ਕਾਦੀਆਂ, 13 ਅਕਤੂਬਰ (ਅਬਦੁਲ ਸਲਾਮ ਤਾਰੀ)- ਮੁਸਲਿਮ ਜਮਾਤ ਅਹਿਮਦੀਆ ਦੇ ਮੁਖ ਕੇਂਦਰ ਕਾਦੀਆਂ ਵਿਖੇ ਮਜਲਿਸ ਦਾ ਤਿਨ ਰੋਜਾ ਕੋਮੀ ਸੰਮੇਲਨ ਅਹਿਮਦਿਆ ਮੈਦਾਨ ਵਿਖੇ ਪਵਿਤਰ ਕੁਰਆਨ ਦੀ ਤਿਲਾਵਤ ਦੇ ਨਾਲ ਦੁਪਹਿਰ ਤਿੰਨ ਵਜੇ ਆਰੰਭ ਹੋ ਗਿਆ। ਇਸ ਸੰਬਧ ਵਿਚ ਮੁਸਲਿਮ ਜਮਾਤ ਅਹਿਮਦੀਆ ਭਾਰਤ ਦੇ ਪ੍ਰੈਸ ਸਕਤਰ ਕੇ ਤਾਰਿਕ ਅਹਿਮਦ ਨੇ ਦਸਿਆ ਕਿ ਇਸ ਸੰਮੇਲਨ ਵਿਚ ਸ਼ਾਮਿਲ ਹੋਣ ਲਈ ਦੇਸ਼ ਭਰ ਤੋਂ ਵਡੀ ਗਿਣਤੀ ਵਿਚ ਯੂਥ ਵਿੰਗ ਦੇ ਮਜਲਿਸ ਖੁਦਾਮ ਓਲ ਅਹਿਮਦੀਆ ਦੇ ਮੈਂਬਰ ਕਾਦੀਆਂ ਪਹੁੰਚ ਚੁਕੇ ਹਨ। ਅਜ ਦੇ ਇਸ ਸੰਮੇਲਨ ਦੀ ਪ੍ਰਧਾਨਗੀ ਮਜਲਿਸ ਦੇ ਕੋਮੀ ਪ੍ਰਧਾਨ ਰਫੀਕ ਅਹਿਮਦ ਬੇਗ ਕਰ ਰਹੇ ਸੀ ਜਦੋਂ ਕਿ ਇਸ ਸਮਾਰੋਹ ਵਿਚ ਬਥੋਰ ਮੁਖ ਮਹਿਮਾਨ ਮਜਲਿਸ ਅੰਸਾਰ ਓਲਾਹ ਦੇ ਕੋਮੀ ਪ੍ਰਧਾਨ ਮੋਲਾਨਾ ਜੈਨ ਓੁਦ ਦੀਨ ਹਾਮਿਦ ਸ਼ਾਮਿਲ ਹੋਏ। ਇਸ ਮੋਕੇ ਸੰਬੋਧਨ ਕਰਦਿਆਂ ਪ੍ਰਧਾਨ ਰਫੀਕ ਅਹਿਮਦ ਬੇਗ ਨੇ ਕਿਹਾ ਕਿ ਇਸ ਸੰਮੇਲਨ ਦਾ ਮੁਖ ਮਕਸਦ ਨੌਜਵਾਨਾਂ ਨੂੰ ਇਸਲਾਮ ਦੀ ਹਕੀਕੀ ਅਤੇ ਅਮਨ ਬਖਸ਼ ਸਿਖਿਆਵਾਂ ਤੋਂ ਜਾਣੂ ਕਰਵਾਓਣਾ ਹੈ। ਤਾਂ ਜੋ ਇਹ ਨੋਜਵਾਨ ਆਪਣੇ ਸਮਾਜ ਵਿਚ ਆਪਸੀ ਭਾਈਚਾਰਕ ਸਾਂਝ ਅਤੇ ਹਮਦਰਦੀ ਦੀ ਮਿਸਾਲ ਬਣ ਕਿ ਲੋਕਾਂ ਨੂੰ ਇਸ ਤਰਾਂ ਦਾ ਬਨਣ ਲਈ ਪ੍ਰੇਰਣਾ ਸਰੋਤ ਬਣ ਸਕਣ। ਇਸਲਾਮ ਨਾਲ ਮੁਹਬਤ ਅਤੇ ਦੇਸ਼ ਨਾਲ ਮੁਹਬਤ ਕਿ ਹੀ ਚੀਜ ਦੇ ਦੋ ਨਾਂਅ ਹਨ। ਉਨ੍ਹਾਂ ਕਿਹਾ ਕਿ ਅਹਿਮਦੀ ਨੌਜਵਾਨ ਦੀ ਇਹ ਜਿਮੇਵਾਰੀ ਹੈ ਕਿ ਮੁਹਬਤ ਸਭ ਦੇ ਲਈ ਅਤੇ ਨਫਰਤ ਕਿਸੇ ਤੋਂ ਨਹੀਂ ਦੇ ਸੰਦੇਸ਼ ਤੇ ਅਮਲ ਕਰਦੇ ਹੋਏ ਇਸ ਸੰਦੇਸ਼ ਨੂੰ ਦੇਸ਼ ਅਤੇ ਦੁਨੀਆਂ ਵਿਚ ਫੈਲਾਓਣ ਦੀ ਕੋਸ਼ਿਸ਼ ਕਰਦੇ ਰਹੋ ਤਾਂ ਜੋ ਇਹ ਦੁਨੀਆਂ ਅਮਨ ਦਾ ਗਹਿਵਾਰਹ ਬਣ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਸਲਿਮ ਜਮਾਤ ਅਹਿਮਦੀਆ ਦੇ ਮੁਖ ਸਕਤਰ ਮੋਲਾਨਾ ਮੁਹੰਮਦ ਇਨਾਮ ਗੋਰੀ, ਸ਼ਿਰਾਜ ਅਹਿਮਦ ਐਡੀਸ਼ਨਲ ਮੁਖ ਸਕਤਰ, ਮੋਲਾਨਾ ਜਲਾਲ ਓਦ ਦੀਨ ਨਈਅਰ, ਮੋਲਾਨਾ ਐਮ ਬਸ਼ੀਰੂਦੀਨ, ਮੋਲਾਨਾ ਮੁਜੀਬ ਅਹਿਮਦ ਲੋਨ, ਮੋਲਾਨਾ ਨੂਰ ਓਦ ਦੀਨ, ਗਿਆਨੀ ਸ਼ਮਸ਼ਾਦ ਅਹਿਮਦ
ਅਹਿਮਦੀਆ ਯੂਥ ਵਿੰਗ ਭਾਰਤ ਦਾ 48ਵਾਂ ਕੌਮੀ ਸੰਮੇਲਨ ਕਾਦੀਆਂ ਵਿਖੇ ਅੱਜ ਤੋਂ ਸ਼ੂਰੂ



