈਕਟਰੀ ਵਿੱਚ ਕੰਮ ਕਰਦਾ ਵਿਅਕਤੀ ਅਪਣੇ ਹੀ ਸਾਥੀ ਦੀ ਨਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਫੁਸਲਾ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜਨਾਥ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਸ ਦੀ ਨਬਾਲਿਗ ਧੀ ਸਾਰਿਤਾ 15 ਸਾਲ (ਕਾਲਪਨਿਕ ਨਾਂਅ) ਨੂੰ ਫੈਕਟਰੀ ਅੰਦਰ ਹੀ ਕੰਮ ਕਰਦਾ ਸਾਹਿਲ ਖਾਂਅ ਵਾਸੀ ਰਾਜਸਥਾਨ ਹਾਲ ਆਬਾਦ ਫੈਕਟਰੀ ਜੋ ਕਿ ਫੈਕਟਰੀ ਅੰਦਰ ਹੀ ਕੰਮ ਕਰਦਾ ਸੀ, ਫੁਸਲਾ ਕੇ ਕਿਧਰੇ ਲੈ ਗਿਆ ਹੈ। ਨਬਾਲਿਗਾ ਦੇ ਪਿਤਾ ਦੇ ਬਿਆਨਾਂ ‘ਤੇ ਸਾਹਿਲ ਖਾਂਅ ਦੇ ਖਿਲਾਫ ਭਾਰਤੀ ਦੰਡਵਾਲੀ ਕਾਨੂੰਨ ਦੀ ਧਾਰਾ 363/366 ਏ ਦੇ ਤਹਿਤ ਮੁੱਕਦਮਾ ਨੰਬਰ 121 ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।

Send this to a friend