Skip to content
Independent perspectives. Global stories.
BREAKING

ਜੀ.ਐਚ.ਟੀ.ਪੀ. ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਰੋਸ ਰੈਲੀ

Share this story

ਰਾਮਪੁਰਾ ਫੂਲ, 25 ਅਕਤੂਬਰ (ਮਨਪ੍ਰੀਤ ਗਿੱਲ, ਮਨਦੀਪ ਢੀਂਗਰਾ, ਲੱਖਾ ਹਰੀ)- ਜੀ.ਐਚ.ਟੀ.ਪੀ. ਕੰਟਰੈਕਟ ਵਰਕਰਜ਼ ਯੂਨੀਅਨ ਰਜਿ: 8 ਵੱਲੋਂ ਅੱਜ ਥਰਮਲਜ਼ ਕੰਟਰੈਕਟ ਵਰਕਰਜ਼ ਕੋਆਰਡੀਨੇਸ਼ਨ ਕਮੇਟੀ ਪੰਜਾਬ ਦੇ ਸੱਦੇ ਤੇ ਆਪਣੀਆਂ ਮੰਗਾ ਨੂੰ ਲੈਕੇ ਸਾਮ 2 ਤੋਂ ਸਾਮ 5 ਵਜੇ ਤੱਕ ਪ੍ਰਧਾਨ ਜਗਰੂਪ ਸਿੰਘ ਦੀ ਅਗਵਾਈ ਵਿੱਚ ਰੋਸ ਰੈਲੀ ਕੀਤੀ ਗਈ। ਰੈਲੀ ਦੌਰਾਨ ਸੰਬੋਧਨ ਕਰਦੇ ਹੋਏ ਜਰਨਲ ਸਕੱਤਰ ਰਾਜਿੰਦਰ ਸਿੰਘ ਢਿੱਲੋਂ ਨੇ ਕਿਹਾ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਸਾਰੇ ਠੇਕਾ ਤੇ ਆਊਟਸੋਰਸਿੰਗ ਮੁਲਾਜ਼ਮਾ ਨੇ ਸੰਘਰਸ ਦੌਰਾਨ ਐਕਟ 2016 ਬਣਬਾਇਆਂ ਸੀ, ਪਰ ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਮੁਲਾਜ਼ਮਾ ਨੂੰ ਪੱਕੇ ਕਰਨ ਦੀ ਬਜਾਏ ਛਾਂਟੀਆਂ ਕਰਨ ਦੇ ਰਾਹ ਪੈ ਗਈ ਹੈ, ਘਰ ਘਰ ਵਿੱਚ ਨੋਕਰੀ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ, ਸਰਕਾਰੀ ਅਦਾਰਿਆਂ ਵਿੱਚੋ ਕੱਚੇ ਕਾਮਿਆਂ ਦੀਆਂ ਨੋਕਰੀਆ ਖੋਹਕੇ ਖਤਮ ਕਰਨ ਤੇ ਲੱਗੀ ਹੋਈ ਹੈ, ਸਰਕਾਰੀ ਥਰਮਲਾ ਨੂੰ ਬੰਦ ਕਰਕੇ ਪਰਾਈਵੇਟ ਥਰਮਲ ਚਾਲਾਏ ਜਾ ਰਹੇ ਹਨ, ਸਰਕਾਰੀ ਥਰਮਲ ਬੰਦ ਕਰਨ ਨਾਲ ਜਿਥੇ ਥਰਮਲਾ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾ ਦੀ ਛਾਂਟੀਆ ਹੋ ਰਹੀਆਂ ਹਨ, ਉਥੇ ਹੀ ਪ੍ਰਾਈਵੇਟ ਥਰਮਲਾ ਤੋ ਮਹਿੰਗੇ ਭਾਅ ਦੀ ਬਿਜਲੀ ਖਰੀਦਕੇ ਆਏ ਦਿਨ ਬਿਜਲੀ ਦੇ ਰੇਟਾ ਵਿੱਚ ਵਾਧਾ ਕੀਤਾ ਜਾ ਰਿਹਾ ਹੈ, ਜਿਸ ਦੀ ਮਾਰ ਆਮ ਲੋਕਾ ਤੇ ਪੈ ਰਹੀ ਹੈ, ਰੈਲੀ ਦੌਰਾਨ ਜੱਥੇਬੰਦੀ ਨੇ ਪੰਜਾਬ ਸਕਰਾਰ ਤੋ ਮੰਗ ਕੀਤੀ ਕੇ ਪ੍ਰਾਈਵੇਟ ਥਰਮਲਾ ਨੂੰ ਬੰਦ ਕਰਕੇ ਸਰਕਾਰੀ ਥਰਮਲਾ ਨੂੰ ਚਾਲੂ ਕੀਤਾ ਜਾਵੇ, ਕੰਮ ਕਰਦੇ ਕੱਚੇ ਮੁਲਾਜ਼ਮਾ ਨੂੰ ਪਾਵਰਕਾਮ ਵਿੱਚ ਭਰਤੀ ਕੀਤਾ ਜਾਵੇ, ਬਠਿੰਡਾ ਥਰਮਲ ਵਿੱਚੋ ਛਾਂਟੀ ਕੀਤੇ ਕੱਚੇ ਮੁਲਾਜ਼ਮਾ ਨੂੰ ਡਿਊਟੀ ਤੇ ਬਹਾਲ ਕੀਤਾ ਜਾਵੇ, ਪਾਵਰਕਾਮ ਵਿੱਚੋ ਛਾਂਟੀ ਕੀਤੇ ਠੇਕਾ ਮੁਲਾਜ਼ਮਾ ਨੂੰ ਡਿਊਟੀ ਤੇ ਬਹਾਲ ਕੀਤਾ ਜਾਵੇ, ਅਗੂਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਿੰਨੇ ਥਰਮਲਾ ਦੇ ਕੱਚੇ ਕਾਮਿਆਂ ਦੀ ਥਰਮਲਜ਼ ਕੰਟਰੈਕਟ ਵਰਕਰਜ਼ ਕੋਆਰਡੀਨੇਸ਼ਨ ਕਮੇਟੀ ਪੰਜਾਬ, ਅਤੇ ਪਾਵਰਕਾਮ ਐਡਂ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ, ਵੱਲੋ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਅਤੇ ਕਿਸਾਂਨ, ਮਜਦੂਰ, ਜੱਥੇਬੰਦੀਆ ਦੇ ਸਹਿਯੋਗ ਨਾਲ ਪਾਵਰਕਾਮ ਦੇ ਮੁੱਖ ਦਫਤਰ ਪਟਿਆਲਾ ਵਿੱਖੇ 7 ਨਵੰਬਰ ਨੂੰ ਧਰਨਾ ਦਿੱਤਾ ਜਾ ਰਿਹਾ ਹੈ। ਜਿਸ ਵਿੱਚ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਕਾਮੇ ਪਰਿਵਾਰਾਂ ਤੇ ਬੱਚਿਆ ਸਮੇਤ ਸਾਮਿਲ ਹੋਣਗੇ।
ਰੈਲੀ ਦੌਰਾਨ ਜੱਥੇਬੰਦੀ ਦੇ ਆਗੂਆਂ ਵੱਲੋ ਪਟਿਆਲਾ ਵਿਖੇ ਆਪਣੀਆਂ ਮੰਗਾ ਨੂੰ ਲੇਕੇ ਸਾਂਤਮਈ ਧਰਨਾ ਦੇ ਰਹੀਆ ਆਂਗਣਵਾੜੀ ਵਰਕਰਾਂ ਤੇ ਅੱਧੀ ਰਾਤ ਨੂੰ ਕੀਤੇ ਲਾਠੀਚਾਰਜ ਦੀ ਸਖਤ ਸਬਦਾ ਵਿੱਚ ਨਿਖੇਧੀ ਕੀਤੀ ਗਈ। ਧਰਨੇ ਦੌਰਾਨ ਪ੍ਰੈਸ ਸਕੱਤਰ ਜਗਸੀਰ ਸਿੰਘ ਭੰਗੂ, ਲਣਮਣ ਸਿੰਘ, ਜੀ ਵਰਕਰਜ਼ ਯੂਨੀਅਨ ਬਠਿੰਡਾ ਤੋਂ ਪ੍ਰਧਾਨ ਅਸਵਨੀ ਕੁਮਾਰ, ਜਲ ਸਪਲਾਈ ਕੰਟਰੈਕਟ ਵਰਕਰ ਯੂਨੀਅਨ ਤੋ ਸੰਦੀਪ ਖਾਂਨ, ਟੀਐਯੂ ਤੋਂ ਜਗਜੀਤ ਸਿੰਘ ਸਿੱਧੂ, ਬੀ ਕੇ ਉਗਰਾਂਹਾ ਤੋਂ ਮੋਠੂ ਸਿੰਘ ਕੌਟੜਾ ਜਿਲ੍ਹਾਂ ਮੀਤ ਪ੍ਰਧਾਨ, ਮਾਸਟਰ ਸੁਖਦੇਵ ਸਿੰਘ ਜਵੰਧਾ, ਨਛੱਤਰ ਸਿੰਘ, ਬੀ ਡਕੌਦਾਂ ਤੋਂ ਬੂਟਾ ਸਿੰਘ ਤੁੰਗਵਾਲੀ ਬਲਾਕ ਪ੍ਰਧਾਨ, ਡੀ ਤੋ ਮਾਸਟਰ ਗੁਰਮੁੱਖ ਸਿੰਘ ਹਾਜ਼ਰ ਸਨ।

WRITTEN BY