Skip to content
Independent perspectives. Global stories.
BREAKING

ਨਾਭਾ ਦੀ ਅਨਾਜ ਮੰਡੀ ਦੀਆਂ ਖਰੀਦ ਏਜੰਸੀਆਂ ਵੱਲੋਂ 13 ਲੱਖ 590 ਟਨ ਝੋਨੇ ਦੀ ਖਰੀਦ : ਜੀਵਨ ਲਾਲ ਗੁਪਤਾ

Share this story

ਨਾਭਾ, 13 ਅਕਤੂਬਰ (ਕਰਮਜੀਤ ਸੋਮਲ, ਸਿਕੰਦਰ)- ਨਾਭਾ ਨਵੀਂ ਅਨਾਜ ਮੰਡੀ ਵੱਲੋਂ ਝੋਨੇ ਦੀ ਖਰੀਦ ਵੱਡੇ ਪੱਧਰ ’ਤੇ ਚੱਲ ਰਹੀ ਹੈ ਜਿਸ ਵਿੱਚ ਪਨਗਰੇਨ, ਮਾਰਕਫੈਡ, ਪਨਸਪ, ਵੇਅਰਹਾਊਸ, ਐਗਰੋ ਅਤੇ ਪ੍ਰਾਇਵੇਟ ਏਜੰਸੀਆਂ ਵੱਲੋਂ ਖਰੀਦ ਕੀਤੀ ਜਾ ਰਹੀ ਹੈ ਪਰ ਐਫ.ਸੀ.ਆਈ. ਵੱਲੋਂ ਕੋਈ ਝੋਨੇ ਦੀ ਖਰੀਦ ਨਹੀਂ ਕੀਤੀ ਜਾ ਰਹੀ। ਇਨ੍ਹਾਂ ਬਾਰੇ ਭਰਪੂਰ ਸਿੰਘ ਸੈਕਟਰੀ ਮਾਰਕਿਟ ਨਾਭਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਨਾਭਾ ਦੇ ਨਾਲ ਮੰਡੋਰ, ਸੌਜਾ, ਬਨੇਰਾ, ਗਲਵੱਟੀ, ਬਾਬਰਪੁਰ, ਛੀਂਟਾਵਾਲਾ, ਘਨੂੰੜਕੀ, ਅੱਚਲ, ਗੁਰਦਿੱਤਪੁਰਾ, ਕਕਰਾਲਾ, ਰੋਹਟੀ ਬਸਤਾ, ਥੂਹੀ ਆਦਿ ਸੈਂਟਰ ਵੀ ਉਮੀਦ ਕਰ ਰਹੇ ਹਨ। ਜਿਨ੍ਹਾਂ ਵੱਲੋਂ 13 ਲੱਖ 590 ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਮੰਡੀ ਦਾ ਕੰਮ ਤਸੱਲੀਬਖਸ਼ ਚੱਲ ਰਿਹਾ ਹੈ।ਸਰਕਾਰ ਦੀਆਂ ਹਦਾਇਤਾਂ ਮੁਤਾਬਕ ਖਰੀਦ, ਲਿਫਟਿੰਗ ਅਤੇ ਪੇਮੈਂਟ ਸਹੀ ਚੱਲ ਰਹੀ ਹੈ। ਇਸ ਬਾਰੇ ਆੜਤੀਆਂ ਐਸੋਸੀਏਸਨ ਦੇ ਪ੍ਰਧਾਨ ਜੀਵਨ ਕੁਮਾਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਾਭਾ ਅਨਾਜ ਮੰਡੀ ਤੇ ਨਾਲ ਜੋ ਸੈਂਟਰ ਚੱਲ ਰਹੇ ਹਨ। ਉਨ੍ਹਾਂ ਵਿੱਚ ਤਸੱਲੀਬਖਸ਼ ਕੰਮ ਚੱਲ ਰਿਹਾ ਹੈ। ਨਾ ਕਿਸਾਨ/ਮਜ਼ਦੂਰ ਅਤੇ ਆੜਤੀਆਂ ਨੂੰ ਕਿਸੇ ਕਿਸਮ ਦੀ ਵੀ ਕੋਈ ਔਖ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਸਾਰੀਆਂ ਏਜੰਸੀਆਂ ਨੂੰ ਸਖਤ ਹਦਾਇਤਾਂ ਕੀਤੀਆਂ ਹੋਈਆਂ ਹਨ ਕਿ ਝੋਨੇ ਦੀ ਖਰੀਦ ਵਿੱਚ ਕਿਸੇ ਵੀ ਕਿਸਮ ਦੀ ਕੋਈ ਅਣਗਹਿਲੀ ਬਰਦਾਸਤ ਨਹੀਂ ਕੀਤੀ ਜਾਵੇਗੀ। ਜਿਸ ਕਰਕੇ ਸਾਰੀਆਂ ਏਜੰਸੀਆਂ ਆਪਣੇ ਸਰਕਾਰ ਹਦਾਇਤਾਂ ਮੁਤਾਬਕ ਸਹੀ ਕੰਮ ਵਿੱਚ ਜੂਟੀਆਂ ਹੋਈਆਂ ਹਨ। ਮਜ਼ਦੂਰਾਂ ਵੱਲੋਂ ਪ੍ਰੈਸ ਨੂੰ ਦਸਦਿਆਂ ਕਿਹਾ ਕਿ ਮਜ਼ਦੂਰਾਂ ਦੀ ਮਜ਼ਦੂਰੀ ਦੇ ਪੈਸੇ ਸਹੀ ਟਾਇਮ ਤੇ ਨਹੀਂ ਮਿਲ ਰਹੇ ਜਦੋਂ ਕਿ ਭਾਰਤ ਦਾ ਸਰਵਸਾਂਝੀ ਵਾਲਤਾ ਦਾ ਤਿਉਹਾਰ ਦੀਵਾਲੀ ਸਿਰ ਤੇ ਹੈ। ਮਜ਼ਦੂਰਾਂ ਵੱਲੋਂ ਮਜ਼ਦੂਰੀ ਕੀਤੀ ਦੇ ਪੈਸਿਆਂ ਨਾਲ ਹੀ ਇਸ ਤਿਉਹਾਰ ਨੂੰ ਮਨਾਉਣ ਵਿੱਚ ਆਪਣੇ ਬੱਚਿਆਂ ਦਾ ਸਹਿਯੋਗ ਕਰਨਾ ਹੈ। ਮੰਡੀ ਵਿੱਚ ਲਿਫਟਿੰਗ ਦਾ ਕੰਮ ਹੋਲੀ ਚੱਲਦਾ ਨਜ਼ਰ ਆ ਰਿਹਾ ਹੈ ਤੇ ਮੰਡੀਆਂ ਵਿੱਚ ਖਰੀਦ ਕੀਤੀ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਨਜਰ ਆ ਰਹੇ ਹਨ।ਇਸ ਮੌਕੇ ਸਿਕੰਦਰ ਸਿੰਘ,ਵੇਦ ਚੰਦ ਮੰਡੌੜ,ਹਰਬੰਸ ਸਿੰਘ ਥੂਹੀ,ਸੁਖਵੰਤ ਸਿੰਘ ਕੌਲ ਅਤੇ ਦਲਵਿੰਦਰ ਸਿੰਘ ਕਾਲਾ ਆਦਿ ਮੌਜੂਦ ਸਨ।

WRITTEN BY