Skip to content
Independent perspectives. Global stories.
BREAKING

ਝੋਨੇ ਦੀ ਲਿਫ਼ਟਿੰਗ ਲਈ ਟਰੱਕ ਨਾ ਮਿਲਣ ਪ੍ਰਤੀ ਰੋਸ ਪ੍ਰਗਟ ਕਰਦਿਆਂ ਆੜ੍ਹਤੀਆਂ ਵੱਲੋਂ ਬੋਲੀ ਬੰਦ ਕਰਨ ਦਾ ਫ਼ੈਸਲਾ : ਜਗਤਾਰ ਸਿੰਘ

Share this story

ਧੂਰੀ, 27 ਅਕਤੂਬਰ (ਅਨਵਰ, ਸੰਨੀ)-ਆੜ੍ਹਤੀਆ ਐਸ਼ੋਸ਼ੀਏਸ਼ਨ ਧੂਰੀ ਦੇ ਡਾਇਰੈਕਟਰਾਂ ਦੀ ਪ੍ਰਧਾਨ ਜਗਤਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਮੰਡੀ ਵਿੱਚੋਂ ਝੋਨੇ ਦੀ ਲਿਫਟਿੰਗ ਲਈ ਟਰੱਕ ਨਾ ਮਿਲਣ ਕਾਰਨ ਐਸ਼ੋਸ਼ੀਏਸ਼ਨ ਨੇ ਰੋਸ ਪ੍ਰਗਟ ਕਰਦਿਆਂ ਝੋਨੇ ਦੀ ਬੋਲੀ ਬੰਦ ਕਰਨ ਦਾ ਐਲਾਨ ਕਰ ਦਿੱਤਾ। ਐਸ਼ੋਸ਼ੀਏਸ਼ਨ ਦੇ ਪ੍ਰਧਾਨ ਕਾਮਰੇਡ ਜਗਤਾਰ ਸਿੰਘ ਨੇ ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਪਾਸੇ ਝੋਨੇ ਦੀ ਆਮਦ ਵਿੱਚ ਤੇਜੀ ਆਉਣ ਕਾਰਨ ਪਹਿਲਾਂ ਹੀ ਮੰਡੀ ਦੇ ਫੜਾਂ ਵਿੱਚ ਝੋਨਾ ਸੁੱਟਣ ਦੀ ਸਮੱਸਿਆ ਆ ਰਹੀ ਹੈ,ਦੂਜੇ ਪਾਸੇ ਖਰੀਦ ਏਜੰਸੀਆਂ ਵੱਲੋਂ ਖਰੀਦੇ ਗਏ ਝੋਨੇ ਦੀ ਲਿਫਟਿੰਗ ਲਈ ਟਰੱਕ ਨਾ ਮਿਲਣ ਕਾਰਨ ਮੰਡੀ ਅੰਦਰ ਲੱਗ ਰਹੇ ਝੋਨੇ ਦੇ ਅੰਬਾਰਾਂ ਕਰਕੇ ਜਿੱਥੇ ਦਿੱਕਤਾਂ ’ਚ ਵਾਧਾ ਹੋ ਰਿਹਾ ਹੈ, ਉਥੇ ਵਿਕੇ ਝੋਨੇ ਦੀ ਲਿਫਟਿੰਗ ’ਚ ਹੋ ਰਹੀ ਦੇਰੀ ਕਾਰਨ ਹੋਣ ਵਾਲੀ ਸ਼ਾਰਟੇਜ਼ ਕਰਕੇ ਆੜ੍ਹਤੀਆ ਨੂੰ ਆਰਥਿਕ ਕਸਾਰਾ ਝੱਲਣ ਤੇ ਮਜਬੂਰ ਹੋਣਾ ਪਵੇਗਾ। ਜਗਤਾਰ ਸਿੰਘ ਨੇ ਦੱਸਿਆ ਕਿ ਟਰੱਕ ਨਾ ਮਿਲਣ ਕਾਰਨ ਝੋਨੇ ਦੀ ਲਿਫਟਿੰਗ ’ਚ ਆ ਰਹੀ ਮੁਸ਼ਕਲ ਕੱਲ੍ਹ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਖਰੀਦ ਏਜੰਸੀਆਂ ਦੇ ਜਿਲ੍ਹਾ ਮੈਨੇਜਰਾਂ ਦੇ ਧਿਆਨ ’ਚ ਲਿਆਂਦੀ ਗਈ ਸੀ, ਪਰ ਇਸਦੇ ਬਾਵਜੂਦ ਪ੍ਰਸ਼ਾਸ਼ਨ ਵੱਲੋਂ ਟਰੱਕ ਮੁਹੱਈਆਂ ਨਾ ਕਰਵਾਏ ਜਾਣ ਦੇ ਖਿਲਾਫ਼ ਰੋਸ ਪ੍ਰਗਟ ਕਰਦਿਆਂ ਐਸ਼ੋਸ਼ੀਏਸ਼ਨ ਵੱਲੋਂ ਮੰਡੀ ’ਚ ਝੋਨੇ ਦੀ ਬੋਲੀ ਬੰਦ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਵੱਲੋਂ ਖਰੀਦ ਹੋਏ ਝੋਨੇ ਦੀ ਲਿਫਟਿੰਗ ਲਈ ਟਰੱਕ ਮੁਹੱਈਆਂ ਨਾ ਕਰਵਾਏ ਗਏ ਤਾਂ ਐਸ਼ੋਸ਼ੀਏਸ਼ਨ ਨੂੰ ਸੰਘਰਸ਼ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਹਰਦੇਵ ਸਿੰਘ ਵੜੈਚ, ਬਿਮਲ ਮੁਨੀ, ਮਦਨ ਲਾਲ, ਭਵਨਜੀਤ ਸਿੰਘ, ਮਲਕੀਤ ਸਿੰਘ ਜਲਾਣ, ਰਮੇਸ਼ ਕੁਮਾਰ, ਸਾਬਕਾ ਸਰਪੰਚ ਅਜੈਬ ਸਿੰਘ, ਤਰੁਣ ਕੁਮਾਰ, ਹਰਵਿੰਦਰ ਸ਼ਰਮਾ, ਜਾਗ ਸਿੰਘ ਭੁੱਲਰਹੇੜੀ, ਮੁਕੇਸ਼ ਸਿੰਗਲਾ, ਪ੍ਰੇਮ ਸ਼ਰਮਾ, ਸੱਤਵੀਰ ਗੋਇਲ, ਨਰੇਸ਼ ਕੁਮਾਰ, ਗੁਰਦੀਪ ਸਿੰਘ ਆਦਿ ਵੀ ਹਾਜਰ ਸਨ। ਜਦੋਂ ਇਸ ਬਾਰੇ ਐਸ.ਡੀ.ਐਮ ਧੂਰੀ ਅਮਰੇਸ਼ਵਰ ਸਿੰਘ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਭਾਵੇਂ ਛੁੱਟੀ ’ਤੇ ਹਨ, ਪਰ ਫਿਰ ਵੀ ਸਬ ਡਵੀਜਨ ਦਾ ਕੰਮ ਦੇਖ ਰਹੇ ਐਸ.ਡੀ.ਐਮ ਭਵਾਨੀਗੜ੍ਹ ਦੇ ਧਿਆਨ ’ਚ ਇਹ ਮਸਲਾ ਲਿਆ ਕੇ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕਰਨਗੇ।

WRITTEN BY