Skip to content
Independent perspectives. Global stories.
BREAKING

ਰੂਪਨਗਰ ਪੁਲਿਸ ਵੱਲੋਂ ਦੋ ਵਿਅਕਤੀਆਂ ਤੋਂ 6 ਕੁਇੰਟਲ ਭੁੱਕੀ ਚੂਰਾ ਪੋਸਤ ਬ੍ਰਾਮਦ

Share this story

ਰੂਪਨਗਰ, 15 ਅਕਤੂਬਰ (ਗੁਰਸ਼ਰਨ ਸਿੰਘ ਗੁਲਸ਼ਨ)- ਸ਼੍ਰੀ ਰਾਜ ਬਚਨ ਸਿੰਘ ਸੰਧੂ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਵਿੱਚ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਦੌਰਾਨ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ’ਤੇ ਵਰਿੰਦਰਜੀਤ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਜਾਂਚ ਰੂਪਨਗਰ ਦੀ ਅਗਵਾਈ ਹੇਠ ਕੀਤੀ ਨਾਕਾਬੰਦੀ ਦੌਰਾਨ 2 ਤਸਕਰਾਂ ਨੂੰ 6 ਕੁਇੰਟਲ ਭੁੱਕੀ ਚੂਰਾ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਸ: ਗੱਭਰ ਸਿੰਘ ਪੁਲਿਸ ਲਾਇਨ ਰੂਪਨਗਰ ਪਾਸ ਖੂਫੀਆ ਇਤਲਾਹ ਸੀ ਕਿ ਦੋ ਤਸਕਰ ਮੱਧ ਪ੍ਰਦੇਸ਼ ਤੋਂ ਟਕੱਰ ਵਿੱਚ ਭਾਰੀ ਮਾਤਰਾ ਵਿੱਚ ਭੁੱਕੀ ਚੂਰਾ ਪੋਸਤ ਲੈ ਕੇ ਆ ਰਹੇ ਹਨ। ਜਿਸ ’ਤੇ ਵਰਿੰਦਰਜੀਤ ਸਿੰਘ ਪੀ.ਪੀ.ਐਸ.ਉਪ ਕਪਤਾਨ ਪੁਲਿਸ ਜਾਂਚ ਰੂਪਨਗਰ ਦੀ ਅਗਵਾਈ ਹੇਠ ਇੰਸ: ਗੱਭਰ ਸਿੰਘ ਪੁਲਿਸ ਲਾਇਨ ਰੂਪਨਗਰ, ਥਾਣੇਦਾਰ ਦੇਸ ਰਾਜ ਮੁੱਖ ਅਫ਼ਸਰ ਥਾਣਾ ਸਦਰ ਰੂਪਨਗਰ ਸਮੇਤ ਫੋਰਸ ਸਾਂਝੇ ਤੌਰ ’ਤੇ ਘਨੋਲੀ ਬੈਰੀਅਰ ’ਤੇ ਨਾਕਾਬੰਦੀ ਕੀਤੀ ਗਈ ਅਤੇ ਜੋ ਟਰੱਕ ਐਚ.ਆਰ-67-1934 ਰੂਪਨਗਰ ਸਾਇਡ ਤੋਂ ਆ ਰਿਹਾ ਅਤੇ ਜੋ ਨਾਕਾ ਪਾਰਟੀ ਵੱਲੋਂ ਪੂਰੀ ਸਤਰਕਤਾ ਨਾਲ ਟਰੱਕ ਨੂੰ ਰੋਕ ਕੇ ਟਕੱਰ ਵਿੱਚ ਸਵਾਰ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਅਤੇ ਜਿਨ੍ਹਾਂ ਤੋਂ ਪੁੱਛਣ ’ਤੇ ਆਪਣਾ ਨਾਮ ਸੰਜੀਵ ਕੁਮਾਰ ਉਰਫ਼ ਸੋਨੂੰ ਪੁੱਤਰ ਦਿਲਬਾਗ ਸਿੰਘ ਵਾਸੀ ਕਾਂਗੜ ਕੋਠੀ ਥਾਣਾ ਚੱਬੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਦੂਜੇ ਨੇ ਆਪਣਾ ਨਾਂ ਬਲਜੀਤ ਉਰਫ਼ ਬੰਟੀ ਪੁੱਤਰ ਨਜੀਰ ਅਹਿਮਦ ਵਾਸੀ ਬੱਲੇਵਾਲ ਥਾਣਾ ਹਰੌਲੀ ਜ਼ਿਲ੍ਹਾ ਉਨ੍ਹਾਂ ਹਿਮਾਚਲ ਪ੍ਰਦੇਸ਼ ਦੱਸਿਆ ਅਤੇ ਟਕੱਰ ਦੀ ਤਲਾਸ਼ੀ ਕਰਨ ’ਤੇ 6 ਕੁਇੰਟਲ ਭੁੱਕੀ ਚੂਰਾ ਪੋਸਤ ਦੀ ਬਰਾਮਦੀ ਹੋਈ। ਇਸ ਮੌਕੇ ਉਨ੍ਹਾਂ ਹੋਰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਮੱਧ ਪ੍ਰਦੇਸ਼ ਤੋਂ ਭੁੱਕੀ ਚੂਰਾ ਪੋਸਤ ਲੈ ਕੇ ਆਏ ਸਨ ਅਤੇ ਇਹ ਖੇਪ ਇਸ ਇਲਾਕੇ ਅੰਦਰ ਮਹਿੰਗੇ ਭਾਅ ਵਿੱਚ ਵੇਚੀ ਜਾਣੀ ਸੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਨਸ਼ੇ ਦੇ ਤਸਕਰਾਂ ’ਤੇ ਭਾਰਤੀ ਦੰਡਾਂ ਵਾਲੀ ਧਾਰਾ ਐਨ.ਡੀ.ਪੀ.ਐਸ ਤਹਿਤ ਮਾਮਲਾ ਦਰਜ਼ ਰਜਿਸਟਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸੰਨ 2004 ਵਿੱਚ ਰੂਪਨਗਰ ਪੁਲਿਸ ਵੱਲੋਂ 4 ਕੁਇੰਟਲ ਭੁੱਕੀ ਚੂਰਾ ਦੀ ਸਭ ਤੋਂ ਵੱਡੀ ਖੇਪ ਬਰਾਮਦ ਕੀਤੀ ਸੀ ਅਤੇ ਇਹ ਖੇਪ ਉਸ ਤੋਂ ਕੀਤੇ ਜ਼ਿਆਦਾ ਹੈ।

WRITTEN BY