ਆਨੰਦਪੁਰ ਸਾਹਿਬ, 24 ਦਸੰਬਰ (ਦਵਿੰਦਰਪਾਲ ਸਿੰਘ)-ਯੂਥ ਖਾਲਸਾ ਵੈਲਫੇਅਰ ਕੌਂਸਲ ਵੱਲੋਂ ਮਹੀਨਾਵਰੀ ਮਹਾਨ ਗੁਰਮਤਿ ਸਮਾਗਮ ਅੱਜ ਰਾਤ 7:30 ਤੋਂ 9:00 ਵਜੇ ਤੋਂ ਤੱਕ ਗੁਰਦੂਆਰਾ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪੰਥ ਪ੍ਰਸਿਧ ਕੀਰਤਨੀਏ ਭਾਈ ਅਮਰਜੀਤ ਸਿੰਘ ਪਟਿਆਲੇ ਵਾਲੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ ਸੰਗਤਾਂ ਨੂੰ ਸਨਿਮਰ ਬੇਨਤੀ ਹੈ ਕਿ ਸਮਾਗਮ ਵਿੱਚ ਪਰਿਵਾਰ ਸਮੇਤ ਪਹੁੰਚ ਕੇ ਗੁਰਬਾਣੀ ਕੀਰਤਨ ਦਾ ਲਾਹਾ ਲਵੋ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੌਂਸਲ ਦੇ ਮੈਂਬਰ ਸ. ਦਵਿੰਦਰ ਸਿੰਘ ਰਾਣਾ ਨੇ ਦਿਤੀ।