Skip to content
Independent perspectives. Global stories.
BREAKING

8 ਨਵੰਬਰ ਨੂੰ ‘ਐਂਟੀ ਬਲੈਕ ਮਨੀ ਡੇਅ’ ਮਨਾਵੇਗੀ ਭਾਜਪਾ : ਜੇਤਲੀ

Share this story

ਨਵੀਂ ਦਿੱਲੀ, 25 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਵਿੱਤ ਮੰਤਰੀ ਅਰੁਣ ਜੇਤਲੀ ਕਿਹਾ ਹੈ ਕਿ ਭਾਜਪਾ 8 ਨਵੰਬਰ ਨੂੰ ਪੂਰੇ ਦੇਸ਼ ‘ਚ ਐਂਟੀ ਬਲੈਕਮਨੀ ਡੇਅ ਮਨਾਵੇਗੀ।ਜੇਤਲੀ ਨੇ ਕਿਹਾ ਕਿ ਕਾਲੇਧਨ ’ਤੇ ਕਾਬੂ ਪਾਉਣ ਲਈ ਨੋਟਬੰਦੀ ਇਕ ਅਹਿਮ ਕਦਮ ਸੀ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਖਾਤਿਆਂ ’ਚ ਗੈਰ ਕਾਨੂੰਨੀ ਰਾਸ਼ੀ ਜਮ੍ਹਾ ਸੀ ਉਨ੍ਹਾਂ ‘ਤੇ ਕਰਵਾਈ ਕੀਤੀ ਗਈ ਹੈ।ਜੇਤਲੀ ਨੇ ਕਿਹਾ ਕਿ ਸਤਾ ‘ਚ ਰਹਿੰਦੇ ਸਮੇਂ ਕਾਂਗਰਸ ਦੇ ਕੋਲ ਕਾਲੇਧਨ ਰੋਕਣ ਦੇ ਕਈ ਮੌਕੇ ਸਨ ਪਰ ਕਾਂਗਰਸ ਸਰਕਾਰ ਨੇ ਕਦੀ ਉਨ੍ਹਾਂ ਨੇ ਕਦੀ ਕੋਸ਼ਿਸ਼ ਨਹੀਂ ਕੀਤੀ।ਜੇਤਲੀ ਨੇ ਕਿਹਾ ਕਿ ਨੋਟਬੰਦੀ ਦਾ ਇਕ ਮਕਸਦ ‘ਕੈਸ਼ਲੈਸ ਇਕਨਾਮੀ‘ ਨੂੰ ਬੜਾਵਾ ਦੇਣ ਵੀ ਸੀ। ਦਸ ਦਈਏ ਕਿ 8 ਨਵੰਬਰ ਨੂੰ ਨੋਟਬੰਦੀ ਦਾ ਇਕ ਸਾਲ ਪੂਰਾ ਹੋਣ ‘ਤੇ ਵਿਰੋਧੀ ਧਿਰ ਨੇ ਕਾਲਾ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਕਾਲੇਧਨ ‘ਤੇ ਕਾਬੂ ਪਾਉਣ ਲਈ ਪਿਛਲੇ ਸਾਲ 8 ਨਵੰਬਰ ਨੂੰ ਕੀਤੀ ਗਈ ਨੋਟਬੰਦੀ ਨੂੰ ਇਕ ਸਾਲ ਪੂਰਾ ਹੋ ਜਾਵੇਗਾ। ਇਸ ਦਿਨ ਸਰਕਾਰ ਵਲੋਂ ਪੂਰੇ ਦੇਸ਼ ‘ਚ 1000 ਤੋਂ 500 ਰੁਪਏ ਦੇ ਨੋਟ ਬੰਦ ਕਰ ਦਿਤੇ ਗਏ ਸੀ।

WRITTEN BY