Skip to content
Independent perspectives. Global stories.
BREAKING

ਜੰਮੂ-ਕਸ਼ਮੀਰ ’ਚ ਅਤਵਾਦੀਆਂ ਨੇ ਔਰਤਾਂ ’ਤੇ ਚਲਾਈਆਂ ਗੋਲੀਆਂ, ਇਕ ਦੀ ਮੌਤ

Share this story

ਜੰਮੂ, 22 ਅਕਤੂਬਰ (ਪੀ.ਟੀ.)- ਜੰਮੂ ਕਸ਼ਮੀਰ ’ਚ ਤਰਾਲ ਦੇ ਸੀਰ ਪਿੰਡ ਵਿਚ ਅੱਤਵਾਦੀਆਂ ਵਲੋਂ ਔਰਤਾਂ ’ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿਤੀ, ਜਿਸ ਦੇ ਸਿਟੇ ਵਜੋਂ ਇਕ ਔਰਤ ਦੀ ਮੌਤ ਹੋ ਗਈ ਹੈ ਤੇ ਇਕ ਜ਼ਖਮੀ ਹੋ ਗਈ ਹੈ।ਇੱਕ ਹੋਰ ਘਟਨਾ ’ਚ ਪੁਲਵਾਮਾ ’ਚ ਪੈਂਦੇ ਤਰਾਲ ਵਿਖੇ ਅਤਵਾਦੀਆਂ ਵੱਲੋਂ ਨੈਸ਼ਨਲ ਕਾਨਫ਼ਰੰਸ ਦੇ ਆਗੂ ਦੇ ਘਰ ‘ਤੇ ਗਰਨੇਡ ਹਮਲਾ ਕੀਤਾ ਗਿਆ ਹੈ।
ਮੁੱਠਭੇੜ ’ਚ 1 ਅੱਤਵਾਦੀ ਢੇਰ ਪਾਕਿ ਕਰੰਸੀ ਹੋਈ ਬਰਾਮਦ
ਜੰਮੂ, 22 ਅਕਤੂਬਰ (ਪੀ.ਟੀ.)- ਜੰਮੂ ਕਸ਼ਮੀਰ ਦੇ ਹੰਦਵਾੜਾ ’ਚ ਅਤਵਾਦੀਆਂ ਤੇ ਸੁਰਖਿਆ ਬਲਾਂ ਨਾਲ ਮੁਠਭੇੜ ਵਿਚ ਇਕ ਅਤਵਾਦੀ ਢੇਰੀ ਹੋ ਗਿਆ ਹੈ। ਮਾਰੇ ਗਏ ਅਤਵਾਦੀ ਤੋਂ ਹਥ ਗੋਲਾ, ਰਾਈਫਲ ਤੇ ਪਾਕਿਸਤਾਨੀ ਕਰੰਸੀ ਬਰਾਮਦ ਹੋਈ ਹੈ।
ਅਮਰੀਕਾ ਭਾਰਤ ਨੂੰ ਦੇਵੇਗਾ ਹਥਿਆਰ
ਨਵੀਂ ਦਿੱਲੀ, 22 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਭਾਰਤੀ ਹਵਾਈ ਫੌਜ ਨੂੰ ਜਲਦੀ ਹੀ ਅਮਰੀਕੀ ਡਰੋਨ ਮਿਲ ਸਕਦਾ ਹੈ। ਇਸੇ ਸਾਲ ਦੀ ਸ਼ੁਰੂਆਤ ‘ਚ ਭਾਰਤੀ ਹਵਾਈ ਫੌਜ ਨੇ ਅਮਰੀਕੀ ਸਰਕਾਰ ਦੇ ਸਾਹਮਣੇ ਜਨਰਲ ਐਟਮਿਕਸ ਪ੍ਰੀਡੇਟਰ ਸੀ ਅਵੈਂਜਰਸ ਏਅਰਕ੍ਰਾਫਟ ਖਰੀਦਣ ਦਾ ਪ੍ਰਸਤਾਵ ਰਖਿਆ ਸੀ। ਭਾਰਤ ਨੂੰ ਲਗਭਗ 80 ਤੋਂ 100 ਇਕਾਈਆਂ ਦੀ ਲੋੜ ਹੈ ਤੇ ਇਹ ਸੌਦਾ ਲਗਭਗ 8 ਅਰਬ ਡਾਲਰ ਦਾ ਹੋਵੇਗਾ।

WRITTEN BY