ਅੰਮ੍ਰਿਤਸਰ, 14 ਅਕਤੂਬਰ (ਦਵਾਰਕਾ ਨਾਥ ਰਾਣਾ)- ਸਕੂਲ ਲਈ ਬੱਸ ਖ੍ਰੀਦਣ ਦਾ ਝਾਂਸਾ ਦੇ ਕੇ ਨਿਊ ਫਲਾਵਰ ਸਕੂਲ ਦੇ ਮੈਂਨਜਮੈਂਟ ਦੇ ਨਾਲ 11ਲੱਖ 60 ਹਜਾਰ ਦੀ ਠੱਗੀ ਮਾਰੀ। ਇਸ ਮੋਕੇ ਤੇਂ ਨਿਊ ਫਲਾਵਰ ਸੀ.ਸੈ ਸਕੂਲ ਦੇ ਚੇਅਰਮੈਂਨ ਸ੍ਰ: ਹਰਪਾਲ ਸਿੰਘ ਲੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾਕਿ ਮੇਰੇ ਕੋਲ ਨਰਦਨ ਆਟੋ ਕੰਪਨੀ ਦੇ ਸ਼ੇਲਜ ਮੈਨੇਂਜਰ ਐਕਸਿਸ ਬੈਂਕ ਦਾ ਲੋਨ ਮੈਂਨੇਜਰ ਕੁਲਜੀਤ ਸਿੰਘ ਆਏ ਅਤੇ ਕਿਹਾ ਕਿ ਆਸੀ ਲੋਨ ਰਾਹੀਂ ਤੂਹਾਡੇ ਸਕੂਲ ਨੂੰ ਇੱਕ ਬੱਸ ਦੇਣਾ ਚਾਹੂੰਦੇ ਹਾਂ
ਅਤੇ ਸਾਡੇ ਬੈਂਕ ਦਾ ਵਿਆਜ ਦੁਸਰੇ ਬੈਂਕਾਂ ਨਾਲੋ ਬਹੁਤ ਘੱਟ ਹੈ,ਇੱਨ੍ਹਾਂ ਨੇ 8 /12/2015 ਨੂੰ 11ਲੱਖ 60 ਹਜਾਰ ਦੀ ਇੱਕ ਕੁਟੇਸ਼ਨ ਬਨਾਈ ਜਿਸਦਾ ਰਸੀਦ ਨੰ:1492 ਸੀ ਅਤੇ ਕੁਟੇਸ਼ਨ ਵਿੱਚ ਸਵਰਾਜ ਮਾਜਦਾ ਡੀਜਲ ਵਹੀਕਲ ਸਕੂਲ ਬੱਸ 27-1ਸੀਟ ਵਹੀਲ ਬੇਸ 3335 ਡੀਜਲ ਬੱਸ ਦਾ ਸੋਦਾ ਕਰ ਲਿਆ ਅਤੇ ਤਾਂ ਗੁਰਦੀਪ ਨੇ ਸਾਡੇ ਸਕੂਲ ਦੀ ਸੁਸਾਇਟੀ ਕੋਲੋਂ 1ਲੱਖ 74 ਹਜਾਰ ਰੁਪਏ ਵਸੂਲ ਕੀਤਾ ਜਿਸਦੀ ਰਸੀਦ ਨੰ:2190 ਮਿਤੀ 2/1/2016 ਹੈ ਅਤੇ ਬਾਕਿ ਬੈਂਕ ਦੇ ਲੋਨ ਮੈਂਨੇਜਰ ਨੇ 9 ਲੱਖ 86 ਹਜਾਰ ਦਾ ਲੋਨ ਪਾਸ ਕਰ ਦਿੱਤਾ ਅਤੇ ਮਿਤੀ 1/1/2016 ਨੂੰ 1ਲੱਖ 60 ਹਜਾਰ ਦੀ ਇਨਵੋਇਸ ਦੇ ਕੇ ਇਸ ਇਨਵੋਇਸ ਤੇ ਜਦੋ ਗੱਡੀ ਡਲੀਵਰ ਕਰਨੀ ਸੀ ਤਾਂ ਖਰੀਦਦਾਰ ਦੇ ਕਿਤੇ ਵੀ ਕੋਈ ਵੀ ਸਾਇਨ ਨਹੀ ਕਰਵਾਏ ਅਤੇ ਨਾਂਅ ਹੀ ਸਾਨੂੰ 27-1ਸੀਟ ਵਹੀਲ ਬੇਸ 3335 ਡੀਜਲ ਬੱਸ ਦੀ ਸਾਨੂੰ ਡਲੀਵਰੀ ਦਿੱਤੀ,ਲੇਕਿਨ ਸਾਡੇ ਲੋਨ ਅਕਾਉਂਟ ਵਿੱਚੋ ਉਪਰੋਕਟ ਬੈਂਕ ਲੋਨ ਮੈਂਨੇਜਰ ਅਤੇ ਆਟੋ ਕੰਪਨੀਆਂ ਵਲਿਆਂ ਨੇ ਆਪਸੀ ਇੱਕ ਸਲਾਹ ਕਰਕੇ ਮਿਤੀ 8/1/2016 ਨੂੰ 9 ਲੱਖ 86 ਹਜਾਰ ਰੁਪਏ ਸਾਨੂੰ ਦਸੱਣ ਤੋਂ ਬਿਨਾਂ ਹੀ ਅਪਨੇ ਅਕਾਉਂਟ ਵਿੱਚ ਟ੍ਰਾਂਸਫਰ ਕਰਵਾ ਲਏ ਅਤੇ ਇੰਕ ਜਾਅਲੀ ਇੰਸ਼ੋਰੰਸ ਜਿਸਦਾ ਨੋਟ ਨੰ: ਸੀਐਚਡੀ-ਡੀ 383 ਅਤੇ ਮਿਤੀ 2/1/2016 ਹੈ ਜੋ ਕਿ ਉਰੀਐਂਟਲ ਇੰਸ਼ੋਰੰਸ ਕੰਪਨੀ ਲਿਮਿ: ਦੇ ਨਾਲ ਸੰਬਧਿਤ ਹੈ, ਜਦੋ ਆਸੀ ਇਸ ਉਰੀਐਂਟਲ ਇੰਸ਼ੋਰੰਸ ਕੰਪਨੀ ਲਿਮਿ:ਕੋਲੋਂ ਇਸ ਇੰਸ਼ੋਰੰਸ ਦੀ ਜਾਨਕਾਰੀ ਹਾਸਿਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਦਸਤਾਵੇਜ ਜਾਅਲੀ ਹਨ। ਇਸ ਮੋਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਨਿਊ ਫਲਾਵਰ ਸੀ.ਸੈ. ਸਕੂਲ ਦੇ ਚੇਅਰਮੈਂਨ ਸ੍ਰ: ਹਰਪਾਲ ਸਿੰਘ ਨੇ ਕਿਹਾ ਕਿ ਇਹ ਸੱਬ ਨੋਰਦਨ ਆਟੋ ਦੇ ਮਾਲਿਕ ਤਰਲੋਕ ਸਿੰਘ ਅਤੇ ਲੋਨ ਮੈਂਨੇਜਰ ਦੀ ਮਿਲੀ ਭੁਗਤ ਨਾਲ ਹੀ ਬੈਂਕ ਤੋਂ ਲੋਨ ਪਾਸ ਕਰਵਾਇਆ ਗਿਆ ਹੈ ਅਤੇ ਮੇਰੀ ਗੈਰ ਹਾਜਰੀ ਵਿੱਚ ਹੀ ਅਤੇ ਬਿਨ੍ਹਾਂ ਮੈਨੂੰ ਨਵੀਂ ਬੱਸ ਦੀ ਡਲੀਵਰੀ ਦੇਣ ਤੋਂ ਬਗੈਰ ਹੀ ਮੇਰੇ ਅਕਾਂਉਂਟ ਵਿੱਚੋ ਅਨੂੰਸਾਰ ਮੈਨੂੰ ਬੱਸ ਦੀ ਡਲੀਵਰੀ ਨਹੀ ਦਿੱਤੀ ਅਤੇ ਇੱਕ ਸਾਲ ਤੋਂ ਮੈਨੂੰ ਟਾਲਮਟੋਲ ਕਰ ਰਹੇ ਹਨ,ਉਨ੍ਹਾਂ ਨੇ ਅੱਗੇ ਕਿਹਾ ਕਿ ਬੀਤੀ ਸ਼ਾਮ ਚਾਰ ਵਜੇ 26/9/2017 ਨੂੰ ਆਸੀ ਅਪਨੇ ਸਕੂਲ ਮੈਂਬਰਾਂ ਅਤੇ ਸੁਸਾਇਟੀ ਦੇ ਨਾਲ ਏ ਐਸ ਆਈ ਬਲਵਿੰਦਰ ਸਿੰਘ ਨੂੰ ਨਾਲ ਲੈਕੇ ਏਜੰਸੀ ਵਿੱਚ ਗਏ ਤਾਂ ਸਾਨੂੰ ਨਵੀਂ ਬੱਸ ਵੱਖਾ ਕੇ ਡਲੀਵਰੀ ਦੇਣ ਲਈ ਪੁਲੀਸ ਅਫਸਰ ਅਤੇ ਹੋਰ ਜਿੰਮੇਦਾਰ ਲੋਕਾਂ ਸਾਮਨੇ ਮੇਰੇ ਕੋਲੋ ਰਜਿਸਟਰ ਵਿੱਚ ਗੇਟ ਪਾਸ ਤੇ ਸਾਇਨ ਕਰਵਾ ਲਏ ਅਤੇ 26/9/2017 ਦੀ ਸਾਮ ਚਾਰ ਵਜੇ ਪਿਛਲੇ ਸਾਲ 2016 ਦਾ ਬਿੱਲ ਕੱਟ ਦਿੱਤਾ ਜਦੋ ਬੱਸ ਦੇਣ ਲਗੇ ਤਾਂ ਐਕਸੀਡੈਂਟ ਹੋਈ ਪੁਰਾਨੀ ਗੱਡੀ ਜੋ ਕਿ 5000 ਕਿਲੋ ਮੀਟਰ ਤੋਂ ਵੀ ਉਪਰ ਚੱਲ ਚੁਕੀ ਸੀ ਅਤੇ ਜਿਸਦੀ ਹਾਲਤ ਬਹੁਤ ਹੀ ਖਸਤਾ ਸੀ ਗੱਡੀ ਵੀ 20+1 ਸੀ ਜੱਦਕਿ ਸਾਡਾ ਸੌਦਾ 28+1ਹੋਇਆ ਸੀ। ਉਨ੍ਹਾਂ ਨੇ ਪੁਲੀਸ ਕਮਿਸਨਰ ਸਾਹਿਬ ਨੂੰ ਬੇਨਤੀ ਕਰਦੇ ਹੋਏ ਕਿਹਾ ਇਨ੍ਹਾਂ ਦੋਸਿਆਂ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਇੰਨਸਾਫ ਦਿਵਾਉਣ ਦੀ ਮੰਗ ਕੀਤੀ।
ਇਸ ਮੌਕੇ ’ਤੇ ਜੱਦ ਏ ਐਸ ਆਈ ਬਲਵਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਆਸੀ ਪੁੱਛ ਪੜ੍ਹਤਾਲ ਕਰ ਰਹੇ ਹਾਂ ਅਤੇ ਜੋ ਵੀ ਜਾਂਚ ਵਿੰਚ ਦੋਸ਼ੀ ਪਾਇਆ ਗਿਆ ਤਾਂ ਉਸ ਤੇ ਸੱਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ।
ਇਸ ਮੌਕੇ ’ਤੇ ਜੱਦ ਨੋਰਦਨ ਆਟੋ ਦੇ ਤਰਲੋਕ ਸਿੰਘ ਦੇ ਲਾਲ ਰਾਫਤਾ ਕਾਇਮ ਕਰਣ ਦੀ ਕੋਸਿਸ ਕੀਤੀ ਤਾਂ ਪਹਿਲਾਂ ਉਨ੍ਹਾਂ ਨੇ ਫੋਨ ਰਸੀਵ ਨਹੀ ਕੀਤਾ ਫੇਰ ਉਨ੍ਹਾਂ ਦੇ ਸੇਲ ਮੈਂਨੇਜਰ ਗੁਰਦੀਪ ਸਿੰਘ ਨੇ ਕਿਹਾ ਕਿ ਅੱਜ ਸ਼ਾਮ ਤੱਕ ਸਕੂਲ ਨੂੰ 9 ਲੱਖ 86 ਹਜਾਰ ਰੁਪਏ ਵਾਪਿਸ ਕਰ ਦਿੱਤੇ ਜਾਣਗੇ ਲੇਕਿਨ ਖਬਰ ਲਿਖੱਣ ਤੱਕ ਅਤੇ ਕੋਈ ਵਧਿਆ ਸਿੱਟਾ ਨਹੀ ਨਿਕਲਿਆ।
ਸਕੂਲ ਲਈ ਬੱਸ ਖਰੀਦਣ ਦਾ ਝਾਂਸਾ ਦੇ ਕੇ ਸਕੂਲ ਮੈਂਨਜਮੈਂਟ ਨਾਲ ਮਾਰੀ 11 ਲੱਖ 60 ਹਜ਼ਾਰ ਦੀ ਠੱਗੀ



