June 24, 2026 8:20 pm

ਚੂੜਲ ਕਲਾਂ ਕਾਂਡ : ਡੇਰਾ ਸੌਦਾ ਸਾਧ ਅਤੇ ਸਿੱਖਾਂ ਵਿਚਕਾਰ ਹੋਏ ਵਿਵਾਦ ਵਿੱਚੋਂ ਸਾਰੇ ਸਿੰਘ ਹੋਏ ਰਿਹਾਅ

ਸੰਗਰੂਰ 20 ਦਸੰਬਰ (ਹਰਿੰਦਰ ਖਾਲਸਾ)  ਚੂੜਲ ਕਲਾਂ ਵਿਖੇ ਡੇਰਾ  ਸੌਦਾ ਸਾਧ ਅਤੇ ਸਿੱਖਾਂ ਵਿਚਕਾਰ ਹੋਏ ਝਗੜੇ ਵਿਚੋਂ ਅੱਜ ਮਾਨ ਯੋਗ ਮਨਜਿੰਦਰ ਸਿੰਘ ਐਡੀਸਨਲ ਜੱਜ ਸਾਹਿਬ ਨੇ ਸਾਰਿਆਂ ਨੂੰ ਹੀ ਵਰੀ ਕਰ ਦਿੱਤਾ ਗਿਆ।  15/03/2009 ਨੂੰ ਮੂਨਕ ਥਾਣਾ ਵਿਚ ਦਰਜ ਹੋਏ ਪਰਚੇ ਜਿਸ ਵਿਚ ਚੂੜਲ ਕਲਾਂ  ਡੇਰਾ ਸੌਦਾ ਸਾਧ ਵਿਚੋਂ ਨਾਮ ਚਰਚਾ ਨੂੰ ਰੋਕਣ ਲਈ ਏਕ ਨੂਰ ਖਾਲਸਾ ਅਤੇ ਡੇਰਾ ਸੱਚਾ ਸੌਦਾ ਵਿਚਕਾਰ ਝਗੜੇ ਵਿਚ ਫੱਟੜ ਹੋਏ ਪੁਲਿਸ ਮੁਲਾਜਮਾਂ ਵਲੋਂ 46 ਮੈਂਬਰਾਂ ਉਤੇ ਜਿੰਨਾ ਵਿਚੋਂ 26 ਸਿੰਘਾਂ ਅਤੇ 20 ਸੌਦਾ ਸਾਧ ਦੇ ਚੇਲਿਆਂ ਤੇ ਪਰਚੇ ਦਰਜ ਹੋਏ ਸਨ। ਜਿੰਨਾਂ ਤੇ 307, 353, 186, 332, 109, 148, 149 ਆਰ ਪੀ ਸੀ ਤਹਿਤ ਐਸ ਐਚ ਓ ਗੁਰਵਿੰਦਰ ਸਿੰਘ ਦੇ ਬਿਆਨ ਤੇ ਪਰਚਾ ਦਰਜ ਹੋਇਆ ਸੀ।  ਜਿੰਨਾ ਵਿਚ ਜਰਨੈਲ ਸਿੰਘ,  ਹਰਮੀਤ ਸਿੰਘ, ਮਿੱਠੂ ਸਿੰਘ,  ਜੋਗਿੰਦਰ ਸਿੰਘ ਗੁੱਜਰਾਂ,  ਦਰਸ਼ਨ ਸਿੰਘ ਕੌਹਰੀਆਂ, ਕਰਮਜੀਤ ਸਿੰਘ ਰੋਗਲਾ, ਅਵਤਾਰ ਸਿੰਘ ਚੂੜਲ ਕਲਾਂ, ਜੀਤ ਸਿੰਘ ਸੇਖੂਵਾਸ ਅਤੇ ਹੋਰ ਸਾਥੀ ਸ਼ਾਮਲ ਸਨ। ਜਿਸ ਦੀ ਅਗਵਾਈ  ਰਾਜਾ ਰਾਜ ਸਿੰਘ ਜਥੇਦਾਰ ਕਰ ਰਹੇ ਸਨ।  ਦੂਸਰੀ ਤਰਫ ਪ੍ਰੇਮੀਆਂ ਵਲੋਂ ਰਾਮ ਸਿੰਘ ਡੇਰੇਦਾਰਾਂ ਦੀ ਅਗਵਾਈ ਕਰ ਰਿਹਾ ਸੀ।  ਜਿਸ ਤੇ ਸਭ ਤੋਂ ਪਹਿਲਾਂ ਪ੍ਰੇਮੀਆਂ ਨੇ  ਰੋੜੇ ਚਲਾਣੇ ਸ਼ੁਰੂ ਕਰ ਦਿੱਤੇ।  ਦੂਜੇ ਪਾਸੇ ਸਿੰਘਾਂ ਨੇ ਵੀ ਜੈਕਾਰਿਆਂ ਨਾਲ  ਡੇਰੇਦਾਰ ਦਾ ਮੁਕਾਬਲਾ ਕੀਤਾ।  ਜਿਸ ਤੇ ਕਈ ਪੁਲਿਸ ਮੁਲਾਜਮ ਫੱਟੜ ਹੋ ਗਏ। ਅੱਜ ਮਨਜਿੰਦਰ ਸਿੰਘ ਐਡੀਸਨਲ ਜੱਜ ਦੀ ਕੋਰਟ ਵਿਚ ਪੁਲਿਸ ਵਲੋਂ ਸਬੂਤ ਨਾ ਹੋਣ ਕਾਰਨ ਸਾਰਿਆਂ ਨੂੰ ਹੀ ਵਰੀ ਕਰ ਦਿੱਤਾ ਗਿਆ।  