Skip to content
Independent perspectives. Global stories.
BREAKING

ਹਰਿਆਣਾ ਮਾਰਕਾ ਸ਼ਰਾਬ ਦੀਆਂ 48 ਬੋਤਲਾਂ ਬਰਾਮਦ

Share this story

ਬਰੇਟਾ, 28 ਅਕਤੂਬਰ (ਸੁਖਜਿੰਦਰ ਸੰਘਰੇੜੀ, ਖਾਲਸਾ ਕਾਹਨਗੜ੍ਹ)- ਬਰੇਟਾ ਪੁਲਿਸ ਵੱਲੋ ਇੱਕ ਮੋਟਰ ਸਾਈਕਲ ਸਵਾਰ ਪਾਸੋ ਹਰਿਆਣਾ ਮਾਰਕਾ ਸ਼ਰਾਬ ਦੀਆਂ 48 ਬੋਤਲਾਂ ਬਰਾਮਦ ਕਰਕੇ ਕਾਰਵਾਈ ਕੀਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਰੇਟਾ ਥਾਣਾ ਮੁਖੀ ਜਸਵੀਰ ਸਿੰਘ ਨੇ ਦੱਸਿਆ ਕਿ ਹੋਲਦਾਰ ਬਲਵਾਨ ਸਿੰਘ ਅਤੇ ਪੁਲਿਸ ਪਾਰਟੀ ਵੱਲੋ ਗਸ਼ਤ ਦੌਰਾਨ ਪਿੰਡ ਖੁਡਾਲ ਕਲਾਂ ਤੋ ਕਾਹਨਗੜ੍ਹ ਵਿਚਕਾਰ ਇੱਕ ਹੀਰੋ ਹਾਂਡਾ ਮੋਟਰ ਸਾਈਕਲ ਤੇ ਇੱਕ ਵਿਅਕਤੀ ਵੱਲੋ ਇਹ ਸ਼ਰਾਬ ਲਿਜਾਈ ਜਾ ਰਹੀ ਸੀ। ਮੋਟਰ ਸਾਈਕਲ ਸਵਾਰ ਦੀ ਪਛਾਣ ਨਿੱਕਾ ਸਿੰਘ ਵਜੋ ਹੋਈ ਹੈ।

WRITTEN BY