Skip to content
Independent perspectives. Global stories.
BREAKING

ਮ੍ਰਿਤਕ ਸੰਦੀਪ ਕੁਮਾਰ ਦੀ ਮਾਤਾ ਨੇ ਪਰਿਵਾਰ ਨੂੰ ਧਮਕੀਆਂ ਦੇਣ ਦੇ ਲਾਏ ਦੋਸ਼

Share this story

ਪਾਤੜਾ, 28 ਅਕਤੂਬਰ (ਪ੍ਰੇਮ ਵਧਵਾ)- ਨੌਜਵਾਨ ਸੰਦੀਪ ਕੁਮਾਰ ਆਪਣੇ ਆਪ ਨੂੰ ਅੱਗ ਲਗਾ ਕੇ ਖੁਦਖੁਸ਼ੀ ਕਰਨ ਦਾ ਮਾਮਲੇ ਦਾ ਨਵਾ ਮੋੜ ਸਾਹਮਣੇ ਆ ਗਿਆ ਹੈ ਮ੍ਰਿਤਕ ਪਰਿਵਾਰ ਦੇ ਮੈਂਬਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਗਾਇਆਂ ਕਿ ਸੱਤਾਧਾਰੀ ਪਾਰਟੀ ਦੇ ਸਾਬਕਾ ਵਿਧਾਇਕ ਤੇ ਮਾਮਲਾ ਦਰਜ ਹੋਣ ਕਾਰਨ ਮਾਮਲੇ ਵਿਚ ਪ੍ਰਾਈਵੇਟ ਸਕੂਲ ਦੇ ਮਾਲਕ ਖੁਲੇਆਮ ਘੁੰਮ ਰਿਹਾ ਹੈ ਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕੀਆਂ ਮਿਲ ਰਹੀਆ ਹਨ ਇਸ ਮੌਕੇ ਮ੍ਰਿਤਕ ਸੰਦੀਪ ਕੁਮਾਰ ਦੀ ਮਾਤਾ ਨੇ ਕਿਹਾ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਪੂਰਾ ਪਰਿਵਾਰ ਸ਼ਹਿਰ ਦੇ ਚੌਕ ਵਿੱਚ ਮਰਨ ਵਰਤ ਤੇ ਬੈਠ ਜਾਵੇਗਾ ਪਰਿਵਾਰ ਦਾ ਦੋਸ਼ ਹੈ ਕਿ ਵਿਰੋਧੀ ਧਿਰ ਵੱਲੋਂ ਉਨ੍ਹਾਂ ਤੇ ਕੇਸ ਵਾਪਸ ਲੈਣ ਲਈ ਦਬਾਅ ਬਣਾਇਆ ਜਾ ਰਿਹਾ ਹੈ ਮ੍ਰਿਤਕ ਸੰਦੀਪ ਕੁਮਾਰ ਦੀ ਭੈਣ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਨੂੰ ਹਰ ਰੋਜ਼ ਧਮਕੀ ਮਿਲ ਰਹੀ ਹੈ ਕਿ ਤੁਸੀ ਆਪਣਾ ਕੇਸ ਵਾਪਸ ਲੈ ਲਵੋ ਨਹੀ ਤਾਂ ਮ੍ਰਿਤਕ ਸੰਦੀਪ ਕੁਮਾਰ ਦੇ ਪੁੱਤਰ ਜੋ ਸੱਤ ਸਾਲਾ ਦਾ ਹੈ ਉਸ ਨੂੰ ਅਗਵਾ ਕਰਕੇ ਉਸ ਨੂੰ ਮਾਰ ਦਿੱਤਾ ਜਾਵੇਗਾ ਦੋਸ਼ ਹੈ ਕਿ ਰਾਤ ਨੁੰ ਹਰ ਰੋਜ਼ ਥੋੜ੍ਹੀ -ਥੋੜ੍ਹੀ ਦੇਰ ਬਾਅਦ ਸਾਡੇ ਘਰ ਸਾਹਮਣੇ ਗੱਡੀਆ ਆ ਕੇ ਰੁੱਕਦੀਆ ਹਨ ਜਿਸ ਤੇ ਘਰੋਂ ਬਾਹਰ ਨਿਕਲਣਾ ਔਖਾ ਹੋ ਗਿਆ ਹੈ ਤੇ ਦਹਿਸ਼ਤ ਦੇ ਸਾਏ ਥੱਲ੍ਹੇ ਇਨਸਾਫ ਲਈ ਲੜਾਈ ਲੜ੍ਹ ਰਹੇ ਹਾ ਮ੍ਰਿਤਕ ਦੀ ਪਤਨੀ ਵਲੋਂ ਪੁਲਿਸ ਕੋਲ ਦਿੱਤੀ ਦਰਖਾਸਤ ਦੇ ਸਬੰਧੀ ਪੀੜਤ ਪਰਿਵਾਰ ਨੇ ਕਿਹਾ ਕਿ 10 ਸਾਲ ਤੱਕ ਸੰਦੀਪ ਦੀ ਪਤਨੀ ਨੇ ਕਦੇ ਨਾ ਪੁਲਿਸ ਨੁੰ ਸ਼ਿਕਾਇਤ ਦਿੱਤੀ ਤੇ ਨਾ ਹੀ ਕਦੇ ਕੋਈ ਪਰਿਵਾਰ ਵਿਚ ਦੱਸਿਆ ਉਨ੍ਹਾਂ ਕਿਹਾ ਕਿ ਸੰਦਪਿ ਦੀ ਮੋਤ ਤੋ ਬਾਅਦ ਝੂਠੇ ਦੋਸ਼ ਲਗਾਏ ਜਾ ਰਹੇ ਹਨ

WRITTEN BY