Skip to content
Independent perspectives. Global stories.
BREAKING

ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਤਿੰਨ ਰੋਜ਼ਾ ਸਿਰਜਨਾਤਮਕ ਲੇਖਣੀ ਵਰਕਸ਼ਾਪ ਸਮਾਪਤ

Share this story

ਜਲੰਧਰ, 14 ਅਕਤੂਬਰ- ਉਤਰੀ ਭਾਰਤ ਦੀ ਉਘੀ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ਤਿੰਨ ਰੋਜ਼ਾ ਸਿਰਜਨਾਤਮਕ ਲੇਖਣੀ ਵਰਕਸ਼ਾਪ ਅਮਿੱਟ ਯਾਦਾਂ ਛੱਡਦੀ ਹੋਈ ਸਮਾਪਤ ਹੋਈ। ਵਰਕਸ਼ਾਪ ਦੌਰਾਨ ਆਏ ਹੋਏ ਮੁਖ ਬੁਲਾਰਿਆਂ ਦਾ ਸਵਾਗਤ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਗੋਪਾਲ ਸਿੰਘ ਬੁੱਟਰ ਵਲੋਂ ਕੀਤਾ ਗਿਆ। ਵਰਕਸ਼ਾਪ ਦੇ ਕੋਆਰਡੀਨੇਟਰ ਡਾ. ਸੁਰਿੰਦਰ ਮੰਡ ਨੇ ਦੱਸਿਆ ਕਿ ਵਰਕਸ਼ਾਪ ਦੇ ਦੂਜੇ ਦਿਨ ਦੇ ਪਹਿਲੇ ਸੈਸ਼ਨ ਵਿਚ ਪੰਜਾਬੀ ਦੇ ਉਘੇ ਚਿੰਤਕ ਦੇਸ ਰਾਜ ਕਾਲੀ ਨੇ ਵਿਦਿਆਰਥੀਆਂ ਨੂੰ ਕਹਾਣੀ ਦੀ ਤਕਨੀਕ ਤੇ ਕਹਾਣੀ ਨੂੰ ਕਿਵੇਂ ਪੜ੍ਹਿਆ ਜਾਵੇ ਸੰਬੰਧੀ ਗਿਆਨ ਭਰਪੂਰ ਜਾਣਕਾਰੀ ਦਿੱਤੀ ਅਤੇ ਦੂਜੇ ਸੈਸ਼ਨ ਵਿਚ ਪ੍ਰੋ. ਮਨਮੀਤ ਸੋਢੀ ਨੇ ਵਿਦਿਆਰਥੀਆਂ ਨੂੰ ਕਿਸੇ ਦੀ ਭਾਸ਼ਾ ਦੀ ਫਿਲਮ ਨੂੰ ਦੇਖਣ ਤੇ ਸਮਝਣ ਬਾਰੇ ਪ੍ਰਭਾਵਸ਼ਾਲੀ ਲੈਕਚਰ ਦਿੱਤਾ। ਵਰਕਸ਼ਾਪ ਦੇ ਤੀਜੇ ਦਿਨ ਪੰਜਾਬ ਦੇ ਉਘੇ ਵਾਰਤਕਕਾਰ ਡਾ. ਸੁਰਿੰਦਰ ਪਾਲ ਮੰਡ ਨੇ ਵਿਦਿਆਰਥੀਆਂ ਨੂੰ ਵਾਰਤਕ ਦੀ ਸਿਰਜਨ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਇਸ ਵਰਕਸ਼ਾਪ ਦੇ ਤਿੰਨਾਂ ਦਿਨਾਂ ਦੀ ਪ੍ਰਭਾਵਸ਼ਾਲੀ ਰਿਪੋਰਟ ਪ੍ਰੋ. ਮਨਜਿੰਦਰ ਸਿੰਘ ਜੋਹਲ ਨੇ ਪੜ੍ਹੀ। ਮੁਖ ਬੁਲਾਰਿਆਂ ਨੂੰ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ, ਪ੍ਰੋ. ਗੋਪਾਲ ਸਿੰਘ ਬੁੱਟਰ ਤੇ ਡਾ. ਸੁਰਿੰਦਰ ਮੰਡ ਵਲੋਂ ਸਨਮਾਨਤ ਵੀ ਕੀਤਾ ਗਿਆ। ਵਰਕਸ਼ਾਪ ਦੇ ਕੋਆਰਡੀਨੇਟਰ ਡਾ. ਸੁਰਿੰਦਰ ਮੰਡ ਨੇ ਮੁਖ ਬੁਲਾਰਿਆਂ, ਪ੍ਰਿੰਸੀਪਲ ਡਾ. ਸਮਰਾ ਤੇ ਹੋਰ ਵਿਭਾਗਾਂ ਦੇ ਅਧਿਆਪਕਾਂ ਸਾਹਿਬਾਨਾਂ ਦਾ ਤੇ ਪੰਜਾਬੀ ਵਿਭਾਗ ਦੇ ਸਮੂਹ ਅਧਿਆਪਕਾਂ ਦਾ ਧੰਨਵਾਦ ਕੀਤਾ।

WRITTEN BY