Skip to content
Independent perspectives. Global stories.
BREAKING

ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ‘ਪੰਜਾਬ ਦਿਵਸ’ ਮਨਾਇਆ ਜਾਵੇਗਾ

Share this story

ਜਲੰਧਰ, 26 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਇਤਿਹਾਸਿਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖ 1 ਨਵੰਬਰ ਨੂੰ ਪੰਜਾਬ ਦਿਵਸ ਸਬੰਧੀ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਕੀਰਤਨ, ਕਥਾ ਉਪਰੰਤ ਸੈਮੀਨਾਰ ਵਿੱਚ ਸੰਬੋਧਨ ਕਰਨ ਲਈ ਭਾਸ਼ਾ ਵਿਭਾਗ ਦੇ ਸਾਬਕਾ ਡਾਇਰੈਕਟਰ ਸ. ਚੇਤਨ ਸਿੰਘ, ਦੀਪਕ ਬਾਲੀ ਦਨਰਲ ਸਕੱਤਰ ਪੰਜਾਬ ਜਾਗਰਿਤੀ ਮੰਚ ਪੁੱਜ ਰਹੇ ਹਨ। ਸਮਾਪਤੀ ’ਤੇ ਚਾਹ ਪਕੌੜਿਆਂ ਤੇ ਮਿਠਾਈ ਦੇ ਲੰਗਰ ਵਰਤਣਗੇ। 25 ਅਕਤੂਬਰ ਨੂੰ ਦਸਮੇਸ਼ ਪਿਤਾ ਜੀ ਦਾ ਪਰਲੋਕ ਗਮਨ ਦਿਵਸ ਪਰਬ ਮਨਾਇਆ ਗਿਆ। ਭਾਈ ਯ੍ਯਸ਼ਪਾਲ ਸਿੰਘ ਦਿਵਾਲੀ ਦੇ ਰਾਗੀ ਜਥੇ ਨੇ ਕੀਰਤਨ ਕੀਤਾ। ਬੇਅੰਤ ਸਿੰਘ ਸਰਹੱਦੀ ਜੀ ਨੇ ਗੁਰੂ ਜੀ ਦੇ ਜੀਵਨ ਦੇ ਨਾਂਦੇੜ ਵਿੱਚ ਗੁਜ਼ਾਰੇ ਸਮੇਂ ਬਾਰੇ ਅਤੇ ਜੋਤੀ-ਜੋਤ ਸਮਾਉਣ ਬਾਰੇ ਵਿਚਾਰ ਪ੍ਰਗਟਾਏ।

WRITTEN BY