ਏਕਨੂਰ ਖਾਲਸਾ ਜਥੇ ਦੇ ਵਕੀਲ ਸੁਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਪੁਲਿਸ ਵਲੋਂ ਮੌਕੇ-ਏ-ਗਵਾਹ ਅਤੇ ਜਗ੍ਹਾ ਦੀ ਸਹੀ ਨਿਸ਼ਾਨਦੇਹੀ ਨਾ ਹੋਣ ਕਾਰਨ ਅਤੇ ਘਟਨਾ ਮੌਕੇ ਕੋਈ ਵੀ ਗ੍ਰਿਫਤਾਰੀ ਨਾ ਹੋਣ ਅਤੇ  ਸਬੂਤਾਂ ਦੀ ਘਾਟ ਕਾਰਨ ਸਾਰਿਆਂ ਨੂੰ ਹੀ ਵਰੀ ਕਰ ਦਿੱਤਾ ਗਿਆ। ਅੱਜ ਦੇ ਫੈਸਲੇ  ਤੇ  ਪੰਥਕ ਸੇਵਾ ਦਲ ਦੇ ਆਗੂ ਸੰਤ ਪਰਦੀਪ ਸਿੰਘ ਚਾਂਦਪੁਰਾ ਨੇ ਪ੍ਰੈਸ ਨੂੰ ਬਿਆਨ ਦਿੰਦੇ ਹੋਏ ਦੱਸਿਆ ਕਿ ਮੌਜੂਦਾ ਚਲ ਰਹੇ ਸਮੇਂ ਦੌਰਾਨ ਅਜਿਹੇ ਹੀ ਜੁਝਾਰੂ ਸਿੰਘਾਂ ਦੀ ਲੋੜ ਹੈ ਕਿਉਂਕਿ ਪੰਥ ਦੇ ਜੁੰਮੇਵਾਰ ਲੋਕ ਕੁੰਭਕਰਨੀ ਨੀਂਦ ਸੁੱਤੇ ਪਏ ਹਨ।  ਜਦੋਂ ਕਿ ਪਿਛਲੇ 36 ਦਿਨਾਂ ਤੋਂ ਭਾਈ ਗੁਰਬਖਸ ਵਿਚ ਇਨਾਂ ਮਰੀ ਜਮੀਰ ਵਾਲਿਆਂ ਨੂੰ ਜਗਾਊਣ ਲਈ ਅਤੇ  ਬੇਕਸੂਰ ਸਿੰਘਾਂ ਨੂੰ ਜੇਲਾਂ ਵਿਚੋਂ ਛੁਡਾਊਣ ਲਈ ਆਪਣੀ ਜਾਨ ਤਲੀ ਤੇ ਧਰ ਕੇ ਸੰਘਰਸ ਕਰ ਰਹੇ ਹਨ। ਅੱਜ ਦੇ ਫੈਸਲੇ ਤੇ ਅਸੀਂ ਤਸੱਲੀ ਪ੍ਰਗਟ ਕਰਦੇ ਹਾਂ।  ਜੇਕਰ ਅਦਾਲਤਾਂ  ਸਹੀ ਇਨਸਾਫ ਦੇਣ ਤਾਂ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਨਾ ਹੋਵੇ।  ਸਾਡਾ ਪੰਥ ਵਿਰੋਧੀ ਤਾਕਤਾਂ ਵਿਰੁੱਧ ਸੰਘਰਸ ਜਾਰੀ ਰਹੇਗਾ ਤਾਂ ਕਿ ਪਖੰਡਵਾਦ ਅਤੇ ਡੇਰਾਵਾਦ ਦਾ ਨਾਸ ਕੀਤਾ ਜਾ ਸਕੇ।  ਅੱਜ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲਾ ਜੀ ਨੇ ਮੈਨੂੰ ਵਿਸ਼ੇਸ਼ ਤੌਰ ਤੇ ਸਿੰਘਾਂ ਦੇ ਹੌਸਲੇ ਬੁਲੰਦ ਕਰਨ ਲਈ ਮੈਨੂੰ ਇਥੇ ਭੇਜਿਆ ਸੀ। ਇਸ ਸਮੇਂ ਰਿਹਾਅ ਹੋਏ ਸਾਰੇ ਸਿੰਘਾਂ ਅਤੇ ਐਡਵੋਕੇਟ ਸੁਰਜੀਤ ਸਿੰਘ ਗਰੇਵਾਲ ਨੂੰ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ।

Send this to a friend