Skip to content
Independent perspectives. Global stories.
BREAKING

ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਦੇ ਜਥੇਦਾਰ ਨੂੰ ਸ਼ਰਾਬੀ ਹਾਲਤ ’ਚ ਕੀਤਾ ਕਾਬੂ

Share this story

ਸ਼੍ਰੋਮਣੀ ਕਮੇਟੀ ਨੇ ਸਖਤ ਨੋਟਿਸ ਲੈਂਦਿਆਂ ਲੰਗਰ ਜਥੇਦਾਰ ਨੂੰ ਮੁਅਤਲ ਕਰਕੇ ਅਗਲੇਰੀ ਕਾਰਵਾਈ ਕੀਤੀ ਆਰੰਭ

ਸ੍ਰੀ ਆਨੰਦਪੁਰ ਸਾਹਿਬ, 13 ਅਕਤੂਬਰ (ਦਵਿੰਦਰਪਾਲ ਸਿੰਘ)- ਵੀਰਵਾਰ ਦੇਰ ਰਾਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਦੇ ਜਥੇਦਾਰ ਸੰਤੋਖ ਸਿੰਘ ਨੂੰ ਕਥਿਤ ਤੌਰ ਤੇ ਸ਼ਰਾਬੀ ਹਾਲਤ ‘ਚ ਕਾਬੂ ਕਰਨ ਉਪਰੰਤ ਕਰਵਾਏ ਗਏ ਮੈਡੀਕਲ ਦੀ ਮੁਢਲੀ ਰਿਪੋਰਟ ਦੇ ਅਧਾਰ ਤੇ ਅਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੁਅਤਲ ਕਰਕੇ ਅਗਲੇਰੀ ਕਾਰਵਾਈ ਅਰੰਭ ਕਰ ਦਿਤੀ ਗਈ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਵੱਲੋਂ ਇਸ ਮਾਮਲੇ ਦਾ ਸਖਤ ਨੋਟਿਸ ਲੈਂਦੇ ਹੋਏ ਅਜ ਮਾਮਲੇ ਦੀ ਪੜਤਾਲ ਦੇ ਲਈ ਭੇਜੀ ਗਈ ਕਮੇਟੀ ਨੇ ਸ਼ਰਾਬੀ ਹਾਲਤ ‘ਚ ਕਾਬੂ ਕੀਤੇ ਗਏ ਲੰਗਰ ਦੇ ਜਥੇਦਾਰ ਸੰਤੋਖ ਸਿੰਘ ਦੇ ਬਿਆਨਾਂ ਅਤੇ ਪੁਲੀਸ ਰਿਪੋਰਟ ਤੋਂ ਬਾਅਦ ਭਾਈ ਜੈਤਾ ਜੀ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਰਿਪੋਰਟ ਦੇ ਅਧਾਰ ਤੇ ਉਸਨੂੰ ਮੁਅਤਲ ਕਰ ਦਿਤਾ ਹੈ।ਇਸ ਸਬੰਧੀ ਮਿਲੀ ਜਾਣਕਾਰੀ ਦੇ ਅਨੁਸਾਰ ਜਿਥੇ ਉਕਤ ਮੁਲਾਜ਼ਮ ਕਥਿਤ ਤੌਰ ਤੇ ਸ਼ਰਾਬੀ ਹਾਲਤ ‘ਚ ਉਸਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਚੌਈ ਬਜ਼ਾਰ ਵਿਖੇ ਅਲਾਟ ਕੀਤੇ ਗਏ ਸ਼੍ਰੋਮਣੀ ਕਮੇਟੀ ਦੇ ਕੁਆਟਰ ‘ਚੋ ਹੀ ਕਾਬੂ ਕੀਤਾ ਗਿਆ ਉਥੇ ਹੀ ਉਸ ਵਲੋਂ ਦੋ ਗੈਸ ਸਿਲੰਡਰ ਵੀ ਖੁਰਦ ਬੁਰਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸਦੀ ਪੁਸ਼ਟੀ ਕਰਦੇ ਹੋਏ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਨੇ ਦਸਿਆ ਕਿ ਹਾਲਾਂਕਿ ਖੁਰਦ ਬੁਰਦ ਕੀਤੇ ਜਾ ਰਹੇ ਦੋ ਸਿਲੰਡਰਾਂ ਸਾਡੇ ਵਲੋਂ ਬਰਾਮਦ ਕਰ ਲਏ ਗਏ ਹਨ ਪਰ ਅਜਿਹੇ ਗ਼ਲਤੀਆਂ ਨੂੰ ਕਿਸੇ ਵੀ ਸੂਰਤ ‘ਚ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਅਸੀਂ ਸਾਰੇ ਮਾਮਲੇ ਬਾਰੇ ਉਚ ਅਧਿਕਾਰੀਆਂ ਨੂੰ ਜਾਣੂੰ ਕਰਵਾ ਦਿਤਾ ਹੈ।

WRITTEN BY