Skip to content
Independent perspectives. Global stories.
BREAKING

ਰੇਲਵੇ ਪੁਲਿਸ ਵੱਲੋਂ ਚੈਕਿੱਗ ਦੌਰਾਨ ਰੇਲਵੇ ਸਟੇਸ਼ਨ ਤੋਂ ਦੋ ਦੋਸ਼ਿਆਂ ਕੋਲੋਂ 290 ਨਸ਼ੀਲੇ ਟੀਕੇ ਕੀਤੇ ਬਰਾਮਦ

Share this story

ਅੰਮ੍ਰਿਤਸਰ, 22 ਅਕਤੂਬਰ (ਦਵਾਰਕਾ ਨਾਥ ਰਾਣਾ)- ਅੱਜ Ðਰੇਲਵੇ ਪੁÑਲੀਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਿਸ ਵੇਲੇ ਥਾਣਾ ਜੀ.ਆਰ.ਪੀ ਅੰਮ੍ਰਿਤਸਰ ਦੇ ਐਸ.ਐਚ.ਓ. ਧਰਮਿੰਦਰ ਕਲਿਆਣ ਨੇ ਅਪਨੇ ਸਟਾਫ਼ ਦੇ ਨਾਲ ਵੇਲੇ ਰੇਲਵੇ ਸਟੇਸ਼ਨ ਤੇ ਚੈਕਿੱਗ ਦੇ ਦੌਰਾਣ ਦੋਹਾਂ ਦੋਸ਼ਿਆਂ ਕੋਲੋਂ 290 ਨਸ਼ੀਲੇ ਟੀਕੇ ਬਰਾਮਦ ਕੀਤੇ ਗਏ। ਨਸ਼ੇ ਦੇ ਖਿਲਾਫ ਛੇੜ੍ਹੀ ਮੁਹਿਮ ਦੇ ਤਹਿਤ ਥਾਣਾ ਜੀ.ਆਰ.ਪੀ. ਅੰਮ੍ਰਿਤਸਰ ਦੇ ਏ.ਡੀ.ਜੀ.ਪੀ. ਰੋਹਿਤ ਚੌਧਰੀ ਜੀ ਦੇ ਦਿਸ਼ਾ ਨਿਰਦੇਸਾਂ ਦੇ ਅਨੂੰਸਾਰ ਥਾਣਾ ਜੀ.ਆਰ.ਪੀ. ਅੰਮ੍ਰਿਤਸਰ ਦੇ ਐਸ.ਐਚ.ਓ. ਧਰਮਿੰਦਰ ਕਲਿਆਣ ਨੇ ਅਪਨੇ ਸਟਾਫ਼ ਦੇ ਏ ਐਸ ਆਈ ਬਲਵਿੰਦਰ ਸਿੰਘ, ਏ ਐਸ ਆਈ ਗੁਰਜਿੰਦਰ ਸਿੰਘ, ਏ ਐਸ ਆਈ ਸੁਖਜਿੰਦਰ ਸਿੰਘ, ਏ ਐਸ ਆਈ ਤਰਸ਼ੇਮ ਸਿੰਘ, ਹੈਡ ਕਾਂਸਟੇਬਲ ਭਗਵੰਤ ਸਿੰਘ, ਹੈਡ ਕਾਂਸਟੇਬਲ ਜਸਵੰਤ ਸਿੰਘ, ਹੈਡ ਕਾਂਸਟੇਬਲ ਮੁਖਤਿਆਰ ਸਿੰਘ, ਪੀ ਐਚ ਜੀ ਹਰਭੱਜਨ ਸਿੰਘ ਦੇ ਨਾਲ ਚੈਕਿੰਗ ਕਰ ਰਹੇ ਸਨ ਕਿ ਰੇਲਵੇ ਸਟੇਸਨ ਅੰਮ੍ਰਿਤਸਰ ਦੇ ਦੁਸਰੇ ਗੇਟ ਲਲਿਤ ਉਰਫ ਲੱਕੀ ਪੁੱਤਰ ਬਿਸਨ ਲਾਲ ਅਤੇ ਅਨਿਲ ਕੁਮਾਰ ਉਰਫ ਨਹਿਲਾ ਪੁੱਤਰ ਕਰਮ ਚੰਦ ਵਸਨੀਕ ਬੰਗਾਂ ਜਿਲ੍ਹਾ ਨਵਾਂ ਸ਼ਹਿਰ ਦੀ ਤਲਾਸੀ ਦੌਰਾਣ ਦੋ ਲਿਫਾਫੇਆਂ ਵਿੱਚ 145/145 ਨਸੀਲੇ ਟੀਕੇ ਸਨ ਇਨ੍ਹਾਂ ਦੋਹਾਂ ਦੋਸ਼ਿਆਂ ਕੋਲੋਂ ਕੂਲ ਮਿਲਾ ਕੇ 290 ਨਸ਼ੀਲੇ ਟੀਕੇ ਬਰਾਮਦ ਕੀਤੇ ਗਏ, ਇਨ੍ਹਾਂ ਦੇ ਖਿਲਾਫ 22/61/85 ਐਨ ਡੀ ਪੀ ਐਸ ਐਕਟ ਦਾ ਮੁਕਦਮਾਂ ਨੰ: 135 ਦਰਜ ਮਿਤੀ 22/10/2017 ਨੂੰ ਪੁਲਿਸ ਸਟੇਸਨ ਜੀ ਆਰ ਪੀ ਵਿੱਖੇ ਰਾਜਿਸਟਰ ਕੀਤਾ ਗਿਆ ਅਤੇ ਦੋਰਾਣੇ ਤਫਤੀਸ ਕਰਣ ਤੇ ਦੋਸਿਆ ਨੇ ਦੱਸਿਆ ਕਿ ਇਹ ਟੀਕੇ ਰੁੜਕੀ ਦੇ ਕਿਸੇ ਮੈਡੀਕੱਲ ਸਟੋਰ ਤੋਂ ਲੈਕੇ ਆਏ ਹਨ ਅਤੇ ਅੰਮ੍ਰਿਤਸਰ ਵਿੱਚ ਨਸਾਂ ਕਰਣ ਵਾਲਿਆਂ ਨੂੰ ਵੇਚੇ ਜਾਣੇ ਸਨ ਅਤੇ ਦੋਹਾਂ ਦੋਸਿਆਂ ਨੂੰ ਮੁਕਦਮਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ।

WRITTEN BY