ਰੂਪਨਗਰ, 14 ਅਕਤੂਬਰ (ਗੁਰਸ਼ਰਨ ਸਿੰਘ ਗੁਲਸ਼ਨ)- ਸ਼੍ਰੀ ਚਮਕੌਰ ਸਾਹਿਬ ਦੇ ਨਜ਼ਦੀਕੀ ਪੈਂਦੇ ਪਿੰਡ ਡਹਿਰ ਦੇ ਇੱਕ ਪਰਿਵਾਰ ਕੋਲੋਂ ਇੱਕ ਵਿਅਕਤੀ ਨੇ ਨਕਲੀ ਬੈਂਕ ਅਧਿਕਾਰੀ ਬਣ ਕੇ 11 ਲੱਖ 50 ਹਜ਼ਾਰ ਰੁਪਏ ਠੱਗ ਲਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜਨ ਪਾਲ ਥਾਣਾ ਮੁੱਖੀ ਸ਼੍ਰੀ ਚਮਕੌਰ ਸਾਹਿਬ ਨੇ ਦੱਸਿਆ ਕਿ ਮੇਜਰ ਸਿੰਘ ਵਾਸੀ ਪਿੰਡ ਡਹਿਰ ਦੇ ਖਾਤੇ ਵਿੱਚੋਂ ਮਹਿੰਦਰਪਾਲ ਮਾਨ ਜੋ ਕਿ ਆਪਣੇ ਆਪ ਨੂੰ ਬੈਂਕ ਅਧਿਕਾਰੀ ਦੱਸਦਾ ਸੀ, ਉਸ ਵੱਲੋਂ ਮੇਜਰ ਸਿੰਘ ਦੇ ਖਾਤੇ ਵਿੱਚੋਂ 11 ਲੱਖ 50 ਹਜ਼ਾਰ ਰੁਪਏ ਕੱਢਵਾ ਲਏ ਗਏ ਅਤੇ ਜਿਸ ਤਹਿਤ ਦਵਿੰਦਰ ਸਿੰਘ ਪੁੱਤਰ ਮੇਜਰ ਸਿੰਘ ਦੇ ਬਿਆਨਾ ਦੇ ਅਧਾਰ ’ਤੇ ਮਹਿੰਦਰਪਾਲ ਮਾਨ ’ਤੇ ਭਾਰਤੀ ਕਾਨੂੰਨ ਦੀ ਧਾਰਾ 419 ਅਤੇ 420 ਤਹਿਤ ਮੁਕੱਦਮਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਨਕਲੀ ਬੈਂਕ ਮੈਨੇਜਰ ਬਣ ਪਿੰਡ ਡਹਿਰ ਦੇ ਪਰਿਵਾਰ ਕੋਲੋਂ ਠੱਗੇ 11 ਲੱਖ 50 ਹਜ਼ਾਰ ਰੁਪਏ, ਪਰਚਾ ਦਰਜ਼



