Skip to content
Independent perspectives. Global stories.
BREAKING

ਅਮਰੀਕਾ ਵੱਲੋਂ ਪਾਕਿ ਨੂੰ ਸਖਤ ਫਟਕਾਰ-ਖਤਮ ਕਰੋ ਅੱਤਵਾਦ ਨਹੀਂ ਤਾਂ ਅਸੀਂ ਕਰਾਂਗੇ ਇਲਾਜ

Share this story

ਵਾਸ਼ਿੰਗਟਨ- ਦੁਨੀਆ ਲਈ ਟੈਰਰਿਸਤਾਨ ਬਣ ਚੁਕੇ ਪਾਕਿਸਤਾਨ ਨੂੰ ਅਮਰੀਕਾ ਨੇ ਇਕ ਵਾਰ ਫਿਰ ਫਟਕਾਰ ਲਗਾਈ ਹੈ।ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਹੀਥਰ ਨਾਰਟ ਨੇ ਕਿਹਾ ਕਿ ਜੇਕਰ ਪਾਕਿਸਤਾਨ ਅਤਵਾਦੀਆਂ ਦੇ ਖਿਲਾਫ ਨਿਰਣਾਇਕ ਕਾਰਵਾਈ ਕਰਨ ‘ਚ ਅਸਮਰਥ ਰਹਿੰਦਾ ਹੈ ਤਾਂ ਅਮਰੀਕਾ ਆਪਣੇ ਤਰੀਕੇ ਨਾਲ ਇਸ ਨੂੰ ਪੂਰਾ ਕਰੇਗਾ।ਨਾਰਟ ਨੇ ਅਗੇ ਕਿਹਾ ਕਿ ਅਸੀਂ ਕਈ ਵਾਰ ਪਾਕਿਸਤਨ ਨੂੰ ਅਤਵਾਦ ਦੀਆਂ ਪਨਾਹਗਾਹਾਂ ’ਤੇ ਕਾਰਵਾਈ ਕਰਨ ਲਈ ਕਿਹਾ ਹੈ, ਅਜਿਹੇ ’ਚ ਉਨ੍ਹਾਂ ਨੂੰ ਆਪਣੀ ਸਰਹਦ ‘ਚ ਮੌਜੂਦ ਅਤਵਾਦ ਨੂੰ ਖਤਮ ਕਰਨਾ ਚਾਹੀਦਾ ਹੈ।ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਪਹੁੰਚਣ ‘ਤੇ ਅਮਰੀਕੀ ਮੰਤਰੀ ਰੇਕਸ ਟਿਲਰਸਨ ਨੇ ਆਪਣਾ ਸਖਤ ਰਵਈਆ ਬਰਕਰਾਰ ਰਖਦੇ ਹੋਏ ਪਾਕਿਸਤਾਨ ਨੂੰ ਉਸੇ ਦੀ ਜ਼ਮੀਨ ‘ਤੇ ਨਸੀਹਤ ਤੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਆਪਣੀ ਧਰਤੀ ‘ਤੇ ਸਿਰ ਚੁਕ ਰਹੇ ਅਤਵਾਦ ਨੂੰ ਜੜੋਂ ਖਤਮ ਕਰੇ।

WRITTEN BY