ਬਾਂਝਪਣ ਦੇ ਇਲਾਜ ਵਿੱਚ ਲਗਾਤਾਰ ਵੱਧਦਾ ਹੋਇਆ

ਵਿਕਾਸ ਰਤਨ ਐਵਾਰਡ ਕੌਮਾਂਤਰੀ ਐਕਸੀਲੈਂਸ ਨੇਪਾਲ ਅਤੇ ਅਜਿਹੇ ਹੋਰ ਕਈ ਸਨਮਾਨਾਂ ਨਾਲ ਸਨਮਾਨਿਤ ਵਿਰਕ ਫਰਟੀਲਿਟੀ ਸਰਵਿਸ (ਸੈਂਟਰ ਫਾਰ ਹਿਊਮਨ ਰਿਪ੍ਰੋਡਕਸ਼ਨ) ਦੇ ਸਾਈਂਟਿਫਿਕ ਡਾਇਰੈਕਟਰ ਡਾ. ਐਸ.ਪੀ.ਐਸ. ਵਿਰਕ ਦੇ ਇਸ ਸੰਸਥਾਨ ਨੇ ਦੇਸ਼-ਵਿਦੇਸ਼ ਤੋਂ ਕਈ ਜੋੜੇ ਬਾਂਝਪਣ ਦੀ ਸਮੱਸਿਆ ਦੇ ਹੱਲ ਲਈ ਜਿੱਥੇ ਆਉਂਦੇ ਹਨ ਅਤੇ ਮਾਂ-ਬਾਪ ਬਣਨ ਦਾ ਸੁਪਨਾ ਪੂਰਾ ਕਰਦੇ ਹਨ ਇਹ ਭਾਰਤ ਦਾ ਪਹਿਲਾ ਆਈ.ਵੀ.ਐਫ. ਸੰਸਥਾਨ ਹੈ, ਜਿਸ ਨੂੰ ਐਨਏਬੀਏ ਸੇਫ-1 ਦੇ ਤਹਿਤ ਭਾਰਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ। ਡਾ. ਵਿਰਕ ਦਾ ਮੰਨਣਾ ਹੈ ਕਿ ਇਸ ਮੁਕਾਮ ਤੱਕ ਪਹੁੰਚਣ ਦੇ ਲੋਕਾਂ ਦੇ ਭਰੋਸੇ ਨੂੰ ਬਣਾਈ ਰੱਖਣ ਦੇ ਲਈ ਆਪਣ-ਆਪ ਨੂੰ ਲਗਾਤਾਰ ਬਣਾ ਕੇ ਰੱਖਣਾ ਜ਼ਰੂਰੀ ਹੈ। ਅਸੀਂ ਉਨ੍ਹਾਂ ਤੋਂ ਉਨ੍ਹਾਂ ਦੀ ਸੋਚ ਅਤੇ ਸਫ਼ਰ ਦੇ ਬਾਰੇ ਗੱਲਬਾਤ ਕੀਤੀ, ਜਿਸ ਦੇ ਮੁੱਖ ਅੰਸ਼ ਹਨ- ਇਹ ਬਾਂਝਪਣ ਕੇਂਦਰ ਆਪਣੀ ਕਾਢ ਵਾਲੀ ਸੋਚ ਅਤੇ ਅਤਿ ਆਧੁਨਿਕ ਚਿਕਿਤਸਾ ਸੇਵਾਵਾਂ ਲਈ ਜਾਣਿਆ ਜਾਂਦਾ ਹੈ। ਤਜ਼ੁਰਬੇਕਾਰ ਅਤੇ ਜਵਾਨ ਡਾਕਟਰਾਂ ਵਿੱਚ ਡਾ. ਪੀ.ਐਸ.ਬਖਸ਼ੀ, ਡਾ. ਗੌਰਵਦੀਪ ਸਿੰਘ ਵਿਰਕ, ਡਾ. ਅਨੁਪਮਾ ਚੋਪੜਾ, ਡਾ. ਸਰਬਜੀਤ ਸਿੰਘ, ਡਾ. ਸਬੀਨਾ ਬਖਸ਼ੀ, ਡਾ. ਗੁਰਜੀਤ ਸਿੰਘ, ਡਾ. ਅਵਨੀਸ਼ ਭਗਤ, ਡਾ. ਵਿਰਕ ਦੇ ਭਰੋਸੇਯੋਗ ਨਿਰਦੇਸ਼ਾਂ ਨਾਲ ਮਰੀਜ਼ਾਂ ਨੂੰ ਡਾਇਗਨੋਸਿਸ (ਬਿਮਾਰੀ) ਤੋਂ ਇਲਾਜ ਤੱਕ ਦੀਆਂ ਸਾਰੀਆਂ ਸਹੂਲਤਾਂ ਉਪਲਬਧ ਕਰਵਾਉਂਦੇ ਹਨ। ਇੱਥੋਂ ਦੇ ਐਂਡੋਸਕੋਪਿਕ ਵਿਭਾਗ ਵਿੱਚ ਡਾ. ਪਿਤਿਸ਼ ਨਾਈਕ (ਮੁੰਬਈ) ਦੀ ਸੁਪਰ-ਵੀਜ਼ਨ (ਦੇਖ-ਰੇਖ) ਵਿੱਚ ਡਾ. ਬਖਸ਼ੀ ਦੁਆਰਾ ਔਖੀ ਤੋਂ ਔਖੀ ਐਂਡੋਸ ਕੋਪਿਕ ਪ੍ਰਕਿਰਿਆ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਅਤਿ ਆਧੁਨਿਕ ਆਈ.