June 25, 2026 2:21 am

10 ਕਿਲੋਗ੍ਰਾਮ ਭੁੱਕੀ ਅਤੇ 48 ਬੋਤਲਾਂ ਸ਼ਰਾਬ ਸਮੇਤ 2 ਕਾਬੂ

ਮਾਨਸਾ, 24 ਦਸੰਬਰ (ਜਸਪਾਲ ਹੀਰੇਵਾਲਾ)-ਜ਼ਿਲ੍ਹਾ ਪੁਲਿਸ ਮਾਨਸਾ ਵੱਲੋਂ ਸਮਾਜ ਨੂੰ ਨਸ਼ਾ ਮੁਕਤ ਕਰਨ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਥਾਣਾ ਬਰੇਟਾ ਪੁਲਿਸ ਪਾਰਟੀ ਵੱਲੋਂ ਬ੍ਰਾਏ ਗਸ਼ਤ ਸੁਖਦੇਵ ਸਿੰੰਘ ਪੁੱਤਰ ਚਾਨਣ ਸਿੰਘ ਵਾਸੀ ਮਘਾਣੀਆਂ ਨੂੰ ਕਾਬੂ ਕਰਕੇ ਉਸ ਪਾਸੋਂ 10 ਕਿਲੋਗ੍ਰਾਮ ਭੁੱਕੀ ਚੂਰਾਪੋਸਤ ਦੀ ਬਰਾਮਦਗੀ ਕੀਤੀ ਗਈ। ਜਿਸ ਦੇ ਵਿਰੁੱਧ ਮੁਕੱਦਮਾ ਐੱਨ. ਡੀ. ਪੀ. ਐੱਸ. ਐਕਟ ਥਾਣਾ ਬਰੇਟਾ ਦਰਜ਼ ਰਜਿਸਟਰ ਕਰਵਾਇਆ ਗਿਆ। ਇਸੇ ਤਰ੍ਹਾਂ ਸੀ. ਆਈ. ਏ. ਸਟਾਫ ਮਾਨਸਾ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਪੁਰਾਣੀ ਗਊਸ਼ਾਲਾ ਮੇਨ ਬਜ਼ਾਰ ਮਾਨਸਾ ਮੌਜੂਦ ਸੀ, ਜਿਸ ਪਾਸ ਇਤਲਾਹ ਸੀ ਕਿ ਸੰਜੀਵ ਉਰਫ ਮੁਨੀਆ ਪੁੱਤਰ ਫੂਲ ਕੁਮਾਰ ਵਾਸੀ ਵੀਰ ਨਗਰ ਮੁਹੱਲਾ ਮਾਨਸਾ ਆਪਣੇ ਘਰ ਠੇਕੇ ਦੀ ਸ਼ਰਾਬ ਬਾਹਰੋਂ ਸਸਤੇ ਰੇਟ ‘ਤੇ ਲਿਆ ਕੇ ਮੁਹੱਲਾ ਵਿੱਚ ਵੇਚਦਾ ਹੈ। ਸਮੇਤ ਪੁਲਿਸ ਪਾਰਟੀ ਮੌਕਾ ਪਰ ਰੇਡ ਕਰਕੇ ਕੁੱਲ 4 ਪੇਟੀਆਂ (48 ਬੋਤਲਾਂ) ਸ਼ਰਾਬ ਠੇਕਾ ਦੇਸ਼ੀ ਖਾਸਾ ਦੀ ਬਰਾਮਦਗੀ ਕੀਤੀ ਗਈ। ਮੁਕੱਦਮਾ ਦੀ ਤਫਤੀਸ ਜਾਰੀ ਹੈ, ਜਿਸ ਦੇ ਵਿਰੁੱਧ ਆਬਕਾਰੀ ਐਕਟ ਥਾਣਾ ਸਿਟੀ-1 ਮਾਨਸਾ ਦਰਜ਼ ਰਜਿਸਟਰ ਕਰਵਾਇਆ ਗਿਆ।

Send this to a friend