Skip to content
Independent perspectives. Global stories.
BREAKING

ਗੁਰਦਾਸਪੁਰ ਦੇ ਲੋਕਾਂ ਨੇ ਦਿੱਤਾ ਜਾਖੜ ਦੇ ਹੱਕ ’ਚ ਫ਼ਤਵਾ

Share this story

ਕਾਂਗਰਸ ਨੂੰ 4,99,752, ਭਾਜਪਾ ਨੂੰ 3,06,533 ਤੇ ‘ਆਪ’ ਨੂੰ 23,579 ਵੋਟਾਂ ਪਈਆਂ


ਗੁਰਦਾਸਪੁਰ, 15 ਅਕਤੂਬਰ- ਭਾਜਪਾ ਦੇ ਗੜ੍ਹ ਰਹੇ ਗੁਰਦਾਸਪੁਰ ਹਲਕੇ ’ਚ ਕਾਂਗਰਸ ਦੇ ਸੁਨੀਲ ਜਾਖੜ ਨੇ ਸਵਰਨ ਸਲਾਰੀਆ ਨੂੰ 1,93,219 ਵੋਟਾਂ ਦੇ ਫਰਕ ਨਾਲ ਵੱਡੀ ਮਾਤ ਦਿੱਤੀ ਹੈ, ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਿਟਾ. ਮੇਜਰ ਜਨਰਲ ਸੁਰੇਸ਼ ਖਜੂਰੀਆ ਦੀ ਜ਼ਮਾਨਤ ਜ਼ਬਤ ਹੋ ਗਈ। ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੂੰ ਗੁਰਦਾਸਪੁਰ ’ਚ ਕੁੱਲ 4,99,752 ਵੋਟਾਂ ਪਈਆਂ ਹਨ ਅਤੇ ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ ਨੂੰ 3,06,553 ਕੁ¤ਲ ਵੋਟਾਂ ਪਈਆਂ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰੇਸ਼ ਖਜੂਰੀਆ ਨੂੰ ਸਿਰਫ 23,579 ਵੋਟਾਂ ਮਿਲੀਆ ਹਨ।
ਜ਼ਿਕਰਯੋਗ ਹੈ ਕਿ ਗੁਰਦਾਸਪੁਰ ਲੋਕ ਸਭਾ ਸੀਟ ਭਾਜਪਾ ਦੇ ਐਮ.ਪੀ. ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਇਸੇ ਸਾਲ ਅਪ੍ਰੈਲ ਵਿੱਚ ਖਾਲੀ ਹੋ ਗਈ ਸੀ। ਇਸ ਤੋਂ ਪਹਿਲਾਂ 2009 ਦੀ ਲੋਕਸਭਾ ਚੋਣ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਨੇ ਭਾਜਪਾ ਦੇ ਵਿਨੋਦ ਖੰਨਾ ਨੂੰ ਹਰਾ ਕੇ ਜਿੱਤੀ ਸੀ। ਖੰਨਾ ਗੁਰਦਾਸਪੁਰ ਸੀਟ ਤੋਂ 4 ਵਾਰ ਜਿੱਤੇ ਸਨ ਜਿਸ ਲਈ ਇਸ ਸੀਟ ਨੂੰ ਭਾਜਪਾ ਦਾ ਗੜ੍ਹ ਮੰਨਿਆ ਜਾਂਦਾ ਰਿਹਾ ਹੈ। ਸੁਨੀਲ ਜਾਖੜ ਵੱਲੋਂ ਦਰਜ ਕੀਤੀ ਗਈ ਇਹ ਜਿੱਤ ਕਾਂਗਰਸ ਸਰਕਾਰ ਪ੍ਰਤੀ ਪੰਜਾਬ ਦੇ ਲੋਕਾਂ ਦੀ ਖੁਸ਼ੀ ਦੇ ਨਾਲ-ਨਾਲ ਕਾਂਗਰਸ ਲਈ ਕੇਂਦਰ ਵਿੱਚ ਮੁੱਢ ਬੰਨ੍ਹੇਗੀ। ਗੁਰਦਾਸਪੁਰ ਜ਼ਿਮਨੀ ਚੋਣ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋ ਗਈ ਸੀ। ਪ੍ਰਸ਼ਾਸਨ ਵਲੋਂ ਸੁਰ¤ਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਗੁਰਦਾਸਪੁਰ ਉਪ ਚੋਣ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿਖੇ ਪ੍ਰੈ¤ਸ ਕਾਨਫਰੰਸ ਕਰਕੇ ਸੁਨੀਲ ਜਾਖੜ ਨੂੰ ਵਧਾਈ ਦਿੱਤੀ। ਇਸ ਜਿੱਤ ਨਾਲ ਸੁਨੀਲ ਜਾਖੜ ਦਾ ਕਦ ਪਾਰਟੀ ਵਿੱਚ ਹੋਰ ਵੀ ਉ¤ਚਾ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਤੇ ਪ੍ਰਤਾਪ ਬਾਜਵਾ ਵੱਲੋਂ ਟਵੀਟ ਕਰਕੇ ਵੀ ਸ੍ਰੀ ਜਾਖੜ ਨੂੰ ਵਧਾਈ ਦਿੱਤੀ ਗਈ। ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਜਾਖੜ ਦੀ ਜਿੱਤ ਨੂੰ ਰਾਹੁਲ ਗਾਂਧੀ ਲਈ ਦਿਵਾਲੀ ਦਾ ਤੋਹਫਾ ਦੱਸਿਆ। ਜਾਖੜ ਦੀ ਜਿ¤ਤ ਵਿ¤ਚ ਸੁਖਜਿੰਦਰ ਰੰਧਾਵਾ ਦਾ ਹਲਕਾ ਡੇਰਾ ਬਾਬਾ ਨਾਨਕ ਸਭ ਤੋਂ ਮੋਹਰੀ ਰਿਹਾ, ਜਿਥੋਂ ਜਾਖੜ ਨੂੰ 44,074 ਵੋਟਾਂ ਦੀ ਵ¤ਡੀ ਲੀਡ ਮਿਲ਼ੀ । ਬਾਕੀ ਹਲਕਿਆਂ ਵਿ¤ਚ ਸ੍ਰੀ ਸੁਨੀਲ ਜਾਖੜ ਨੂੰ ਮਿਲੀ ਲੀਡ ਦੇ ਵੇਰਵੇ ਇਸ ਪ੍ਰਕਾਰ ਨੇ: ਡੇਰਾ ਬਾਬਾ ਨਾਨਕ-44,074, ਫਤਿਹਗੜ੍ਹ ਚੂੜੀਆਂ-32,296 ਵੋਟਾਂ, ਕਾਦੀਆਂ-26,348 ਵੋਟਾਂ, ਗੁਰਦਾਸਪੁਰ-29,656 ਵੋਟਾਂ, ਬਟਾਲਾ-26,255 ਵੋਟਾਂ, ਸੁਜਾਨਪੁਰ -6701 ਵੋਟਾਂ, ਭੋਆ-7796 ਵੋਟਾਂ, ਪਠਾਨਕੋਟ–8710 ਵੋਟਾਂ, ਦੀਨਾਨਗਰ-11,387 ਵੋਟਾਂ ਪਈਆਂ ਹਨ।

WRITTEN BY