Skip to content
Independent perspectives. Global stories.
BREAKING

ਪ੍ਰਦੂਸ਼ਣ ਕਾਰਨ ਵਿਵਾਦਾਂ ’ਚ ਘਿਰੀ ਪਲਾਈਵੁੱਡ ਫੈਕਟਰੀ ’ਚ ਧਮਾਕੇ ਪਿੱਛੋਂ ਲੱਗੀ ਭਿਆਨਕ ਅੱਗ

Share this story

ਰਾਮਪੁਰਾ ਫੂਲ, 28 ਅਕਤੂਬਰ (ਮਨਦੀਪ ਢੀਂਗਰਾ, ਮਨਪ੍ਰੀਤ ਗਿੱਲ)- ਨੇੜਲੇ ਪਿੰਡ ਮੰਡੀ ਕਲਾਂ ਦੇ ਰਾਮਪੁਰਾ ਰੋਡ ਉਪਰ ਕੋਠੇ ਮੰਡੀ ਕਲਾਂ ਵਿਖੇ ਬਿਲਕੁਲ ਰਹਾਇਸ਼ੀ ਇਲਾਕੇ ਚ ਪ੍ਰਦੂਸਣ ਕਾਰਨ ਵਿਵਾਦਾਂ ਚ ਰਹੀ ਸ਼ਿਵ ਸਕਤੀ ਪਲਾਈਵੁੱਡ ਫੈਕਟਰੀ ਚ ਰਾਤ 11.30 ਵਜੇ ਦੇ ਲੱਗਭਗ ਧਮਾਕੇ ਪਿੱਛੋ ਭਿਆਨਕ ਅੱਗ ਲੱਗ ਗਈ । ਇਹ ਅੱਗ ਇੰਨੀ ਜਬਰਦਸਤ ਸੀ ਕਿ ਵੇਖਦੇ – ਵੇਖਦੇ ਹੀ ਇਹ ਭਿਆਨਕ ਰੂਪ ਧਾਰਨ ਕਰ ਗਈ ਤੇ ਫੈਕਟਰੀ ਚ ਪਈ ਪਲਾਈ ਜੋ ਕਿ ਤਿਆਰ ਕੀਤੀ ਹੋਈ ਸੀ ਨੂੰ ਪੈ ਗਈ । ਘਟਨਾ ਦੀ ਸੂਚਨਾ ਸਭ ਤੋ ਪਹਿਲਾਂ ਫੈਕਟਰੀ ਚ ਕੰਮ ਕਰਦੇ ਇੱਕ ਪ੍ਰਵਾਸੀ ਮਜਦੂਰ ਨੂੰ ਪਈ ਜਿਸ ਨੇ ਇਸਦੀ ਸੂਚਨਾ ਫੈਕਟਰੀ ਮਾਲਕਾਂ ਨੂੰ ਦਿੱਤੀ । ਅੱਗ ਨੂੰ ਬਝਾਉਣ ਲਈ ਬਠਿੰਡਾ , ਰਾਮਪੁਰਾ ਫੂਲ ਤੇ ਲਹਿਰਾਮੁਹੱਬਤ ਤੋ ਫਾਇਰ ਬਿਗਰੇਡ ਬੁਲਾਉਣੀ ਪਈ ਜਿੱਥੇ ਦੇਰ ਰਾਤ ਤੱਕ ਕਈ ਘੰਟਿਆਂ ਦੀ ਜੱਦੋ- ਜਹਿਦ ਤੋ ਬਾਅਦ ਅੱਗ ਤੇ ਕਾਬੂ ਪਾਇਆ ਜਾ ਸਕਿਆ, ਫੈਕਟਰੀ ਚ ਸੁੱਕਰਵਾਰ ਛੁੱਟੀ ਹੋਣ ਕਰਕੇ ਮਜਦੂਰਾਂ ਦਾ ਬਚਾਅ ਹੋ ਗਿਆ ਜੇਕਰ ਆਮ ਦਿਨਾਂ ਵਾਂਗ ਫੈਕਟਰੀ ਚ ਕੰਮ ਚਲਦਾ ਹੁੰਦਾ ਤਾਂ ਇਹ ਹਾਦਸਾ ਪਤਾ ਨਹੀ ਕਿੰਨੇ ਮਜਦੂਰਾਂ ਤੇ ਭਾਰੂ ਪੈਣਾਸੀ ਅੱਗ ਕਾਰਨ ਭਾਵੇਂ ਫੈਕਟਰੀ ਚ ਪਈ ਲੱਖਾਂ ਰੁਪਏ ਦੀ ਪਲਾਈ ਬੁਰੀ ਤਰਾਂ ਮੱਚ ਗਈ, ਪਰ ਫੈਕਟਰੀ ਮਾਲਕ ਅੱਗ ਦੀ ਘਟਨਾ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਰਹੇ। ਘਟਨਾ ਦੀ ਕਵਰੇਜ ਕਰਨ ਗਏ। ਪੱਤਰਕਾਰਾਂ ਨੂੰ ਜਿੱਥੇ ਫੈਕਟਰੀ ਮਾਲਕਾਂ ਨੇ ਅੱਗ ਲੱਗਣ ਨਾਲ ਨੁਕਸਾਨੀ ਥਾਂ ਦੀ ਕਵਰੇਜ ਤੋ ਰੋਕਿਆ, ਉਥੇ ਹੀ ਪੱਤਰਕਾਰਾਂ ਨੂੰ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਪੁਲਿਸ ਨੂੰ ਨਹੀ ਦਿੱਤੀ ਘਟਨਾ ਦੀ ਸੂਚਨਾ-ਹੈਰਾਨੀ ਦੀ ਗੱਲ ਹੈ ਕਿ ਬਿਲਕੁੱਲ ਰਹਾਇਸ਼ੀ ਇਲਾਕੇ ਚ ਬਣੀ ਇਸ ਫੈਕਟਰੀ ਦੇ ਮਾਲਕਾਂ ਨੇ ਉਕਤ ਘਟਨਾ ਦੀ ਸੂਚਨਾ ਸਬੰਧਿਤ ਥਾਣਾ ਬਾਲਿਆਂਵਾਲੀ ਨੂੰ ਦੇਣ ਦੀ ਕੋਸ਼ਿਸ਼ ਨਹੀ ਕੀਤੀ। ਇਸ ਸਬੰਧੀ ਜਦ ਥਾਣਾ ਬਾਲਿਆਂਵਾਲੀ ਦੇ ਏ .