Skip to content
Independent perspectives. Global stories.
BREAKING

ਸ. ਬਲਜੀਤ ਸਿੰਘ ਬਰਾੜ ਦਾ ਵਰਲਡ ਬੈਂਕ ਦੌਰਾ ਪੰਜਾਬ ਦੇ ਹਿਤ ਲਈ ਲਾਹੇਵੰਦ

Share this story

ਵਾਸ਼ਿੰਗਟਨ ਡੀ.ਸੀ. 26 ਅਕਤੂਬਰ-ਪੰਜਾਬ ਟਾਇਮਜ਼ ਦੇ ਅਡੀਟਰ-ਇਨ-ਚੀਫ਼ ਸ. ਬਲਜੀਤ ਸਿੰਘ ਬਰਾੜ ਅਮਰੀਕਾ ਦੌਰੇ ਸਮੇਂ ਜਿਥੇ ਅਮਰੀਕਾ ਦੀ ਰਾਜਨੀਤੀ, ਪ੍ਰਵਾਸੀ ਭਰਾਤੀਆਂ ਦੀਆਂ ਪ੍ਰਾਪਤੀਆਂ, ਸਿੱਖਾਂ ਦੇ ਗੁਰੂ ਘਰ ਅਤੇ ਵੱਖ-ਵੱਖ ਪਾਰਟੀਆਂ ਦੇ ਰਾਜਨੀਤਿਕ ਦਲਾਂ ਦੀ ਦਾਸਤਾਨ ਨੂੰ ਬਹੁਤ ਹੀ ਨੇੜੇ ਤੋਂ ਵੇਖਿਆ ਉਥੇ ਆਪਣੇ ਅਮਰੀਕਾ ਦੀ ਰਾਜਧਾਨੀ ਵਿੱਚ ਬਿਤਾਏ ਆਖਰੀ ਪਲ ਵਰਲਡ ਬੈਂਕ ਨੂੰ ਸਮਰਪਿਤ ਕੀਤੇ। ਇਨ੍ਹਾਂ ਪਲਾਂ ਵਿੱਚ ਉਨਾਂ ਆਪਣੀ ਦਿਲਚਸਪੀ ਪੰਜਾਬ ਦੇ ਹਿਤਾਂ ਅਤੇ ਵਿਕਾਸ ਸਬੰਧੀ ਦਿਖਾਈ। ਜੋ ਉਨ੍ਹਾਂ ਨੂੰ ਅਜਿਹੀ ਰੰਗਤ ਦੇ ਗਈ ਜਿਸ ਨੂੰ ਪੰਜਾਬ ਸਰਕਾਰ ਲਈ ਬਿਆਨ ਕਰਨਾ ਮੁਸ਼ਕਿਲ ਹੋਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਲਈ ਤੇ ਪੰਜਾ ਦੇ ਹਿਤਾਂ ਲਈ ਅਮਰੀਕਾ ਵਰਲਡ ਬੈਂਕ ਸਥਿਤ ਅਫਸਰ ਬਹੁਤ ਕੁਝ ਕਰਨਾ ਚਾਹੁੰਦੇ ਹਨ ਪਰ ਪੰਜਾਬ ਦੀ ਬਿਊਰੋਕਰੇਸੀ ਪੰਜਾਬ ਨੂੰ ਵਿਕਸਿਤ ਹੋਣ ਤੋਂ ਕੰਨੀ ਕਤਰਾ ਰਹੀ ਹੈ। ਜਿਸ ਦੀ ਅਸਲ ਮਿਸਾਲ ਦੇ ਰੰਗ ਦੇਖ ਕੇ ਬਲਜੀਤ ਸਿੰਘ ਬਰਾੜ ਦੰਗ ਰਹਿ ਗਏ ਕਿ ਪੰਜਾਬ ਇਕ ਪਾਸੇ ਖਜ਼ਾਨਾ ਖਾਲੀ ਹੋਣ ਦੇ ਰੌਲਾ ਪਾ ਰਿਹਾ ਹੈ ਦੂਜੇ ਪਾਸੇ ਫੰਡ ਲੈਣ ਲਈ ਉਤਾਵਲਾ ਕਿਉਂ ਨਹੀਂ। ਜੇਕਰ ਸਰਕਾਰ ਅਤੇ ਸਰਕਾਰ ਪਿੱਛੇ ਬੈਠੇ ਅਫ਼ਸਰਾਂ ਦਾ ਵਤੀਰਾ ਨਾਂਹ ਪੱਖੀ ਰਿਹਾ ਤਾਂ ਪੰਜਾਬ ਦੇ ਭਵਿੱਖ ’ਤੇ ਪ੍ਰਸ਼ਨ ਚਿੰਨ੍ਹ ਨੂੰ ਹਟਾਉਣਾ ਮੁਸ਼ਕਿਲ ਹੋਵੇਗਾ। ਸ. ਬਲਜੀਤ ਸਿੰਘ ਬਰਾੜ ਨੇ ਕਿਹਾ ਕਿਉਨਾਂ ਵੱਲੋਂ ਵਰਲਡ ਬੈਂਕ ਵਿੱਚ ਬਿਤਾਏ ਕੁਝ ਘੰਟੇ ਉਨਾਂ ਲਈ ਪੰਜਾਬ ਦੀ ਬਿਹਤਰੀ ਲਈ ਲਾਹੇਵੰਦ ਸਾਬਿਤ ਹੋਣਗੇ ਜੇਕਰ ਇਨਾਂ ’ਤੇ ਪੰਜਾਬ ਦੇ ਮੁੱਖ ਮੰਤਰੀ ਸੁਹਿਰਦ ਹੋਣ। ਉਨਾਂ ਵਰਲਡ ਬੈਂਕ ਦੀ ਫੇਰੀ ਦੀ ਪਟਾਰੀ ਨੂੰ ਕੇਵਲ ਕੈਪਟਨ ਅਮਰਿੰਦਰ ਸਿੰਘ ਚੀਫ਼ ਮੁੱਖ ਮੰਤਰੀ ਕੋਲ ਖੇਲਣ ਦੇ ਵਾਅਦੇ ਨਾਲ ਆਪਣੇ ਅਮਰੀਕਾ ਦੌਰੇ ਨੂੰ ਸਮਾਪਤ ਕੀਤਾ ਅਤੇ ਕਿਹਾ ਕਿ ਖਬਰ ਛਪਣ ਤੱਕ ਉਹ ਮੁੱਖ ਮੰਤਰੀ ਪੰਜਾਬ ਦੇ ਨਾਲ ਮੁਲਾਕਾਤ ਕਰਦੇ ਹੋਣਗੇ। ਆਸ ਹੈ ਕਿ ਸ. ਬਲਜੀਤ ਸਿੰਘ ਬਰਾੜ ਦਾ ਅਮਰੀਕਾ ਦੌਰਾ ਪੰਜਾਬ ਅਤੇ ਪੰਜਾਬ ਸਰਕਾਰ ਲਈ ਲਾਹੇਵੰਦ ਸਾਬਿਤ ਹੋਵੇਗਾ।

WRITTEN BY