ਮੰਡੀ ਬਰੀਵਾਲਾ, 13 ਅਕਤੂਬਰ (ਨਿੰਦਰ ਕੋਟਲੀ)-ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸ਼ਿਕੰਦਰ ਸਿੰਘ ਕੋਟਲੀ ਅਬਲੂ ਦੀ ਅਗਵਾਈ ਵਿੱਚ ਬੇਰੁਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਦਾ ਇੱਕ ਵਫਦ ਡਿਪਟੀ ਕਮਿਸ਼ਨਰ ਸੁਮਿਤ ਜਾਰੰਗਲ ਸ੍ਰੀ ਮੁਕਤਸਰ ਸਾਹਿਬ ਨੂੰ ਮਿਲਿਆ ਅਤੇ ਆਪਣਾ ਮੰਗ ਪੱਤਰ ਦਿਤਾ। ਯੂਨੀਅਨ ਵੱਲੋਂ ਇਸ ਮੰਗ ਪੱਤਰ ਵਿੱਚ ¦ਮੇ ਸਮੇਂ ਤੋਂ ਲਟਦੀਆਂ ਆ ਰਹੀਆਂ ਸਿਹਤ ਮਹਿਕਮੇਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਸਬੰਧੀ ਮੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਾਡੀ ਯੂਨੀਅਨ ਦੇ ¦ਮੇਂ ਸ਼ੰਘਰਸ਼ ਦੀ ਬਦੌਲਤ 30 ਅਪ੍ਰੈਲ 2017 ਨੂੰ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵਿੱਚ ਸਿਹਤ ਮਹਿਕਮੇਂ ਦੀਆਂ 1263 ਅਸਾਮੀਆਂ ਨੂੰ ਭਰਨ ਦੀ ਮਨਜੂਰੀ ਦਿੱਤੀ ਗਈ ਸੀ ਅਤੇ ਬਾਬਾ ਫਰੀਦ ਯੂਨੀਵਰਟੀ ਫਰੀਦਕੋਟ ਵੱਲੋਂ ਦਸੰਬਰ 2016 ਵਿੱਚ 5000 ਹਜਾਰ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ ਲੈ ਕੇ 1723 ਉਮੀਦਵਾਰਾਂ ਦੀ ਕੌਂਸ¦ਿਗ ਕਰਵਾਈ ਗਈ ਸੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਸਿਹਤ ਮੰਤਰੀ ਬਮਹਮ ਮਹਿੰਦਰਾ ਨੇ ਵੱਲੋਂ ਅਸਾਮੀਆਂ ਦੀ ਗਿਣਤੀ ਵਿੱਚ ਵਾਧਾ ਕਰਕੇ ਬਾਕੀ ਦੇ 460 ਉਮੀਦਵਾਰਾ ਨੂੰ ਨਿਯੱਕਤ ਕਰਨ ਦਾ ਭਰੋਸਾ ਦਿੱਤਾ ਸੀ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ 1263 ਦੀ ਪਹਿਲੀ ਸੂਚੀ ਦੇ 919 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ਪੰਰਤੂ ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ 5 ਮਈ 2017 ਨੂੰ ਇਸ ਭਰਤੀ ਉਪਰ ਰੋਕ ਲਗਾ ਦਿਤੀ ਗਈ ਸੀ ਅਤੇ ਸਿਹਤ ਮਹਿਕਮੇਂ ਦੀ ਢਿਲੀ ਕਾਰਗਜਾਰੀ ਕਰਕੇ ਇਹ ਰੋਕ ਅਜ ਤੱਕ ਵੀ ਜਾਰੀ ਹੈ ਇਸ ਲਈ ਬੇਰੁਗਾਰ ਮਲਟੀਪਰਜ ਹੈਲੱਥ ਵਰਕਰ ਯੂਨੀਅਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕੇ ਇਸ ਇਤਿਹਾਰ ਦੀ ਮਿਆਦ ਖਤਮ ਹੋਣ ਵਿੱਚ ਸਿਰਫ ਇਕ ਹੀ ਮਹੀਨਾਂ ਬਾਕੀ ਹੈ, ਇਸ ਵਾਸਤੇ ਜਲਦ ਤੋਂ ਜਲਦ 1263 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ। ਇਸ ਸਮੇਂ ਗੁਰਭੇਜ ਸਿੰਘ, ਜਤਿੰਦਰ ਸਿੰਘ, ਗੁਰਬਿੰਦਰ ਸਿੰਘ ਅਤੇ ਹੋਰ ਹਾਜਰ ਸਨ।
ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਨੇ ਸੋਂਪਿਆ ਡੀ. ਸੀ. ਨੂੰ ਮੰਗ ਪੱਤਰ