ਐਸ. ਆਈ ਬਲਵੰਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੰਨਿਆਂ ਕਿ ਫੈਕਟਰੀ ਮਾਲਕਾਂ ਨੇ ਅੱਗ ਲੱਗਣ ਸਬੰਧੀ ਸਾਨੂੰ ਕੋਈ ਜਾਣਕਾਰੀ ਨਹੀ ਦਿੱਤੀ , ਅਸੀ ਤਾਂ ਆਪਣੇ ਤੌਰ ਤੇ ਅੱਗ ਦੀ ਘਟਨਾ ਦੀ ਪੜਤਾਲ ਕਰਨ ਆਏ ਹਾਂ।
ਪ੍ਰਦੂਸਣ ਕਾਰਨ ਵਿਵਾਦਾਂ ਚ- ਇੱਥੇ ਜਿਕਰ ਕਰਨਾ ਬਣਦਾ ਕਿ ਉਕਤ ਫੈਕਟਰੀ ਜਿੱਥੇ ਪ੍ਰਦੂਸਣ ਤੇ ਗੰਧਲੇ ਪਾਣੀ ਕਾਰਨ ਵਿਵਾਦਾਂ ਦਾ ਹਿੱਸਾ ਰਹੀ ਹੈ , ਜਿਸ ਬਾਰੇ ਨੇੜਲੇ ਘਰਾਂ ਦੇ ਲੋਕਾਂ ਤੇ ਇਸ ਫੈਕਟਰੀ ਤੋ ਦੁਖੀ ਕਿਸਾਨਾਂ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਸੀ , ਜਿਸ ਤੋ ਬਾਅਦ ਪ੍ਰਦੂਸਣ ਕੰਟਰੋਲ ਬੋਰਡ ਨੇ ਇਸ ਫੈਕਟਰੀ ਚ ਛਾਮੇਮਾਰੀ ਕਰਕੇ ਪੀੜਤ ਕਿਸਾਨਾਂ ਤੇ ਨੇੜਲੇ ਘਰਾਂ ਦੇ ਲੋਕਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਲਈ ਪ੍ਰਦੂਸਣ ਬੋਰਡ ਦੇ ਸੀਨੀਅਰ ਅਧਿਕਾਰੀਆਂ ਨੂੰ ਰਿਪੋਰਟ ਭੇਜ ੁਦਿੱਤੀ ਸੀ ,ਪਰ ਮਹਿਕਮੇ ਦੇ ਅਧਿਕਾਰੀਆਂ ਦੀ ਮਿਲੀਭੁਗਤ ਕਰਕੇ ਕਾਰਵਾਈ ਅੱਧ ਵਿਚਾਲੇ ਲਟਕ ਰਹੀ ਸੀ ।ਇੱਥੇ ਇਹ ਵੀ ਜਿਕਰ ਕਰਨਾ ਬਣਦਾ ਕਿ ਇਹ ਫੈਕਟਰੀ ਕੋਠੇ ਮੰਡੀ ਕਲਾਂ ਦੇ ਰਹਾਇਸ਼ੀ ਏਰੀਏ ਤੋ ਬਿਲਕੁਲ 240 ਮੀਟਰ ਦੂਰ ਹੈ , ਜਿਸ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਨੇ ਐਨ .ਓ .ਸੀ ਕਿਵੇਂ ਦੇ ਦਿੱਤੀ।
ਕੀ ਕਹਿੰਦੇਹਨ ਫੈਕਟਰੀ ਮਾਲਕ- ਇਸ ਸਬੰਧੀ ਜਦ ਫੈਕਟਰੀ ਮਾਲਕਵਿੰਦਰ ਪਾਲ ਗੱਲ ਕੀਤੀ ਤਾਂ ਉਨਾਂ ਧਮਾਕੇ ਤੋ ਇਨਕਾਰ ਕਰਦਿਆ ਕਿਹਾ ਅੱਗ ਜਰੂਰ ਲੱਗੀ ਹੈ ,ਪਰ ਕਾਰਨਾਂ ਦਾ ਨਹੀ ਪਤਾ । ਨੁਕਸਾਨ ਬਾਰੇ ਪੁੱਛੇ ਜਾਣ ਤੇ ਉਨਾਂ ਕਿਹਾ ਕਿ ਸੱਤ ਅੱਠ ਲੱਖ ਦਾ ਨੁਕਸਾਨ ਹੈ।

WRITTEN BY