ਬਰੇਟਾ, 29 ਅਕਤੂਬਰ (ਜੈਲ ਕੌਰ ਖਾਲਸਾ ਕਾਹਨਗੜ੍ਹ, ਸੁਖਜਿੰਦਰ ਸੰਘਰੇੜੀ)-ਕੁੱਝ ਸਮਾਂ ਪਹਿਲਾਂ ਰੇਲਵੇ ਵਿਭਾਗ ਵੱਲੋਂ ਬਰੇਟਾ ਪਿੰਡ ਵਾਲੇ ਪਾਸੇ ਲੋਡ ਵਾਲੀਆਂ ਰੇਲ ਗੱਡੀਆਂ ਖੜ੍ਹੀਆਂ ਕਰਨ ਲਈ ਇੱਕ ਲਾਇਨ ਪਾਈ ਗਈ ਸੀ ।ਉਕਤ ਰੇਲਵੇ ਲਾਇਨ ਹੁਣ ਪਿੰਡ ਵਾਸੀਆਂ ਲਈ ਖ਼ਾਤਰ ਦੀ ਘੰਟੀ ਬਣੀ ਹੋਈ ਹੈ ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਅਪਨਾ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਰੇਲਵੇ ਲਾਇਨ ਕਾਰਨ ਹਰ ਰੋਜ ਕੋਈ ਨਾਂ ਕੋਈ ਹਾਦਸਾ ਵਾਪਰਨ ਦਾ ਖ਼ੌਫ ਬਣਿਆਂ ਰਹਿੰਦਾ ਹੈ । ਉਨ੍ਹਾਂ ਦੱਸਿਆਂ ਕਿ ਇਸ ਲਾਇਨ ਤੇ ਕਰੀਬ ਪੰਜਵੇਂ ਛੇਵੇਂ ਦਿਨ ਮਾਲ ਗੱਡੀ ਖੜ੍ਹੀ ਕਰ ਦਿੱਤੀ ਜਾਂਦੀ ਹੈ ।ਜਿਸ ਨੂੰ ਲੰਮੇ ਸਮੇਂ ਤੱਕ ਚਲਾਉਣ ਦਾ ਨਾਮ ਨਹੀਂ ਲਿਆ ਜਾਂਦਾ । ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਅਤੇ ਖਾਸ ਕਰਕੇ ਸਕੂਲੀ ਬੱਚਿਆਂ ਨੂੰ ਸ਼ਹਿਰ ਵਾਲੇ ਪਾਸੇ ਵੱਲ ਜਾਣ ਲਈ ਇਸ ਰੇਲ ਗੱਡੀ ਦੇ ਥਲੋਂ ਦੀ ਲੰਘਣਾ ਪੈਂਦਾ ਹੈ ।ਇਸ ਕਾਰਨ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ । ਕਲੱਬ ਮੈਂਬਰਾਂ ਦੱਸਿਆਂ ਕਿ ਪਿੰਡ ਵਾਸੀਆਂ ਦੇ ਵਾਰ ਵਾਰ ਕਹਿਣ ਦੇ ਬਾਵਜੂਦ ਵੀ ਰੇਲਵੇ ਵਿਭਾਗ ਵੱਲੋਂ ਬਣਾਏ ਗਏ ਪੁਲ ਨੂੰ ਇਸ ਨਵੀਂ ਪਾਈ ਗਈ ਰੇਲਵੇ ਲਾਇਨ ਤੱਕ ਨਹੀਂ ਬਣਾਇਆ ਜਾ ਰਿਹਾ । ਉਨ੍ਹਾਂ ਕਿਹਾ ਕਿ ਅਸੀ ਪਹਿਲਾਂ ਵੀ ਕਈ ਵਾਰ ਇਸ ਸਮੱਸਿਆ ਦੀਆਂ ਖ਼ਬਰਾਂ ਵੱਖ ਵੱਖ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਕਰਾ ਚੁੱਕੇ ਹਾਂ ਅਤੇ ਰੇਲਵੇ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਚੁੱਕੇ ਹਾਂ ਪ੍ਰੰਤੂ ਫਿਰ ਵੀ ਰੇਲਵੇ ਵਿਭਾਗ ਆਪਣੀ ਕੁੰਭ ਕਰਨੀ ਨੀਂਦ ਚੋ ਉ¤ਠ ਕੇ ਇਸ ਸਮੱਸਿਆ ਵੱਲ ਕੋਈ ਦਿਲਚਸਪੀ ਨਹੀਂ ਲੈ ਰਿਹਾ ।ਕਲੱਬ ਮੈਂਬਰਾਂ ਅਤੇ ਪਿੰਡ ਵਾਸੀਆਂ ਦਾ ਕਹਿਣਾ ਇਸ ਸਮੱਸਿਆ ਦੀਆਂ ਰੇਲਵੇ ਦੇ ਉ¤ਚ ਅਧਿਕਾਰੀਆਂ ਨੂੰ ਬੇਨਤੀਆਂ ਕਰਦੇ ਕਰਦੇ ਸਾਨੂੰ ਖੁਦ ਨੂੰ ਸ਼ਰਮ ਮਹਿਸੂਸ ਹੋਣ ਲੱਗ ਪਈ ਹੈ ਪਰ ਇਸ ਪ੍ਰਤੀ ਅਧਿਕਾਰੀਆਂ ਦੇ ਕੰਨ ਤੇ ਅਜੇ ਤੱਕ ਕੋਈ ਜੂਅ ਨਹੀਂ ਸਰਕੀ।ਪਿੰਡ ਵਾਸੀਆਂ ਨੇ ਰੇਲਵੇ ਦੇ ਉ¤ਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪਿੰਡ ਵਾਸੀਆਂ ਨੂੰ ਆ ਰਹੀ ਇਸ ਸਮੱਸਿਆ ਦਾ ਜਲਦੀ ਜਲਦੀ ਕੋਈ ਠੋਸ ਪ੍ਰਬੰਧ ਕੀਤਾ ਜਾਵੇ ਤਾਂ ਜੋ ਕੋਈ ਜਾਨੀ -ਮਾਲੀ ਨੁਕਸਾਨ ਨਾ ਹੋ ਸਕੇ ।ਜਦ ਇਸ ਸਬੰਧੀ ਰੇਲਵੇ ਦੇ ਸਟੇਸ਼ਨ ਮਾਸਟਰ ਹਰਪਾਲ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਮਾਲ ਗੱਡੀ ਦੇ ਖੜ੍ਹੇ ਹੋਣ ਦਾ ਕਾਰਨ ਛੱਟ ਪੂਜਾ ਦਾ ਤਿਉਹਾਰ ਹੋਣ ਕਾਰਨ ਬਹੁਤੇ ਡਰਾਇਵਰ ਛੁੱਟੀ ਤੇ ਗਏ ਹੋਏ ਹਨ ਜਿਸ ਕਾਰਨ ਇਸ ਗੱਡੀ ਦਾ ਇੰਜਣ ਜਾਖਲ ਖੜ੍ਹਾ ਹੈ ਜਿਸ ਨੂੰ ਲੈ ਕੇ ਆਉਣ ਲਈ ਹੋਰ ਕੋਈ ਡਰਾਇਵਰ ਨਹੀਂ ਮਿਲ ਰਿਹਾ । ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਅਸੀ ਗੱਡੀ ਦਾ ਜੋੜ ਵਿੱਚੋਂ ਖੁਲ੍ਹਵਾ ਦਿੱਤਾ ਹੈ ਅਤੇ ਹੋ ਸਕਦਾ ਹੈ ਅੱਜ ਰਾਤ ਨੂੰ ਇਸ ਗੱਡੀ ਨੂੰ ਇੱਥੋਂ ਚਲਾ ਦਿੱਤਾ ਜਾਵੇ ।
ਬਰੇਟਾ ਇਲਾਕੇ ਦੇ ਰਾਹਗੀਰਾਂ ਲਈ ਨਵੀਂ ਪਾਈ ਰੇਲਵੇ ਲਾਇਨ ਬਣੀ ਸਿਰਦਰਦੀ