ਵੀ.ਐਫ. ਅਤੇ ਆਈ.ਸੀ.ਐਸ.ਜੀ. ਪ੍ਰਯੋਗਸ਼ਲਾ ਚਕਿਤਸਾ ਸੁਵਿਧਾਵਾਂ ਨੂੰ ਸਭ ਤੋਂ ਵਧ ਮੁੰਮਕਿਨ ਬਣਾਉਂਦੀ ਹੈ। ਵਿਰਕ ਸੈਂਟਰ ਫਾਰ ਹਿਊਮਨ ਰਿਪ੍ਰੋਡਕਸ਼ਨ ਆਪਣੀ ਪਾਰਦਰਸ਼ਿਤਾ ਦੇ ਲਈ ਵੀ ਪੂਰੇ ਉ¤ਤਰ ਭਾਰਤ ਵਿੱਚ ਜਾਣਿਆ ਜਾਂਦਾ ਹੈ। ਇੱਥੇ ਡੀ.ਐਨ.ਏ. ਆਈ.ਡੀ. ਦੇ ਦੇਖ-ਰੇਖ ਦੀ ਸਹੂਲਤ ਵੀ ਉਪਲਬਧ ਹੈ। ਇੱਥੇ ਉਨ੍ਹਾਂ ਮਰੀਜ਼ਾਂ ਨੂੰ ਸ਼ੁਕਰਾਣੂੰ ਸਟੋਰੇਜ ਸੁਵਿਧਾ ਉਪਲਬਧ ਕਰਾਈ ਜਾਂਦੀ ਹੈ ਜਿਹੜੇ ਇਸ ਲਈ ਚਾਹਵਾਨ ਹੋਣ। ਪ੍ਰਸ਼ਾਸਕੀ ਜ਼ਿੰਮੇਵਾਰੀਆਂ ਨੂੰ ਸੰਭਾਲ ਰਹੀ ਸ੍ਰੀਮਤੀ ਬਲਵੀਰ ਕੌਰ ਵਿਰਕ ਦੇ ਮੁਤਾਬਿਕ ਉਨ੍ਹਾਂ ਦੇ ਕੇਂਦਰ ਵਿੱਚ ਮਰੀਜ਼ਾਂ ਦਾ ਇਲਾਜ ਕਰਨਾ ਉਨ੍ਹਾਂ ਲਈ ਸਿਰਫ ਕੰਮ ਹੀ ਨਹੀਂ ਬਲਕਿ ਪ੍ਰਮਾਤਮਾ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ ਇੱਕ ਜ਼ਿੰਮੇਵਾਰੀ ਹੈ। ਉਨ੍ਹਾਂ ਨੂੰ ਇਲਾਜ ਦੀ ਸੁਵਿਧਾ ਦੇ ਨਾਲ-ਨਾਲ ਅਸੀਂ ਉਨ੍ਹਾਂ ਨੂੰ ਮਨੋਬਲ ਦੇ ਕੇ ਖੁਸ਼ੀ ਚਿਤ ਰੱਖਣ ਦੀ ਕੋਸ਼ਿਸ਼ ਵੀ ਕਰਦੇ ਹਾਂ। ਇਹ ਕੇਂਦਰ ਆਪਣੀ ਖੋਜਕਾਰੀ ਸੋਚ ਅਤੇ ਅਤਿ ਆਧੁਨਿਕ ਚਿਕਿਤਸਾ ਸੁਵਿਧਾਵਾਂ ਦੇ ਲਈ ਜਾਣਿਆ ਜਾਂਦਾ ਹੈ। ਡਾ. ਵਿਰਕ ਅਤੇ ਉਨ੍ਹਾਂ ਦੀ ਪਤਨੀ ਦੋਹਾਂ ਦੀ ਸੋਚ ਡਾ. ਗੌਰਵਦੀਪ ਸਿੰਘ ਵਿਰਕ ਵਿੱਚ ਵੀ ਦੇਖਣ ਨੂੰ ਮਿਲਦੀ ਹੈ। ਉਨ੍ਹਾਂ ਮੁਤਾਬਿਕ ਵੀ ਉਹ ਇੱਥੇ ਆਉਣ ਵਾਲੇ ਸਾਰੇ ਮਰੀਜ਼ਾਂ ਨੂੰ ਆਪਣਾ ਦੋਸਤ ਤੇ ਪਰਿਵਾਰਕ ਮੈਂਬਰ ਮੰਨਦੇ ਹਨ ਅਤੇ ਉਨ੍ਹਾਂ ਨੂੰ ਲੋੜਿੰਦੀ ਮਦਦ ਸਭ ਤੋਂ ਵਧੀਆ ਪੱਧਰ ’ਤੇ ਉਪਲਬਧ ਕਰਾਉਂਦੇ ਹਨ। ਡਾ. ਐਸ.ਐਸ. ਵਿਰਕ ਦਾ ਦ੍ਰਿੜ ਨਿਸ਼ਚੈ, ਮਾਨਵਤਾ ਦੇ ਭਲਾਈ ਲਈ ਅਗਾਂਹਵਧੂ ਉਨ੍ਹਾਂ ਦੇ ਹਰ ਕਦਮ ਦਾ ਨਤੀਜਾ ਹੈ। ਉਨ੍ਹਾਂ ਦੀ ਸਫਲਤਾ ਦਾ ਇਹੀ ਕਾਰਨ ਹੈ ਕਿ ਅੱਜ ਵਿਰਕ ਫਰਟੀਲਿਟੀ ਸੈਂਟਰ ਫਾਰ ਹਿਊਮਨ ਰਿਪ੍ਰੋਡਕਸ਼ਨ ਸੈਂਟਰ ਸਫਲਤਾ ਦੇ ਕੀਰਤੀਮਾਨ ਸਥਾਪਿਤ ਕਰ ਰਿਹਾ ਹੈ।



