ਅੰਮ੍ਰਿਤਸਰ, 14 ਅਕਤੂਬਰ (ਰਾਜੇਸ਼ ਡੈਨੀ)- ਤਰਨ ਤਾਰਨ ਰੋਡ ਸਥਿਤ ਗੁਰੂ ਅਰਜਨ ਦੇਵ ਨਗਰ ਗਲੀ ਨੰ. 3 ਵਿਖੇ ਪਰਮਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 20-09-2017 ਦੀ ਰਾਤ 9:30 ਵਜੇ ਉਸਦਾ ਲੜਕਾ ਲਵਪ੍ਰੀਤ ਸਿੰਘ ਤੇ ਦੋਸਤ ਜਸਪਾਲ ਸਿੰਘ ਘਰੋਂ ਮੋਟਰ ਸਾਈਕਲ ਉਪਰ ਸਿਲੰਡਰ ਲੈ ਕੇ ਮੈਨੂੰ ਦਾਣਾਮੰਡੀ ਭਗਤਾਂ ਵਾਲਾ ਵਿਖੇ ਦੇਣ ਆ ਰਹੇ ਸੀ। ਜਦੋਂ ਇਹ ਤਰਲੋਕ ਜੰਝ ਘਰ ਦੇ ਨੇੜੇ ਪੁੱਜੇ ਤਾਂ ਸਾਡੇ ਮੁਹੱਲੇ ਵਿੱਚ ਰਹਿਣ ਵਾਲੇ ਕੁਲਦੀਪ ਸਿੰਘ, ਬੰਟੀ, ਜਤਿੰਦਰ, ਮੰਨਾ, ਕੁਲਬੀਰ ਸਿੰਘ ਤੇ ਮੰਗਾ ਨਾਮਕ ਵਿਅਕਤੀਆਂ ਨੇ ਮੇਰੇ ਲੜਕੇ ਲਵਪ੍ਰੀਤ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਲਾਗੇ ਲੱਗੇ ਹੋਏ ਸੀ.ਸੀ.ਟੀ.ਵੀ. ਕੈਮਰੇ ਵਿੱਚ ਇਹ ਸਾਰੀ ਘਟਨਾ ਕੈਦ ਹੋ ਗਈ। ਉਸੇ ਦਿਨ ਅਸੀਂ ਪੁਲਿਸ ਚੌਂਕੀ ਕੋਟ ਮਿਤ ਸਿੰਘ ਵਿਖੇ ਇਨ੍ਹਾਂ ਵਿਅਕਤੀਆਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਪਰੰਤੂ ਕਾਫੀ ਦਿਨ ਬੀਤਣ ਦੇ ਬਾਵਜੂਦ ਵੀ ਇਨ੍ਹਾਂ ਖਿਲਾਫ ਚੌਂਕੀ ਕੋਟ ਮਿਤ ਸਿੰਘ ਵੱਲੋਂ ਕੋਈ ਕਾਰਵਾਈ ਨਹੀ ਕੀਤੀ ਗਈ। ਬੀਤੇ ਬੁੱਧਵਾਰ ਵਾਲੇ ਦਿਨ ਜਦੋਂ ਅਸੀਂ ਪੁਲਿਸ ਚੌਂਕੀ ਕੋਟ ਮਿਤ ਸਿੰਘ ਦੇ ਬਾਹਰ ਧਰਨਾ ਦਿੱਤਾ ਤਾਂ ਪੁਲਿਸ ਨੇ ਦੋਸ਼ੀਆਂ ਖਿਲਾਫ ਐਫ.ਆਈ.ਆਰ ਦਰਜ ਕਰ ਦਿੱਤੀ। ਪਰੰਤੂ ਚਾਰ ਦਿਨ ਬੀਤਣ ਦੇ ਬਾਵਜੂਦ ਵੀ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ। ਇਸ ਸਬੰਧੀ ਜਦੋਂ ਚੌਂਕੀ ਇੰਚਾਰਜ ਕੋਟ ਮਿਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਹੀ ਦੋਸ਼ੀ ਪੁਲਿਸ ਦੀ ਪਕੜ ਹੇਠ ਹੋਣਗੇ। ਇਸ ਮੌਕੇ ਤੇ ਸੁਨੀਤਾ, ਯੁੱਧਵੀਰ ਸਿੰਘ, ਪ੍ਰਿੰਸ, ਕੁਲਦੀਪ ਕੌਰ, ਨਿਰਮਲ ਸਿੰਘ, ਅਵਤਾਰ ਸਿੰਘ, ਬਾਊ ਸਿੰਘ ਆਦਿ ਹਾਜ਼ਰ ਸਨ।
ਅਣਪਛਾਤੇ ਵਿਅਕਤੀਆਂ ਵੱਲੋਂ ਕੀਤੇ ਗਏ ਹਮਲੇ ਵਿਰੁੱਧ ਪੁਲਿਸ ਪ੍ਰਸ਼ਾਸਨ ਕੋਲ ਲਗਾਈ ਇੰਨਸਾਫ ਦੀ ਗੁਹਾਰ



