ਰੋ-ਰੋ ਫੇਰੀ ਆਪਣੀ ਤਰ੍ਹਾਂ ਦਾ ਪਹਿਲਾ ਪ੍ਰੋਜੈਕਟ : ਮੋਦੀ
ਵਢੋਦਰਾ, 22 ਅਕਤੂਬਰ- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਜ ਆਪਣੇ ਗ੍ਰਹਿ ਰਾਜ ਗੁਜਰਾਤ ਦੌਰੇ ’ਤੇ ਹਨ।ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾ ਇਹ ਉਨ੍ਹਾਂ ਦੀ ਆਖ਼ਰੀ ਅਹਿਮ ਰੈਲੀ ਮੰਨੀ ਜਾ ਰਹੀ ਹੈ।ਗੁਜਰਾਤ ਵਿਧਾਨ ਸਭਾ ਚੋਣ ਤਰੀਕਾਂ ਦੇ ਐਲਾਨ ਤੋਂ ਪਹਿਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਪਣੇ ਗ੍ਰਹਿ ਸੂਬੇ ਦਾ ਇਕ ਵਾਰ ਫਿਰ ਦੌਰਾ ਕੀਤਾ ਗਿਆ। ਇਸ ਇਕ ਮਹੀਨੇ ’ਚ ਇਹ ਉਨ੍ਹਾਂ ਦਾ ਗੁਜਰਾਤ ਦਾ ਤੀਸਰਾ ਦੌਰਾ ਹੈ।ਇਸ ਦੌਰਾਨ ਮੋਦੀ ਨੇ ਸਭ ਤੋਂ ਪਹਿਲਾ ਭਾਵਨਗਰ ਫੇਰੀ ਸੇਵਾ ਨੂੰ ਆਰੰਭ ਕੀਤਾ।ਮੋਦੀ ਨੇ ਘੋਘਾ ਤੇ ਭਾਰੂਚ ’ਚ ਦਾਹੇਜ ਵਿਚਕਾਰ 615 ਕਰੋੜ ਰੁਪਏ ਦੀ ਰੋਲ ਆਨ ਰੋਲ ਆਫ (ਰੋ-ਰੋ) ਕਿਸ਼ਤੀ ਸੇਵਾ ਦੇ ਪਹਿਲੇ ਪੜਾਅ ਦਾ ਆਰੰਭ ਕੀਤਾ।ਇਸ ਨਾਲ 315 ਕਿੱਲੋਮੀਟਰ ਦੀ ਸੜਕੀ ਦੂਰੀ ਸਿਰਫ 30 ਕਿੱਲੋਮੀਟਰ ਰਹਿ ਜਾਵੇਗੀ। ਇਸ ਫੇਰੀ ਵਿੱਚ 239 ਯਾਤਰੀ ਬੈਠ ਸਕਣਗੇ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਨਵੇਂ ਸੰਕਲਪ ਦੇ ਨਾਲ ਨਵੇਂ ਭਾਰਤ, ਨਵੇਂ ਗੁਜਰਾਤ ਦੀ ਦਿਸ਼ਾ ’ਚ ਅਨਮੋਲ ਉਪਹਾਰ ਘੋਘਾ ਦੀ ਧਰਤੀ ਤੋਂ ਪੂਰੇ ਹਿੰਦੁਸਤਾਨ ਨੂੰ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਹੀ ਨਹੀਂ ਬਲਕਿ ਦਖਣੀ ਏਸ਼ੀਆ ਦਾ ਸਭ ਤੋਂ ਵਡਾ ਪ੍ਰਾਜੈਕਟ ਹੈ। ਮੋਦੀ ਨੇ ਕਿਹਾ ਕਿ ਸੜਕ ਮਾਰਗ ਰਾਹੀਂ ਦੋਵਾਂ ਸ਼ਹਿਰਾਂ ਵਿਚਕਾਰ ਦੂਰੀ ਘੱਟਣ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਨਾਲ ਕਿੰਨਾ ਪੈਟਰੋਲ ਡੀਜ਼ਲ ਬਚੇਗਾ।ਮੋਦੀ ਨੇ ਕਿਹਾ ਕਿ ਯੂ.ਪੀ.ਏ. ਸਰਕਾਰ ਨੇ ਰੋ-ਰੋ ਸਰਵਿਸ ’ਚ ਵਾਤਾਵਰਨ ਦੇ ਨਾਮ ’ਤੇ ਰੁਕਾਵਟਾਂ ਖੜੀਆਂ ਕੀਤੀਆਂ ਗਈਆਂ ਸਨ। ਉਨ੍ਹਾਂ ਨੇ ਕਿਹਾ ਕਿ ਫੇਰੀ ਸਰਵਿਸ ਨੂੰ ਆਉਣ ਵਾਲੇ ਸਮੇਂ ’ਚ ਮੁੰਬਈ ਤਕ ਲਿਜਾਇਆ ਜਾਵੇਗਾ।



