ਫਰੀਦਕੋਟ, 29 ਅਕਤੂਬਰ (ਗੁਰਜੀਤ ਰੋਮਾਣਾ)-ਫਰੀਦਕੋਟ ਦੇ ਪਿੰਡ ਨਥਲ ਵਾਲਾ ਦੇ ਪਿੰਡ ਵਾਸੀਆਂ ਨੇ ਜਾਣਕਾਰੀ ਦਿ¤ਤੀ ਕੇ ਪਿੰਡ ਤੋਂ ਗੋਲੇਵਾਲਾ ਨੂੰ ਜਾ ਰਹੀ ਸੜਕ ਦੇ ਕਿਨਾਰੇ ਸਰਕਾਰੀ ਜਗ੍ਹਾ ਤੇ ਇ¤ਕ ਟਾਹਲੀ ਨੂੰ ਪਿੰਡ ਦਾ ਹੀ ਇ¤ਕ ਮਜੂਦਾ ਪੰਚਾਇਤ ਮੈਂਬਰ ਉਕਤ ਟਾਹਲੀ ਨੂੰ ਜੜ ਤੋਂ ਮਿਟੀ ਪੁਟ ਕੇ ਵ¤ਢਣ ਲ¤ਗਾ ਹੀ ਸੀ ਕੇ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਦੇ ਦਿ¤ਤੀ ਅਤੇ ਪੁਲਿਸ ਨੇ ਮੌਕੇ ਤੇ ਪੁ¤ਜ ਕੇ ਪਿੰਡ ਵਾਸੀਆਂ ਅਨੁਸਾਰ ਕਿਰਪਾਲ ਸਿੰਘ ਪੁ¤ਤਰ ਚੰਨਣ ਸਿੰਘ ਨੂੰ ਟਾਹਲੀ ਵ¤ਢਣ ਵਾਲੇ ਔਜ਼ਾਰਾਂ ਸਮੇਤ ਗ੍ਰਿਫਤਾਰ ਕਰ ਲਿਆ ਹੈ।ਓਧਰ ਜਦੋਂ ਇਸ ਸਾਰੇ ਮਾਮਲੇ ਬਾਰੇ ਗੋਲੇਵਾਲਾ ਦੇ ਪੁਲਿਸ ਚੋਂਕੀ ਇੰਚਾਰਜ ਨਾਲ ਗ¤ਲ ਕੀਤੀ ਤਾਂ ਉਨ੍ਹਾਂ ਕਿਹਾ ਕੇ ਸਾਨੂੰ ਜਾਣਕਾਰੀ ਮਿਲੀ ਸੀ ਕੇ ਕੋਈ ਵਿਅਕਤੀ ਸਰਕਾਰੀ ਜਗ੍ਹਾ ਤੋਂ ਟਾਹਲੀ ਵ¤ਢ ਰਿਹਾ ਹੈ ਤਾਂ ਮੌਕੇ ਤੇ ਦੇਖਿਆਂ ਤਾਂ ਹਜੇ ਟਾਹਲੀ ਵਢੀ ਨਹੀਂ ਪਰ ਉਕਤ ਵਿਅਕਤੀ ਨੂੰ ਪੁ¤ਛਗਿ¤ਛ ਲਈ ਚੋਂਕੀ ਲੈ ਆਂਦਾ ਹੈ ਅਤੇ ਕ¤ਲ ਜੰਗਲਾਤ ਵਿਭਾਗ ਨੂੰ ਜਾਣਕਾਰੀ ਦੇ ਕੇ ਉਕਤ ਜਗ੍ਹਾ ਦੀ ਮਿਣਤੀ ਕਾਰਵਾਈ ਜਾਵੇਗੀ ਉਸ ਉਪਰੰਤ ਹੀ ਕੋਈ ਬਣਦੀ ਕਾਰਵਾਈ ਕੀਤੀ ਜਾਵੇਗੀ।
ਸੜਕ ਕਿਨਾਰੇ ਖੜੀ ਟਾਹਲੀ ਵ¤ਢਣ ਤੋਂ ਪਹਿਲਾਂ ਹੀ ਪੰਚਾਇਤ ਮੈਂਬਰ ਆਇਆ ਪੁਲਿਸ ਅੜਿੱਕੇ



