ਅਮਲੋਹ, 13 ਅਕਤੂਬਰ (ਰਣਜੀਤ ਸਿੰਘ ਘੁੰਮਣ)-ਸ਼੍ਰੌਮਣੀ ਅਕਾਲੀ ਦਲ ਹਲਕਾ ਅਮਲੋਹ ਦੀ ਇੱਕ ਵਿਸ਼ੇਸ਼ ਮੀਟਿੰਗ ਪਿੰਡ ਸ਼ਾਹਪੁਰ ਵਿਖੇ ਸੀਨੀ ਅਕਾਲ਼ੀ ਆਗੂ ਕਸ਼ਮੀਰਾ ਸਿੰਘ ਸ਼ਾਹਪੁਰ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸ਼੍ਰੌਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਜਿੱਥੇ ਵਿਸ਼ੇਸ਼ ਤੌਰ ਤੇ ਹਾਜਰ ਹੋਏ ਉਥੇ ਇਸ ਮੀਟਿੰਗ ਵਿੱਚ ਹਲਕੇ ਦੀ ਸੀਨੀ ਲੀਡਰਸ਼ਿਪ ਨੇ ਵੀ ਆਪਣੀ ਹਾਜਰੀ ਲਗਵਾਈ। ਇਸ ਮੀਟਿੰਗ ਨੂੰ ਜੱਥੇਦਾਰ ਜੱਸਾ ਸਿੰਘ ਆਹਲੁਵਾਲੀਆ, ਜੱਥੇਦਾਰ ਪਰਮਜੀਤ ਸਿੰਘ ਖਨਿਆਣ, ਜੱਥੇਦਾਰ ਕਰਮਜੀਤ ਸਿੰਘ ਭਗੜਾਣਾ, ਜਗਦੀਸ਼ ਸਿੰਘ ਰਾਣਾ, ਜੱਥੇਦਾਰ ਜਰਨੈਲ ਸਿੰਘ ਮਾਜਰੀ ਨੇ ਵੀ ਸੰਬੋਧਨ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੀਨੀ ਆਗੂ ਕਸ਼ਮੀਰਾ ਸਿੰਘ ਸ਼ਾਹਪੁਰ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਸ਼੍ਰੌਮਣੀ ਅਕਾਲੀ ਦਲ ਦੀ ਮਜਬੂਤੀ ਲਈ ਹਲਕੇ ਅੰਦਰ ਕਾਰਜ ਕਰਦੇ ਆ ਰਹੇ ਹਨ। ਪਾਰਟੀ ਜੋ ਵੀ ਸੇਵਾ ਉਹਨਾਂ ਨੂੰ ਦੇਵੇਗੀ, ਉਹ ਨਿਰੰਤਰ ਕਰਦੇ ਰਹਿਣਗੇ। ਮੀਟਿੰਗ ਵਿੱਚ ਸਮੁੱਚੀ ਹਲਕੇ ਦੀ ਸੀਨੀ ਲੀਡਰਸ਼ਿਪ ਵੱਲੋਂ ਪਿਛਲੇ ਦਿਨਾਂ ਵਿੱਚ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਵਿਦੇਸ਼ੀ ਦੌਰੇ ਸਮੇਂ ਜੋ ਬਲਾਕ ਸੰਮਤੀ ਅਮਲੋਹ ਦੀ ਚੇਅਰਮੈਨੀ ਨੂੰ ਲੈਕੇ ਘਟਨਾਕ੍ਰਮ ਵਾਪਰਿਆ ਉਸ ਤੋਂ ਵਿਸ਼ਥਾਰ ਪੂਰਵਕ ਵਿੱਚ ਰਾਜੂ ਖੰਨਾ ਨੂੰ ਜਾਣੁ ਕਰਵਾਇਆ ਗਿਆ । ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਜੂ ਖੰਨਾ ਨੇ ਕਿਹਾ ਕਿ ਹਲਕਾ ਅਮਲੋਹ ਅੰਦਰ ਸ਼੍ਰੌਮਣੀ ਅਕਾਲੀ ਦਲ ਨੂੰ ਹੇਠਲੇ ਪੱਧਰ ਤੇ ਮਜਬੂਤ ਕਰਨ ਲਈ ਜਿੱਥੇ ਲੀਡਰਸ਼ਿਪ ਵੱਲੋਂ ਵਿਸਥਾਰ ਵਿੱਚ ਚਰਚਾ ਕੀਤੀ ਗਈੌ ਹੈ ਉੱਥੇ ਕਾਂਗਰਸ ਸਰਕਾਰ ਦੀਆਂ ਨਕਾਮੀਆਂ ਨੂੰ ਘਰ ਘਰ ਤੱਕ ਲਿਜਾਣ ਲਈ ਵੀ ਵਿਚਾਰ ਵਿਟਾਂਦਾਰਾ ਕੀਤਾ ਗਿਆ ਹੈ। ਅੱਜ ਦੀ ਇਸ ਮੀਟਿੰਗ ਵਿੱਚ ਜਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਮੈਂਬਰ ਕੈਪਟਨ ਜਸਵੰਤ ਸਿੰਘ ਬਾਜਵਾ, ਐਸ ਓ ਆਈ ਦੇ ਜੋਨਲ ਪ੍ਰਧਾਨ ਸਰਬਜੀਤ ਸਿਂੰਘ ਝਿੰਜਰ, ਡਾਇਰੈਕਟਰ ਪੀਏਡੀਬੀ ਜਤਿੰਦਰ ਸਿੰਘ ਧਾਲੀਵਾਲ, ਜੱਥੇਦਾਰ ਕੁਲਦੀਪ ਸਿੰਘ ਮੁੱਢੜੀਆਂ, ਸੰਮਤੀ ਮੈਂਬਰ ਡਾ. ਬਲਬੀਰ ਸਿਘ ਡਡਹੇੜੀ, ਜੱਥੇਦਾਰ ਲਖਵਿੰਦਰ ਸਿੰਘ ਬੈਣੀ, ਯੂਥ ਆਗੂ ਸਤਨਾਮ ਸਿੰਘ ਕਾਹਲੋਂ, ਐਸ਼ ਓ ਆਈ ਆਗੂ ਜਸ਼ਨ ਸ਼ਾਹਪੁਰ, ਧਰਮਪਾਲ ਭੜੀ ਪੀਏ ਰਾਜੂ ਖੰਨਾ ਵਿਸ਼ੇਸ਼ ਤੌਰ ਤੇ ਹਾਜਰ ਸਨ।
ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤੀ ਲਈ ਸੁਖਬੀਰ ਬਾਦਲ ਦਾ ਹਰ ਸੁਨੇਹਾ ਹਲਕੇ ਦੇ ਘਰ-ਘਰ ਪਹੁੰਚਾਵਾਂਗੇ : ਰਾਜੂ ਖੰਨਾ, ਸ਼ਾਹਪੁਰ



